ਪਤੀ ਦੀ ਤਰੱਕੀ ਲਈ ਬੀਬੀਆਂ ਨਹਾਉਣ ਤੋਂ ਬਾਅਦ ਜ਼ਰੂਰ ਕਰਨ ਇਹ ਕੰਮ

10/10/2020 8:01:57 AM

ਅੱਜ ਵੀ ਭਾਰਤ ਦੀਆਂ ਜ਼ਿਆਦਾਤਰ ਬੀਬੀਆਂ ਬਾਹਰ ਕੰਮ ਨਹੀਂ ਕਰਦੀਆਂ ਅਤੇ ਘਰ ਦਾ ਕੰਮ ਸੰਭਾਲਦੀਆਂ ਹਨ। ਉਂਝ ਤਾਂ ਘਰ ਦਾ ਕੰਮ ਸੰਭਾਲਣਾ ਵੀ ਸਭ ਤੋਂ ਵੱਡਾ ਕੰਮ ਹੈ, ਪਰ ਫਿਰ ਵੀ ਜਿਹੜੀਆਂ ਬੀਬੀਆਂ ਪ੍ਰੋਫੈਸ਼ਨਲ ਕੰਮ ਨਹੀਂ ਕਰ ਰਹੀਆਂ ਅਤੇ ਘਰ ਸੰਭਾਲ ਰਹੀਆਂ ਹਨ, ਉਨ੍ਹਾਂ ਨੂੰ ਕੁੱਝ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜਿਸ ਨਾਲ ਪਤੀ ਦੀ ਤੱਰਕੀ ਹੋਵੇ। ਆਓ, ਪੰਡਤ ਕਮਲ ਨੰਦਲਾਲ ਤੋਂ ਜਾਣਦੇ ਹਾਂ ਕਿ ਪਤੀ ਦੀ ਤਰੱਕੀ ਲਈ ਬੀਬੀਆਂ ਨੂੰ ਕਿਹੜੇ-ਕਿਹੜੇ ਕੰਮ ਕਰਨੇ ਚਾਹੀਦੇ ਹਨ।


ਘਰ ਦੀ ਦੱਖਣੀ ਦਿਸ਼ਾ 'ਚ ਲਾਓ ਲਾਲ ਪਰਦੇ
ਜੇਕਰ ਤੁਸੀਂ ਘਰ ਦੇ ਦੱਖਣ 'ਚ ਕੁੱਝ ਜ਼ਿਆਦਾ ਬਦਲਾਅ ਨਹੀਂ ਕਰ ਸਕਦੇ ਹੋ ਤਾਂ ਇੱਥੇ ਗੂੜ੍ਹੇ ਲਾਲ ਰੰਗ ਦੇ ਪਰਦੇ ਲਾਓ। ਨਾਲ ਹੀ ਪਰਦੇ ਦੇ ਕਿਨਾਰਿਆਂ 'ਤੇ ਘੁੰਗਰੂ ਬੰਨ੍ਹੋ। ਇਸ ਨਾਲ ਮੰਗਲ ਮਜ਼ਬੂਤ ਹੋਵੇਗਾ ਅਤੇ ਪਤੀ ਦੀ ਤਰੱਕੀ ਹੋਵੇਗੀ।
ਚਮੇਲੀ ਦੇ ਤੇਲ ਦਾ ਦੀਵਾ
ਸ਼ਾਮ ਦੇ ਸਮੇਂ ਚਮੇਲੀ ਦੇ ਤੇਲ ਦਾ ਦੀਵਾ ਦੱਖਣੀ ਦਿਸ਼ਾ 'ਚ ਲਗਾਓ। ਇਸੇ ਦਿਸ਼ਾ 'ਚ ਲਾਲ ਰੰਗ ਦਾ ਬੱਲਬ ਲਗਾਓ। ਇਸ ਨਾਲ ਪਤੀ ਦਾ ਕਾਰੋਬਾਰ ਵਧੇਗਾ।
7 ਘੋੜਿਆਂ ਦੀ ਤਸਵੀਰ
7 ਘੋੜਿਆਂ ਦੀ ਤਸਵੀਰ ਦੱਖਣੀ ਦਿਸ਼ਾ 'ਚ ਕਦੇ ਨਾ ਲਗਾਓ। ਇਸ ਨੂੰ ਹਮੇਸ਼ਾ ਪੂਰਬ ਦਿਸ਼ਾ 'ਚ ਲਗਾਓ, ਜਿਸ ਨਾਲ ਤੁਹਾਡੇ ਪਤੀ ਨੂੰ ਤਰੱਕੀ ਮਿਲ ਜਾਵੇਗੀ।
ਉੱਤਰ-ਪੂਰਬ ਦਿਸ਼ਾ
ਘਰ ਦੇ ਮੰਦਰ ਨੂੰ ਹਮੇਸ਼ਾ ਉੱਤਰ-ਪੂਰਬ ਦਿਸ਼ਾ 'ਚ ਰੱਖੋ। ਨਾਲ ਹੀ ਇਕ ਪਿੱਤਲ ਦੇ ਭਾਂਡੇ 'ਚ ਪਾਣੀ ਭਰ ਕੇ ਮੰਦਰ 'ਚ ਰੱਖੋ। ਸ਼ਾਮ ਦੇ ਸਮੇਂ ਪੂਜਾ ਕਰਨ ਦੇ ਨਾਲ-ਨਾਲ ਪਾਣੀ ਨਾਲ ਵੀ ਆਰਤੀ ਉਤਾਰੋ ਅਤੇ ਉਸ ਪਾਣੀ ਦਾ ਛਿੜਕਾਅ ਪੂਰੇ ਘਰ 'ਚ ਕਰੋ। ਇਸ ਨਾਲ ਤੁਹਾਡੇ ਪਤੀ ਦੀ ਸਿਹਤ ਚੰਗੀ ਰਹੇਗੀ।
ਵਾਸਤੂਦੋਸ਼ ਦੂਰ ਕਰਨ ਲਈ ਕੀ ਕਰੋ
ਦੱਖਣੀ ਦਿਸ਼ਾ 'ਚ ਵਾਸਤੂਦੋਸ਼ ਹੈ ਤਾ ਰਾਤਰਤੁਲਾ ਦਾ ਪਿਰਾਮਿਡ ਰੱਖੋ। ਨਾਲ ਹੀ ਲਾਲ ਰੰਗ ਦਾ ਬੱਲਬ ਇਸ ਦਿਸ਼ਾ 'ਚ ਜਲਾਓ, ਜਿਸ ਨਾਲ ਵਾਸਤੂਦੋਸ਼ ਦੂਰ ਹੋ ਜਾਵੇਗਾ।

Babita

This news is Content Editor Babita