Vastu Tips:ਸਿਰਫ 1 ਰੁਪਏ ਦਾ 'ਕਪੂਰ' ਕਰੇਗਾ ਤੁਹਾਡੀ ਹਰ ਸਮੱਸਿਆ ਦਾ ਹੱਲ , ਜਾਣੋ ਕਿਵੇਂ?

12/6/2021 10:39:17 AM

ਨਵੀਂ ਦਿੱਲੀ - ਪੂਜਾ ਦੇ ਦੌਰਾਨ ਲੋਕ ਆਪਣੇ ਘਰਾਂ ਵਿੱਚ ਧੂਪ, ਅਗਰਬੱਤੀ , ਦੀਵੇ ਅਤੇ ਕਪੂਰ ਬਾਲਦੇ ਹਨ। ਇਸ ਨੂੰ ਸ਼ੁਭ ਕੰਮ ਵਿੱਚ ਵੀ ਬਾਲਿਆ ਜਾਂਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਵਾਤਾਵਰਣ ਨੂੰ ਸ਼ੁੱਧ ਕਰਦਾ ਹੈ। ਵਾਸਤੂ ਅਨੁਸਾਰ ਕਪੂਰ ਦੇ ਕੁਝ ਨੁਸਖੇ ਕਰਨ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਹੁੰਦਾ ਹੈ। ਇਸ ਦੇ ਨਾਲ ਹੀ ਘਰ ਵਿਚ ਖੁਸ਼ਹਾਲੀ,ਸੁੱਖ-ਸਮਰਿੱਧੀ ਅਤੇ ਸ਼ਾਂਤੀ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਇਸ ਬਾਰੇ...

ਇਹ ਵੀ ਪੜ੍ਹੋ :  ਨਵੇਂ ਸਾਲ ਤੋਂ ਪਹਿਲਾਂ ਘਰ 'ਚ ਲਿਆਓ ਇਹ 7 ਸ਼ੁਭ ਚੀਜ਼ਾਂ 'ਚੋਂ ਕੋਈ ਇਕ ਚੀਜ਼ , ਸਾਰਾ ਸਾਲ ਬਣੀ ਰਹੇਗੀ ਬਰਕਤ

ਵਾਸਤੂ ਨੁਕਸ ਦੂਰ ਹੋਣਗੇ

ਘਰ ਦੇ ਵਾਸਤੂ ਨੁਕਸ ਨੂੰ ਦੂਰ ਕਰਨ ਲਈ ਸਾਰੇ ਕਮਰਿਆਂ ਦੇ ਕੋਨੇ 'ਚ 1-1 ਕਪੂਰ ਦੀ ਟਿੱਕੀ ਰੱਖੋ। ਇਸ ਨਾਲ ਵਾਸਤੂ ਨੁਕਸ ਦੂਰ ਹੋਣ ਦੇ ਨਾਲ-ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ। ਜੇਕਰ ਉਹ ਪਿਘਲ ਜਾਣ ਤਾਂ ਸਮਝੋ ਕਿ ਵਾਸਤੂ ਨੁਕਸ ਦੂਰ ਹੋ ਗਿਆ ਹੈ। ਜੇਕਰ ਤੁਸੀਂ ਚਾਹੋ ਤਾਂ ਤੁਸੀਂ ਇਸਨੂੰ ਦੁਬਾਰਾ ਬਦਲ ਕੇ ਜਾਂ ਫਿਰ ਹੋਰ ਨਵੀਂ ਰੱਖ ਸਕਦੇ ਹੋ।

ਤਣਾਅ ਦੂਰ ਹੋ ਜਾਵੇਗਾ

ਸ਼ਾਸਤਰਾਂ ਅਨੁਸਾਰ ਘਰ 'ਚ ਧੂਪ-ਦੀਵਾ ਜਾਂ ਕਪੂਰ ਜਲਾਉਣ ਨਾਲ ਮਨ ਸ਼ਾਂਤ ਹੁੰਦਾ ਹੈ। ਇਸ ਤਰ੍ਹਾਂ ਇਹ ਤਣਾਅ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਦਰਅਸਲ ਧੂਪ-ਦੀਵੇ ਦੀ ਮਹਿਕ ਵਾਯੂਮੰਡਲ ਵਿੱਚ ਫੈਲਦੀ ਹੈ, ਜੋ ਮਨ ਨੂੰ ਸ਼ਾਂਤ ਅਤੇ ਪ੍ਰਸੰਨ ਬਣਾਉਣ ਵਿੱਚ ਸਹਾਈ ਹੁੰਦੀ ਹੈ। ਇਸ ਦੇ ਨਾਲ ਹੀ ਤਣਾਅ ਵੀ ਘੱਟ ਹੁੰਦਾ ਹੈ। ਇਸ ਲਈ ਸਵੇਰੇ-ਸ਼ਾਮ ਪੂਜਾ ਘਰ 'ਚ ਧੂਪ, ਦੀਵਾ ਜਾਂ ਕਪੂਰ ਜ਼ਰੂਰ ਜਗਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਗ਼ਲਤ ਦਿਸ਼ਾ 'ਚ ਰੱਖੀਆਂ ਜੁੱਤੀਆਂ ਤੇ ਚੱਪਲਾਂ ਨਾਲ ਹੁੰਦੀ ਹੈ ਪੈਸੇ ਦੀ ਬਰਬਾਦੀ, ਸਿਹਤ ਨੂੰ ਵੀ ਹੋ ਸਕਦੈ ਨੁਕਸਾਨ

ਸਕਾਰਾਤਮਕ ਊਰਜਾ ਲਈ

ਕਪੂਰ ਜਲਾਉਣ ਨਾਲ ਵਾਤਾਵਰਣ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਨਾਲ ਜੀਵਨ ਵਿੱਚ ਤਰੱਕੀ ਅਤੇ ਸਫਲਤਾ ਦਾ ਰਾਹ ਖੁੱਲ੍ਹਦਾ ਹੈ। ਪਰਿਵਾਰ ਵਿੱਚ ਖੁਸ਼ਹਾਲੀ, ਸੁੱਖ ਅਤੇ ਸ਼ਾਂਤੀ ਦਾ ਵਾਸ ਹੁੰਦਾ ਹੈ।

ਵਿਆਹੁਤਾ ਜੀਵਨ ਵਿੱਚ ਰਹੇਗੀ ਮਿਠਾਸ 

ਧਾਰਮਿਕ ਮਾਨਤਾਵਾਂ ਅਨੁਸਾਰ, ਕਪੂਰ ਨੂੰ ਰੋਜ਼ਾਨਾ ਚਾਂਦੀ ਜਾਂ ਪਿੱਤਲ ਦੇ ਕਟੋਰੇ ਵਿੱਚ ਜਲਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੈੱਡਰੂਮ ਨੂੰ ਸਾਫ਼ ਕਰੋ ਅਤੇ ਕਮਰੇ ਵਿਚ ਰੋਜ਼ਾਨਾ ਕਪੂਰ ਜਲਾਓ। ਇਸ ਨਾਲ ਵਿਆਹੁਤਾ ਜੀਵਨ ਵਿੱਚ ਚੱਲ ਰਹੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।

ਇਹ ਵੀ ਪੜ੍ਹੋ : ਗ਼ਲਤ ਦਿਸ਼ਾ 'ਚ ਰੱਖੀਆਂ ਜੁੱਤੀਆਂ ਤੇ ਚੱਪਲਾਂ ਨਾਲ ਹੁੰਦੀ ਹੈ ਪੈਸੇ ਦੀ ਬਰਬਾਦੀ, ਸਿਹਤ ਨੂੰ ਵੀ ਹੋ ਸਕਦੈ ਨੁਕਸਾਨ

ਆਰਥਿਕ ਸਥਿਤੀ ਰਹੇਗੀ ਮਜ਼ਬੂਤ ​​

ਤਿੰਨ ਕਪੂਰ ਦੀਆਂ ਗੋਲੀਆਂ ਅਤੇ ਲੌਂਗ ਨੂੰ ਘਰ ਜਾਂ ਕੰਮ ਵਾਲੀ ਥਾਂ 'ਤੇ ਜਲਾ ਦਿਓ। ਇੱਕ ਧਾਰਮਿਕ ਵਿਸ਼ਵਾਸ ਹੈ ਕਿ ਇਸ ਨਾਲ ਆਰਥਿਕ ਸਥਿਤੀ ਮਜ਼ਬੂਤ ​​ਹੁੰਦੀ ਹੈ। ਜੀਵਨ ਵਿੱਚ ਭੋਜਨ ਅਤੇ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।

ਵਿਗਿਆਨਕ ਕਾਰਨ

ਘਰ 'ਚ ਧੂਪ-ਦੀਵਾ ਅਤੇ ਕਪੂਰ ਜਲਾਉਣ ਦਾ ਵਿਗਿਆਨਕ ਮਹੱਤਵ ਵੀ ਹੈ। ਘਰ ਵਿੱਚ ਕਪੂਰ, ਧੂਪ ਆਦਿ ਜਲਾਉਣ ਨਾਲ ਵਾਤਾਵਰਨ ਵਿੱਚ ਮੌਜੂਦ ਬੈਕਟੀਰੀਆ ਖਤਮ ਹੋ ਜਾਂਦੇ ਹਨ। ਇਸ ਤਰ੍ਹਾਂ ਘਰ ਦੇ ਮੈਂਬਰਾਂ ਦੀ ਸਿਹਤ ਠੀਕ ਰਹਿੰਦੀ ਹੈ। ਇਸ ਦੇ ਨਾਲ ਹੀ ਪੂਰੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਤਰ੍ਹਾਂ ਮਨ ਸ਼ਾਂਤ ਅਤੇ ਪ੍ਰਸੰਨ ਰਹਿੰਦਾ ਹੈ।

ਇਹ ਵੀ ਪੜ੍ਹੋ : Vastu Shastra: ਘਰ ਦੀ ਸਾਰੀ ਨਕਾਰਾਤਮਕਤਾ ਨੂੰ ਬਾਹਰ ਕੱਢ ਦੇਣਗੇ ਇਹ 7 ਨੁਸਖ਼ੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur