ਵਾਸਤੂ ਮੁਤਾਬਕ ਘਰ ''ਚ ਲੱਗੀ ਇਹ ਚੀਜ਼ ਬਣਦੀ ਹੈ ਗਰੀਬੀ ਦਾ ਕਾਰਨ

01/24/2020 4:32:19 PM

ਜਲੰਧਰ(ਬਿਊਰੋ)— ਵਾਸਤੂ ਵਿਗਿਆਨੀਆਂ ਮੁਤਾਬਕ ਘਰ 'ਚ ਲਕਸ਼ਮੀ ਦੀ ਕਿਰਪਾ ਪਾਉਣ ਲਈ ਵਿਅਕਤੀ ਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਸ ਮੁਤਾਬਕ ਜ਼ਿਆਦਾਤਰ ਘਰਾਂ 'ਚ ਗਰੀਬੀ ਦਾ ਕਾਰਨ ਉਨ੍ਹਾਂ ਦੇ ਘਰਾਂ 'ਚ ਮੌਜੂਦ ਵਾਸਤੂ ਦੋਸ਼ ਹੁੰਦੇ ਹਨ। ਜੇ ਤੁਹਾਡੇ ਘਰ 'ਚ ਵੀ ਕੁਝ ਅਜਿਹੇ ਵਾਸਤੂ ਦੋਸ਼ ਹਨ ਜਿਨ੍ਹਾਂ ਨੂੰ ਤੁਸੀਂ ਪਛਾਣ ਨਹੀਂ ਪਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਸਫਲਤਾ 'ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਸਕਦਾ ਹੈ। ਵਾਸਤੂ ਜੋਤਿਸ਼ ਮੁਤਾਬਕ ਜੇ ਘਰ 'ਚ ਨੈਗੇਟਿਵ ਐਨਰਜੀ ਰਹਿੰਦੀ ਹੈ ਤਾਂ ਧਨ ਅਤੇ ਸੁੱਖ-ਸਮਰਿੱਧੀ ਨਹੀਂ ਟਿੱਕਦੀ। ਮਕੜੀ ਦਾ ਜਾਲਾ ਵੀ ਵਾਸਤੂ 'ਚ ਨਕਾਰਾਤਮਕਤਾ ਫੈਲਾਉਣ ਦਾ ਮੁੱਖ ਕਾਰਨ ਮੰਨਿਆ ਗਿਆ ਹੈ। ਜਿਸ ਘਰ 'ਚ ਸਫਾਈ ਨਹੀਂ ਹੁੰਦੀ ਅਤੇ ਮਕੜੀ ਦਾ ਜਾਲਾ ਹੁੰਦਾ ਹੈ ਉਸ ਘਰ 'ਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਬਣੀਆਂ ਰਹਿੰਦੀਆਂ ਹਨ ਜਿਵੇਂ—

— ਜਿਸ ਘਰ 'ਚ ਸਾਫ-ਸਫਾਈ ਸਹੀ ਤਰੀਕਿਆਂ ਨਾਲ ਨਹੀਂ ਹੁੰਦੀ ਅਤੇ ਮਕੜੀ ਦੇ ਜਾਲੇ ਹੁੰਦੇ ਹਨ ਉਸ ਥਾਂ 'ਤੇ ਦੇਵੀ ਲਕਸ਼ਮੀ ਦੀ ਕਿਰਪਾ ਨਹੀਂ ਹੁੰਦੀ ਅਤੇ ਹਰ ਸਮੇਂ ਪੈਸਿਆਂ ਦੀ ਪ੍ਰੇਸ਼ਾਨੀ ਬਣੀ ਰਹਿੰਦੀ ਹੈ।
— ਜਿਸ ਘਰ 'ਚ ਮਕੜੀ ਦੇ ਜਾਲੇ ਹੁੰਦੇ ਹਨ ਉੱਥੇ ਨਕਾਰਾਤਮਕ ਊਰਜਾ ਵਾਸ ਕਰਦੀ ਹੈ ਅਤੇ ਇਸ ਦਾ ਮਾੜਾ ਅਸਰ ਘਰ ਦੇ ਮੈਂਬਰਾਂ ਦੀ ਸਿਹਤ 'ਤੇ ਵੀ ਪੈਂਦਾ ਹੈ।
— ਘਰ 'ਚ ਮਕੜੀ ਦੇ ਜਾਲੇ ਹੋਣ ਨਾਲ ਘਰ ਦਾ ਉਹ ਹਿੱਸਾ ਨਕਾਰਾਤਮਕਤਾ ਨਾਲ ਭਰ ਜਾਂਦਾ ਹੈ ਜਿਸ ਕਾਰਨ ਉਸ ਥਾਂ 'ਤੇ ਰਹਿਣ ਵਾਲੇ ਲੋਕਾਂ ਦਾ ਸੁਭਾਅ ਵੀ ਚਿੜਚਿੜਾ ਹੋਣ ਲੱਗਦਾ ਹੈ।
— ਜਿਸ ਘਰ 'ਚ ਮਕੜੀ ਦੇ ਜਾਲੇ ਹੁੰਦੇ ਹਨ ਉੱਥੇ ਰਹਿਣ ਵਾਲੇ ਲੋਕ ਹਰ ਸਮੇਂ ਕਿਸੇ ਨਾ ਕਿਸੇ ਮੁਸ਼ਕਲ 'ਚ ਰਹਿੰਦੇ ਹਨ ਅਤੇ ਠੀਕ ਨਾਲ ਫੈਸਲਾ ਵੀ ਨਹੀਂ ਲੈ ਪਾਉਂਦੇ। ਇਸ ਕਾਰਨ ਉਹ ਆਪਣੇ ਹਰ ਟੀਚੇ 'ਚ ਲਗਾਤਾਰ ਅਸਫਲ ਹੋ ਜਾਂਦੇ ਹਨ।

manju bala

This news is Edited By manju bala