Vastu Tips: ਘਰ 'ਚ ਲੱਗੇ ਜਾਲ਼ੇ ਤੁਰੰਤ ਕਰੋ ਸਾਫ਼ , ਨਹੀਂ ਤਾਂ ਗ਼ਰੀਬੀ ਦੇ ਸਕਦੀ ਹੈ ਦਸਤਕ

12/19/2022 7:16:29 PM

ਨਵੀਂ ਦਿੱਲੀ - ਘਰ ਦੀ ਸਫ਼ਾਈ ਕਰਦੇ ਸਮੇਂ ਕਈ ਲੋਕ ਨੁੱਕਰਾਂ ਵਿੱਚ ਲੱਗੇ ਜਾਲ਼ੇ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਸੋਚਦੇ ਹਨ ਕਿ ਇਸ ਨੂੰ ਕਿਸੇ ਹੋਰ ਸਮੇਂ ਸਾਫ਼ ਕਰ ਲਵਾਂਗੇ। ਪਰ ਇਹ ਜਾਲਾਂ ਤੁਹਾਡੀਆਂ ਪਰੇਸ਼ਾਨੀਆਂ ਨੂੰ ਵਧਾ ਸਕਦਾ ਹੈ। ਇਹ ਜਾਲ਼ੇ ਦੇਖਣ ਨੂੰ ਤਾਂ ਬੁਰੇ ਲਗਦੇ ਹੀ ਹਨ, ਇਸ ਤੋਂ ਇਲਾਵਾ ਇਹਨਾਂ ਨੂੰ ਘਰ ਵਿੱਚ ਗਰੀਬੀ ਦਾ ਸੂਚਕ ਵੀ ਮੰਨਿਆ ਜਾਂਦਾ ਹੈ। ਇਸ ਲਈ ਜਦੋਂ ਵੀ ਇਹਨਾਂ ਨੂੰ ਘਰਾਂ ਵਿਚ ਲੱਗਾ ਦੇਖੋ ਤਾਂ ਤੁਰੰਤ ਸਾਫ਼ ਕਰ ਲਓ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਨਾਲ ਜੁੜੇ ਕੁਝ ਵਾਸਤੂ ਟਿਪਸ...

ਇਹ ਵੀ ਪੜ੍ਹੋ : ਘਰ 'ਚ ਲੱਗਾ ਗੁਲਾਬ ਬਦਲ ਸਕਦਾ ਹੈ ਤੁਹਾਡੀ ਕਿਸਮਤ, ਜਾਣੋ ਇਸ ਬੂਟੇ ਨਾਲ ਜੁੜੇ Vastu Tips

ਘਰ ਵਿਚ ਲਿਆਉਂਦੇ ਹਨ ਗ਼ਰੀਬੀ 

ਮੱਕੜੀ ਦੇ ਜਾਲ ਨੂੰ ਘਰ ਵਿੱਚ ਗਰੀਬੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ, ਜਿਸ ਕਾਰਨ ਘਰ ਦਾ ਆਰਥਿਕ ਵਿਕਾਸ ਵੀ ਰੁਕ ਜਾਂਦਾ ਹੈ। ਇਸ ਤੋਂ ਇਲਾਵਾ ਘਰ ਵਿੱਚ ਧਨ ਦਾ ਨੁਕਸਾਨ ਵੀ ਹੋ ਸਕਦਾ ਹੈ।

 ਬਣਦੇ ਹਨ ਵਾਸਤੂ ਨੁਕਸ ਇਸ ਦਾ ਕਾਰਨ

ਜੇਕਰ ਤੁਸੀਂ ਘਰ 'ਚ ਬਣੇ ਜਾਲੇ ਨੂੰ ਨਿਯਮਿਤ ਰੂਪ 'ਚ ਸਾਫ ਨਹੀਂ ਕਰਦੇ ਤਾਂ ਇਸ ਨਾਲ ਤੁਹਾਡੇ ਘਰ 'ਚ ਵਾਸਤੂ ਨੁਕਸ ਆ ਸਕਦਾ ਹੈ। ਵਾਸਤੂ ਨੁਕਸ ਦੇ ਕਾਰਨ ਘਰ ਦੇ ਮੈਂਬਰਾਂ ਵਿੱਚ ਅਣਬਣ ਹੋ ਸਕਦੀ ਹੈ। ਰਿਸ਼ਤਿਆਂ ਵਿੱਚ ਵੀ ਖਟਾਸ ਆਉਣ ਲੱਗਦੀ ਹੈ।

ਇਹ ਵੀ ਪੜ੍ਹੋ : Vastu Tips : ਮੋਰਪੰਖੀ ਬੂਟਾ ਘਰ 'ਚ ਲਿਆਵੇਗਾ ਖੁਸ਼ਹਾਲੀ, ਕਦੇ ਵੀ ਨਹੀਂ ਹੋਵੇਗੀ ਪੈਸੇ ਦੀ ਘਾਟ

ਧਾਰਮਿਕ ਕੰਮਾਂ ਦਾ ਫਲ ਨਹੀਂ ਮਿਲਦਾ

ਮਾਨਤਾਵਾਂ ਅਨੁਸਾਰ ਜੇਕਰ ਤੁਸੀਂ ਘਰ ਵਿੱਚ ਕੋਈ ਧਾਰਮਿਕ ਕੰਮ ਕਰਵਾਉਣ ਜਾ ਰਹੇ ਹੋ, ਤਾਂ ਤੁਹਾਨੂੰ ਇਸਦੇ ਸ਼ੁਭ ਫਲ ਨਹੀਂ ਮਿਲਣਗੇ। ਇਸ ਲਈ ਘਰ 'ਚ ਕੋਈ ਵੀ ਧਾਰਮਿਕ ਰਸਮ ਕਰਨ ਤੋਂ ਪਹਿਲਾਂ ਜਾਲੇ ਦੀ ਸਫ਼ਾਈ ਕਰਵਾ ਲਓ।

ਬਣੀ ਰਹੇਗੀ ਮਨ ਵਿਚ ਪਰੇਸ਼ਾਨੀ 

ਜੇਕਰ ਤੁਹਾਡੇ ਘਰ 'ਚ ਮੱਕੜੀ ਦਾ ਜਾਲਾ ਬਣਿਆ ਰਹਿੰਦਾ ਹੈ ਤਾਂ ਘਰ ਦੇ ਮੈਂਬਰਾਂ ਦੇ ਮਨ 'ਚ ਨਿਰਾਸ਼ਾ ਦੇ ਨਾਲ-ਨਾਲ ਨਕਾਰਾਤਮਕਤਾ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸ ਲਈ ਜੇਕਰ ਤੁਸੀਂ ਘਰ 'ਚ ਮੱਕੜੀ ਦੇ ਜਾਲ ਦੇਖਦੇ ਹੋ ਤਾਂ ਉਨ੍ਹਾਂ ਨੂੰ ਤੁਰੰਤ ਸਾਫ਼ ਕਰੋ।

ਘਰ ਦੇ ਮੁਖੀ ਦੀਆਂ ਸਮੱਸਿਆਵਾਂ ਦਾ ਨਹੀਂ ਹੁੰਦਾ ਅੰਤ

ਵਾਸਤੂ ਸ਼ਾਸਤਰ ਅਨੁਸਾਰ ਜਾਲ ਘਰ ਦੇ ਮੁਖੀ ਦੇ ਜੀਵਨ ਵਿੱਚ ਮੁਸੀਬਤ ਲਿਆ ਸਕਦਾ ਹੈ। ਇਸ ਕਾਰਨ ਘਰ ਦੇ ਮੁਖੀ ਅਤੇ ਪਰਿਵਾਰ ਦੋਵਾਂ ਦੀ ਤਰੱਕੀ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਤੁਹਾਡੀ ਜੇਬ 'ਚ ਰੱਖਿਆ ਰੁਮਾਲ ਤੁਹਾਨੂੰ ਕਰ ਸਕਦਾ ਹੈ ਆਬਾਦ ਜਾਂ ਫਿਰ ਬਰਬਾਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

Harinder Kaur

This news is Content Editor Harinder Kaur