ਧਨ ਨਾਲ ਭਰਨਾ ਚਾਹੁੰਦੇ ਹੋ ਤਿਜੋਰੀ ਦਾ ਕਰੋ ਇਹ ਕੰਮ

08/06/2019 1:23:20 PM

ਜਲੰਧਰ(ਬਿਊਰੋ)— ਆਧੁਨਿਕ ਯੁੱਗ 'ਚ ਬਦਲਦੇ ਮਾਹੌਲ ਦੇ ਨਾਲ ਘਰ 'ਚ ਤਿਜੋਰੀ ਰੱਖਣ ਦਾ ਰਿਵਾਜ਼ ਵੀ ਬਹੁਤ ਘੱਟ ਹੋ ਗਿਆ ਹੈ। ਹੁਣ ਘਰ ਦੇ ਲਾਕਰ 'ਚ ਹੀ ਥੋੜ੍ਹਾ-ਬਹੁਤ ਸਾਮਾਨ ਰੱਖਿਆ ਜਾਂਦਾ ਹੈ ਬਾਕੀ ਬੈਂਕ 'ਚ ਜ਼ਮਾ ਕਰਵਾ ਦਿੱਤਾ ਜਾਂਦਾ ਹੈ। ਕੀਮਤੀਆਂ ਚੀਜ਼ਾਂ ਅਤੇ ਕੈਸ਼ ਰੱਖਣ ਲਈ ਤਿਜੋਰੀ ਅਤੇ ਲਾਕਰ ਨਾਲ ਸੰਬੰਧਿਤ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਤੰਤਰ ਸ਼ਾਸਤਰ 'ਚ ਕੁਝ ਉਪਾਅ ਦੱਸੇ ਗਏ ਹਨ, ਜਿਸ ਨੂੰ ਅਪਣਾਉਣ ਨਾਲ ਕਿਸਮਤ ਸਾਥ ਦਿੰਦੀ ਹੈ ਅਤੇ ਸਫਲਤਾ ਵਿਅਕਤੀ ਦੇ ਪੈਰ ਚੂੰਮਦੀ ਹੈ। ਇਨ੍ਹਾਂ ਹੀ ਨਹੀਂ ਇਨ੍ਹਾਂ ਉਪਾਆਂ ਨੂੰ ਕਰਨ ਨਾਲ ਕੰਮ 'ਚ ਆ ਰਹੀਆਂ ਮੁਸ਼ਕਲਾਂ ਵੀ ਦੂਰ ਹੁੰਦੀਆਂ ਹਨ।
- ਕੁਝ ਨੋਟਾਂ 'ਚ ਚੰਦਨ ਦਾ ਇੱਤਰ ਲਗਾ ਕੇ ਤਿਜੋਰੀ 'ਚ ਬਰਕਤ ਦੇ ਰੂਪ 'ਚ ਰੱਖੋ। ਇਸ ਨਾਲ ਘਰ ਦੀ ਗਰੀਬੀ ਦਾ ਨਾਸ਼ ਹੁੰਦਾ ਹੈ।
- 5 ਛੋਟੇ ਨਾਰੀਅਲ ਅਤੇ ਚਾਰ ਪੀਲੀਆਂ ਕੌੜੀਆਂ ਕੱਪੜੇ 'ਚ ਬੰਨ੍ਹ ਕੇ ਤਿਜੋਰੀ 'ਚ ਰੱਖੋ। ਇਸ ਤਰ੍ਹਾਂ ਕਰਨ ਨਾਲ ਘਰ 'ਚ ਬਰਕਤ ਆਵੇਗੀ।
- ਮੋਰ ਪੰਖ ਲੈ ਕੇ ਇਸ 'ਚ ਗੁਲਾਬ ਦਾ ਇੱਤਰ ਲਗਾਓ। ਇਸ ਤੋਂ ਬਾਅਦ ਉਸ 'ਚ ਸਫੈਦ ਰੇਸ਼ਮੀ ਕੱਪੜੇ 'ਚ ਬੰਨ੍ਹ ਕੇ ਤਿਜੋਰੀ 'ਚ ਰੱਖ ਦਿਓ।
- ਮੋਤੀ ਸ਼ੰਖ ਨੂੰ ਲਾਲ ਕੱਪੜੇ 'ਚ ਬੰਨ੍ਹ ਕੇ ਤਿਜੋਰੀ 'ਚ ਰੱਖ ਦਿਓ। ਇਸ ਨਾਲ ਘਰ 'ਚ ਖੁਸ਼ੀਆ ਦਾ ਮਾਹੌਲ ਬਣਿਆ ਰਹੇਗਾ।
- ਵਾਸਤੂ ਅਨੁਸਾਰ ਧਨ 'ਚ ਵਾਧੇ ਲਈ ਤਿਜੋਰੀ ਦਾ ਮੂੰਹ ਉੱਤਰ ਦਿਸ਼ਾ ਵੱਲ ਰੱਖਣਾ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ।
- ਤਿਜੋਰੀ 'ਚ ਮੁਕੱਦਮੇ, ਕੋਰਟ ਨਾਲ ਸੰਬੰਧਿਤ ਕੋਈ ਵੀ ਕਾਗਜ ਨਹੀਂ ਰੱਖਣਾ ਚਾਹੀਦਾ। ਇਸ ਨਾਲ ਧਨ ਦਾ ਨੁਕਸਾਨ ਹੁੰਦਾ ਹੈ।
- ਮੰਦਰ 'ਚ ਧਨ ਰੱਖਣ ਦੀ ਥਾਂ ਨਾ ਬਣਾਓ।
- ਆਰਥਿਕ ਤੰਗੀ ਹੋਣ 'ਤੇ ਵੀ ਤਿਜੋਰੀ ਨੂੰ ਕਦੀ ਵੀ ਖਾਲੀ ਨਾ ਰੱਖੋ, ਇਸ ਨਾਲ ਨਕਾਰਾਤਮਕਤਾ ਆਉਣ ਲੱਗਦੀ ਹੈ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-98566-00786 'ਤੇ ਜ਼ਰੂਰ ਫੋਨ ਕਰੋ।   

manju bala

This news is Edited By manju bala