ਸਿਹਤ ਨੂੰ ਖਰਾਬ ਕਰਦੀ ਹੈ ਇਸ ਦਿਸ਼ਾ ''ਚ ਲੱਗੀ ਘੜੀ

09/20/2019 12:30:32 PM

ਜਲੰਧਰ(ਬਿਊਰੋ)— ਘੜੀ ਇਕ ਤਾਂ ਸਮਾਂ ਦੱਸਦੀ ਹੈ ਅਤੇ ਦੂਜਾ ਘਰ ਦੀ ਡੈਕੋਰੇਸ਼ਨ ਦਾ ਕੰਮ ਕਰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਵਾਸਤੂ ਅਨੁਸਾਰ ਗਲਤ ਦਿਸ਼ਾ 'ਚ ਲੱਗੀ ਘੜੀ ਸਿਹਤ ਖਰਾਬ ਕਰਨ ਦੇ ਨਾਲ ਹੀ ਨੇਗੈਟਿਵ ਐਨਰਜੀ ਲਿਆਉਂਦੀ ਹੈ। ਜੀ ਹਾਂ, ਘੜੀ ਸਿਰਫ ਸਮਾਂ ਦੱਸਣ ਦਾ ਹੀ ਨਹੀਂ ਸਗੋਂ ਘਰ 'ਚ ਨੇਗੇਟਿਵ ਐਨਰਜੀ ਵੀ ਲਿਆਉਂਦੀ ਹੈ।
ਵਾਸਤੂ ਦੇ ਹਿਸਾਬ ਨਾਲ ਘੜੀ ਨੂੰ ਕਿਸ ਦਿਸ਼ਾ 'ਚ ਘੜੀ ਲਗਾਉਣਾ ਤੁਹਾਡੇ ਲਈ ਚੰਗਾ ਨਹੀਂ ਹੁੰਦਾ।
— ਸਿਹਤ 'ਤੇ ਬੁਰਾ ਅਸਰ ਪਾਉਂਦੀ ਹੈ ਦੱਖਣ ਦਿਸ਼ਾ 'ਚ ਲੱਗੀ ਘੜੀ
ਕਦੀ ਭੁੱਲ ਕੇ ਵੀ ਦੱਖਣ ਦਿਸ਼ਾ 'ਚ ਘੜੀ ਨਾ ਲਗਾਓ। ਇਸ ਦਿਸ਼ਾ 'ਚ ਘੜੀ ਲਗਾਉਣ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਨਾਲ ਹੀ ਪੈਸਿਆਂ ਦੀ ਕਮੀ ਵੀ ਹੁੰਦੀ ਹੈ।
— ਮੇਨ ਗੇਟ 'ਤੇ ਲੱਗੀ ਘੜੀ ਨਾਲ ਆਉਂਦੀ ਹੈ ਨੇਗੇਟਿਵ ਐਨਰਜੀ
ਵਾਸਤੂ ਅਨੁਸਾਰ ਘਰ ਦੇ ਮੇਨ ਗੇਟ 'ਤੇ ਘੜੀ ਨਹੀਂ ਲਗਾਉਣੀ ਚਾਹੀਦੀ। ਇਸ ਥਾਂ 'ਤੇ ਲੱਗੀ ਘੜੀ ਨਾਕਾਰਾਤਮਕ ਊਰਜਾ ਲਿਆਉਂਦੀ ਹੈ, ਜਿਸ ਨਾਲ ਘਰ 'ਚ ਰਹਿਣ ਵਾਲੇ ਲੋਕਾਂ ਦੀਆਂ ਖੁਸ਼ੀਆਂ ਨੂੰ ਬੁਰੀ ਨਜ਼ਰ ਲੱਗਦੀ ਹੈ।
ਇਸ ਦਿਸ਼ਾ 'ਚ ਲਗਾਓ ਘੜੀ
— ਪੂਰਬ ਦਿਸ਼ਾ 'ਚ ਲਗਾਓ ਘੜੀ
ਘਰ 'ਚ ਖੁਸ਼ਹਾਲੀ ਅਤੇ ਤਰੱਕੀ ਚਾਹੀਦੀ ਹੈ ਤਾਂ ਪੂਰਬ ਦਿਸ਼ਾ 'ਚ ਘੜੀ ਲਗਾਓ। ਇਸ ਦਿਸ਼ਾ 'ਚ ਲੱਗੀ ਘੜੀ ਬੇਹੱਦ ਸ਼ੁੱਭ ਮੰਨੀ ਜਾਂਦੀ ਹੈ। ਜੇਕਰ ਤੁਸੀਂ ਦੀਵਾਰ ਦੇ ਇਸ ਪਾਸੇ ਘੜੀ ਨਹੀਂ ਲਗਾਉਣਾ ਚਾਹੁੰਦੇ ਤਾਂ ਇਸ ਨੂੰ ਕਿਸੇ ਟੇਬਲ 'ਤੇ ਰੱਖ ਦਿਓ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1. ਘਰ 'ਚ ਬੰਦ ਘੜੀ ਨਾ ਰੱਖੋ। ਵਾਸਤੂ ਅਨੁਸਾਰ ਘੜੀ ਦੇ ਬੰਦ ਹੋਣ 'ਤੇ ਤੁਸੀਂ ਪਿੱਛੇ ਰਹਿ ਜਾਂਦੇ ਹੋ ਅਤੇ ਸਮਾਂ ਅੱਗੇ ਨਿਕਲ ਜਾਂਦਾ ਹੈ।
2. ਘਰ 'ਚ ਹਰੇ ਅਤੇ ਓਰੇਂਜ ਕਲਰ ਦੀ ਘੜੀ ਰੱਖਣ ਨਾਲ ਨੈਗੇਟਿਵ ਐਨਰਜੀ ਆਉਂਦੀ ਹੈ।
3. ਲਿਵਿੰਗ ਰੂਮ 'ਚ ਚੌਕੋਰ ਸ਼ੇਪ ਵਾਲੀ ਘੜੀ ਲਗਾਓ। ਇਸ ਨਾਲ ਘਰ ਦੇ ਲੋਕਾਂ 'ਚ ਸ਼ਾਂਤੀ ਅਤੇ ਪਿਆਰ ਬਣਿਆ ਰਹਿੰਦਾ ਹੈ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।

manju bala

This news is Edited By manju bala