ਵਾਸਤੂ ਸ਼ਾਸਤਰ : ਸੂਰਜ ਡੁੱਬਣ ਤੋਂ ਬਾਅਦ ਨਾ ਕਰੋ ਇਹ ਕੰਮ, ਧਨ ਸਬੰਧੀ ਹੋਣਗੇ ਨੁਕਸਾਨ

08/30/2023 5:04:03 PM

ਜਲੰਧਰ - ਭਾਰਤੀ ਸੱਭਿਆਚਾਰ ਮੁਤਾਬਕ ਦਾਨ ਦੇਣ ਦੀ ਪ੍ਰਥਾ ਨੂੰ ਪਰਉਪਕਾਰ ਵਾਲਾ ਕਰਮ ਮੰਨਿਆ ਜਾਂਦਾ ਹੈ। ਕਿਸੇ ਜ਼ਰੂਰਤਮੰਦ ਵਿਅਕਤੀ ਨੂੰ ਚੀਜ਼ਾਂ ਦੇਣ ਨਾਲ ਜ਼ਿੰਦਗੀ 'ਚ ਸੁੱਖ, ਸ਼ਾਂਤੀ ਅਤੇ ਖ਼ੁਸ਼ਹਾਲੀ ਆਉਂਦੀ ਹੈ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਹਨਾਂ ਨੂੰ ਦੇਣਾ ਸ਼ੁੱਭ ਨਹੀਂ ਮੰਨਿਆ ਜਾਂਦਾ। ਵਾਸਤੂ ਅਨੁਸਾਰ ਕਿਸੇ ਨੂੰ ਚੀਜ਼ਾਂ ਦੇਣ ਦਾ ਇਕ ਸਹੀ ਸਮਾਂ ਹੁੰਦਾ ਹੈ, ਜੋ ਸਾਡੀ ਜ਼ਿੰਦਗੀ ਲਈ ਖ਼ਾਸ ਮਹੱਤਤਾ ਰੱਖਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਕੁਝ  ਚੀਜ਼ਾਂ ਦਾ ਕਿਸੇ ਨੂੰ ਨਹੀਂ ਦੇਣੀਆਂ ਚਾਹੀਦੀਆਂ। ਨਾਲ ਹੀ ਸ਼ਾਮ ਦੇ ਸਮੇਂ ਦੂਜਿਆਂ ਕੋਲੋਂ ਮੰਗ ਕੇ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਦੂਜੇ ਲੋਕਾਂ ਦੀਆਂ ਵਸਤੂਆਂ ਇਸਤੇਮਾਲ ਕਰਨ ਨਾਲ ਉਨ੍ਹਾਂ ਦੀ ਊਰਜਾ ਤੁਹਾਡੇ ਤੱਕ ਪਹੁੰਚ ਜਾਂਦੀ ਹੈ।  

. ਸ਼ਾਮ ਦੇ ਸਮੇਂ ਜੇਕਰ ਤੁਹਾਡੇ ਕੋਲੋ ਕੋਈ ਹਲਦੀ ਮੰਗਣ ਲਈ ਆਉਂਦਾ ਹੈ ਤਾਂ ਉਸ ਨੂੰ ਹਲਦੀ ਨਾ ਦਿਓ। ਸ਼ਾਮਲ ਦੇ ਸਮੇਂ ਹਲਦੀ ਦੇਣ ਨਾਲ ਧਨ ਸਬੰਧੀ ਨੁਕਸਾਨ ਹੋ ਸਕਦਾ ਹੈ।
. ਸੂਰਜ ਡੁੱਬਣ ਤੋਂ ਬਾਅਦ ਕਿਸੇ ਵੀ ਸ਼ਖ਼ਸ ਨੂੰ ਉਧਾਰ ਨਹੀਂ ਦੇਣਾ ਚਾਹੀਦਾ। ਅਜਿਹਾ ਕਰਨ ਨਾਲ ਲਕਸ਼ਮੀ ਮਾਤਾ ਜੀ ਨਾਰਾਜ਼ ਹੋ ਜਾਂਦੇ ਹਨ, ਜਿਸ ਨਾਲ ਘਰ ਵਿੱਚ ਧਨ ਸਬੰਧੀ ਆਰਥਿਕ ਤੰਗੀ ਹੋ ਜਾਂਦੀ ਹੈ। 
. ਆਮਤੌਰ 'ਤੇ ਲੋਕ ਕਿਸੇ ਦੂਜੇ ਵਿਅਕਤੀ ਦੀ ਕੋਈ ਵੀ ਚੀਜ਼ ਮੰਗ ਕੇ ਉਸ ਨੂੰ ਇਸਤੇਮਾਲ ਕਰ ਲੈਂਦੇ ਹਨ। ਸ਼ਾਮ ਦੇ ਸਮੇਂ ਕਦੇ ਵੀ ਕਿਸੇ ਵਿਅਕਤੀ ਦੀ ਘੜੀ ਮੰਗ ਕੇ ਨਹੀਂ ਪਾਉਣੀ ਚਾਹੀਦੀ। ਇਸ ਨੂੰ ਬੁਰੇ ਸਮੇਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
. ਸੂਰਜ ਡੁੱਬਣ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਲੂਣ ਦੇਣ ਤੋਂ ਬਚਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਧਨ ਦੀ ਘਾਟ ਹੁੰਦੀ ਹੈ।
. ਕਿਸੇ ਵੀ ਲੋੜਵੰਦ ਵਿਅਕਤੀ ਨੂੰ ਭੋਜਨ ਛਕਾਉਣਾ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ। ਧਾਰਨਾ ਹੈ ਕਿ ਕਦੇ ਵੀ ਕਿਸੇ ਨੂੰ ਸ਼ਾਮ ਦੇ ਸਮੇਂ ਪੁਰਾਣਾ ਭੋਜਨ ਨਹੀਂ ਦੇਣਾ ਚਾਹੀਦਾ। ਅਜਿਹਾ ਕਰਨ ਨਾਲ ਪਾਪ ਲਗਦਾ ਹੈ। 

rajwinder kaur

This news is Content Editor rajwinder kaur