ਘਰ ''ਚ ਬਰਕਤ ਲੈ ਕੇ ਆਵੇਗਾ ''ਮਨੀ ਪਲਾਂਟ'', ਲਗਾਉਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

03/12/2023 4:18:44 PM

ਨਵੀਂ ਦਿੱਲੀ- ਘਰ ਦੀ ਸਜਾਵਟ ਲਈ ਰੁੱਖ ਅਤੇ ਪੌਦੇ ਬਹੁਤ ਜ਼ਰੂਰੀ ਹੁੰਦੇ ਹਨ। ਇਹ ਘਰ ਨੂੰ ਸਜਾਉਣ ਦੇ ਨਾਲ-ਨਾਲ ਉਸ ਦੀ ਖੂਬਸੂਰਤੀ ਵੀ ਵਧਾਉਂਦੇ ਹਨ ਹੈ। ਪਰ ਵਾਸਤੂ ਮਾਨਤਾਵਾਂ ਦੇ ਮੁਤਾਬਕ ਜੇਕਰ ਇਨ੍ਹਾਂ ਨੂੰ ਘਰ ਦੀ ਸਹੀ ਦਿਸ਼ਾ 'ਚ ਲਗਾਇਆ ਜਾਵੇ ਤਾਂ ਇਹ ਧਨ ਨੂੰ ਵੀ ਆਕਰਸ਼ਿਤ ਕਰਦੇ ਹਨ। ਇਹ ਪੌਦੇ ਆਰਥਿਕ ਤੰਗੀ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਕੁਝ ਅਜਿਹੇ ਰੁੱਖ ਅਤੇ ਪੌਦੇ ਹਨ ਜਿਨ੍ਹਾਂ ਨੂੰ ਲਗਾਉਣ ਨਾਲ ਦੇਵੀ ਲਕਸ਼ਮੀ ਖੁਸ਼ ਹੁੰਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇੱਕ ਅਜਿਹਾ ਪੌਦਾ ਜੋ ਦੇਵੀ ਲਕਸ਼ਮੀ ਨੂੰ ਬਹੁਤ ਪਿਆਰਾ ਹੈ...

ਇਹ ਵੀ ਪੜ੍ਹੋ- ਸਿਲੀਕਾਨ ਵੈੱਲੀ ਬੈਂਕ ਨੇ ਇਕ ਝਟਕੇ ’ਚ ਗੁਆਏ 80 ਅਰਬ ਡਾਲਰ, ਪੂਰੀ ਦੁਨੀਆ ’ਚ ਹੜਕੰਪ, ਸ਼ੇਅਰ ਮਾਰਕੀਟ ਢਹਿ-ਢੇਰੀ
ਮਨੀ ਪਲਾਂਟ
ਮਨੀ ਪਲਾਂਟ ਘਰ ਦੀ ਸਜਾਵਟ 'ਚ ਬਹੁਤ ਖ਼ਾਸ ਭੂਮਿਕਾ ਨਿਭਾਉਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਸੁੱਖ-ਸ਼ਾਂਤੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਪੌਦਾ ਚੁੰਬਕ ਵਾਂਗ ਪੈਸੇ ਨੂੰ ਆਕਰਸ਼ਿਤ ਕਰਦਾ ਹੈ।
ਇਸ ਦਿਸ਼ਾ 'ਚ ਲਗਾਉਣਾ ਹੋਵੇਗਾ ਸ਼ੁਭ
ਮਨੀ ਪਲਾਂਟ ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਸ਼ਾ ਦੀ ਨੁਮਾਇੰਦਗੀ ਸ਼ੁੱਕਰ ਗ੍ਰਹਿ ਕਰਦੇ ਹਨ। ਇਸ ਤੋਂ ਇਲਾਵਾ ਇਸ ਦਿਸ਼ਾ ਦੇ ਭਗਵਾਨ ਗਣੇਸ਼ ਜੀ ਨੂੰ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਮਨੀ ਪਲਾਂਟ ਲਗਾਉਣ ਨਾਲ ਘਰ 'ਚ ਸੁੱਖ-ਸ਼ਾਂਤੀ ਆਉਂਦੀ ਹੈ।

ਇਹ ਵੀ ਪੜ੍ਹੋ- ਇੰਫੋਸਿਸ ਦੇ ਸਾਬਕਾ ਚੇਅਰਮੈਨ ਮੋਹਿਤ ਜੋਸ਼ੀ ਹੋਣਗੇ ਟੈੱਕ ਮਹਿੰਦਰਾ ਦੇ ਨਵੇਂ MD ਅਤੇ SEO
ਜ਼ਮੀਨ ਨੂੰ ਨਹੀਂ ਛੂਹਣਾ ਚਾਹੀਦਾ ਪੌਦਾ
ਇਹ ਪੌਦਾ ਬਹੁਤ ਤੇਜ਼ੀ ਨਾਲ ਫੈਲਦਾ ਹੈ ਜਿਸ ਕਾਰਨ ਇਹ ਜ਼ਮੀਨ ਤੱਕ ਵੀ ਪਹੁੰਚ ਜਾਂਦਾ ਹੈ। ਇਸ ਲਈ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਇਹ ਬੂਟਾ ਕਦੇ ਵੀ ਜ਼ਮੀਨ ਨੂੰ ਛੂਹਣਾ ਨਹੀਂ ਚਾਹੀਦਾ। ਜੇਕਰ ਇਹ ਜ਼ਮੀਨ ਨੂੰ ਛੂਹ ਲੈਂਦਾ ਹੈ ਤਾਂ ਤੁਹਾਨੂੰ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਚੋਰੀ ਕਰਕੇ ਮਨੀ ਪਲਾਂਟ ਨਾ ਲਗਾਓ
ਮਨੀ ਪਲਾਂਟ ਕਦੇ ਵੀ ਚੋਰੀ ਕਰਕੇ ਨਹੀਂ ਲਗਾਉਣਾ ਚਾਹੀਦਾ। ਚੋਰੀ ਕਰਕੇ ਮਨੀ ਪਲਾਂਟ ਲਗਾਉਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ- ਸੁਖਪਾਲ ਸਿੰਘ ਖਹਿਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਪੁੱਛਗਿੱਛ ਜਾਰੀ
ਸੁੱਕਾ ਹੋਇਆ ਮਨੀ ਪਲਾਂਟ ਹੁੰਦਾ ਹੈ ਅਸ਼ੁਭ 
ਸੁੱਕੇ ਹੋਏ ਮਨੀ ਪਲਾਂਟ ਨੂੰ ਘਰ 'ਚ ਨਹੀਂ ਲਗਾਉਣਾ ਚਾਹੀਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਇਹ ਸੁੱਕ ਜਾਵੇ ਤਾਂ ਇਸ ਨੂੰ ਘਰੋਂ ਹਟਾ ਦੇਣਾ ਚਾਹੀਦਾ ਹੈ। ਸੁੱਕਾ ਮਨੀ ਪਲਾਂਟ ਘਰ 'ਚ ਬਦਕਿਸਮਤੀ ਦਾ ਕਾਰਨ ਬਣ ਸਕਦਾ ਹੈ। ਇਸ ਕਾਰਨ ਘਰ ਦਾ ਵਿਕਾਸ ਵੀ ਰੁਕ ਸਕਦਾ ਹੈ।
ਘਰ ਦੇ ਅੰਦਰ ਲਗਾਓ ਮਨੀ ਪਲਾਂਟ 
ਇਸ ਤੋਂ ਇਲਾਵਾ ਇਸ ਨੂੰ ਕਦੇ ਵੀ ਘਰ ਦੇ ਬਾਹਰ ਨਹੀਂ ਲਗਾਉਣਾ ਚਾਹੀਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਬਾਹਰ ਦੇ ਲੋਕਾਂ ਦੇ ਇਸ 'ਤੇ ਨਜ਼ਰ ਪੈਣ ਨਾਲ ਮਨੀ ਪਲਾਂਟ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਆਰਥਿਕ ਸਥਿਤੀ ਵੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਇਸ ਨੂੰ ਹਮੇਸ਼ਾ ਘਰ ਦੇ ਅੰਦਰ ਹੀ ਲਗਾਓ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon