Vastu Shastra : ਅਜਿਹਾ ਹੋਣਾ ਚਾਹੀਦਾ ਹੈ ਘਰ ਦਾ ਡਰਾਇੰਗ ਰੂਮ, ਕਦੇ ਨਹੀਂ ਆਵੇਗੀ ਕੰਗਾਲੀ

07/03/2022 1:35:31 PM

ਨਵੀਂ ਦਿੱਲੀ - ਘਰ ਦਾ ਹਰ ਕੋਨਾ ਬਹੁਤ ਮਹੱਤਵਪੂਰਨ ਹੁੰਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਡਰਾਇੰਗ ਰੂਮ, ਗੈਸਟ ਰੂਮ ਅਤੇ ਘਰ ਦੇ ਸਾਰੇ ਕਮਰੇ ਤੁਹਾਨੂੰ ਸਿਹਤਮੰਦ ਅਤੇ ਖੁਸ਼ ਰੱਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜੇਕਰ ਇਨ੍ਹਾਂ ਕਮਰਿਆਂ ਦੀ ਵਾਸਤੂ ਸਹੀ ਹੋਵੇ ਤਾਂ ਘਰ 'ਚ ਸਕਾਰਾਤਮਕ ਊਰਜਾ ਅਤੇ ਖੁਸ਼ਹਾਲੀ ਆਉਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਸ ਘਰ 'ਚ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ, ਉੱਥੇ ਪਰਿਵਾਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਮਾਂ ਲਕਸ਼ਮੀ ਦਾ ਵਾਸ ਹੋਣ ਕਾਰਨ ਘਰ ਵਿੱਚ ਕਦੇ ਵੀ ਗਰੀਬੀ ਨਹੀਂ ਆਉਂਦੀ। ਡਰਾਇੰਗ ਰੂਮ ਲਈ ਵੀ ਕੁਝ ਵਾਸਤੂ ਟਿਪਸ ਦੱਸੇ ਗਏ ਹਨ ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਡਰਾਇੰਗ ਰੂਮ ਲਈ ਸਹੀ ਦਿਸ਼ਾ 

ਵਾਸਤੂ ਸ਼ਾਸਤਰ ਅਨੁਸਾਰ ਡਰਾਇੰਗ ਰੂਮ ਘਰ ਦੇ ਉੱਤਰ-ਪੂਰਬ ਜਾਂ ਉੱਤਰ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : 1100 ਸਾਲ ਪੁਰਾਣੇ ਜਗਨਨਾਥ ਮੰਦਰ ਦੀ ਰਸੋਈ, 6 ਰਸਾਂ ਨਾਲ ਬਣਦਾ ਹੈ ਭਗਵਾਨ ਲਈ ਭੋਗ

ਖਿੜਕੀਆਂ ਦੀ ਦਿਸ਼ਾ

ਡਰਾਇੰਗ ਰੂਮ ਦੀਆਂ ਖਿੜਕੀਆਂ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਤੁਹਾਡੇ ਘਰ ਵਿੱਚ ਰੌਸ਼ਨੀ ਅਤੇ ਹਵਾ ਆਉਂਦੀ ਰਹਿੰਦੀ ਹੈ।

ਇਸ ਦਿਸ਼ਾ ਵਿੱਚ ਹੋਵੇ ਗੇਟ

ਵਾਸਤੂ ਅਨੁਸਾਰ ਡਰਾਇੰਗ ਰੂਮ ਦਾ ਗੇਟ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਅਤੇ ਸੋਫਾ, ਕੁਰਸੀ, ਦੀਵਾਨ ਆਦਿ ਚੀਜ਼ਾਂ ਦਾ ਪ੍ਰਬੰਧ ਦੱਖਣ ਅਤੇ ਪੱਛਮ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Gupt Navratri 2022 : ਕਰਜ਼ੇ ਦਾ ਬੋਝ ਤੁਹਾਨੂੰ ਕਰ ਰਿਹੈ ਪਰੇਸ਼ਾਨ ਤਾਂ ਕਰੋ ਇਹ ਉਪਾਅ

ਰੰਗਾਂ ਦਾ ਵੀ ਧਿਆਨ ਰੱਖੋ

ਡਰਾਇੰਗ ਰੂਮ ਵਿੱਚ ਦੀਵਾਰਾਂ ਨੂੰ ਹਲਕੇ ਰੰਗਾਂ ਵਿੱਚ ਹੀ ਪੇਂਟ ਕਰੋ। ਤੁਸੀਂ ਹਲਕੇ ਨੀਲੇ, ਹਲਕੇ ਹਰੇ ਅਤੇ ਅਸਮਾਨੀ ਰੰਗਾਂ ਵਿੱਚ ਪੇਂਟ ਕਰ ਸਕਦੇ ਹੋ। ਧਿਆਨ ਰਹੇ ਕਿ ਕਮਰੇ ਦੀ ਛੱਤ 'ਤੇ ਸਿਰਫ ਸਫੈਦ ਪੇਂਟ ਹੀ ਕੀਤਾ ਜਾਵੇ। ਖਿੜਕੀ ਅਤੇ ਦਰਵਾਜ਼ੇ ਦੇ ਪਰਦੇ ਦੀਵਾਰਾਂ ਦੇ ਰੰਗਾਂ ਨਾਲ ਮੇਲ ਖਾਂਦੇ ਹੀ ਰੂਪ ਵਿੱਚ ਚੁਣੋ। ਇਸ ਨਾਲ ਤੁਹਾਡੇ ਘਰ 'ਚ ਸਕਾਰਾਤਮਕਤਾ ਆਉਂਦੀ ਹੈ ਅਤੇ ਮਾਂ ਤੁਹਾਡੇ ਤੋਂ ਖ਼ੁਸ਼ ਹੁੰਦੀ ਹੈ।

ਇਸ ਤਰ੍ਹਾਂ ਦੀਆਂ ਤਸਵੀਰਾਂ ਲਗਾਓ

ਤੁਸੀਂ ਡਰਾਇੰਗ ਰੂਮ ਵਿੱਚ ਪਰਿਵਾਰ ਦੀਆਂ ਤਸਵੀਰਾਂ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਘਰ ਵਿੱਚ ਖੁਸ਼ਹਾਲੀ ਆਵੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਡਰਾਇੰਗ ਰੂਮ 'ਚ ਐਕੁਏਰੀਅਮ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਉੱਤਰ ਦਿਸ਼ਾ 'ਚ ਰੱਖ ਸਕਦੇ ਹੋ। ਘਰ ਵਿੱਚ ਦੌੜਦੇ ਘੋੜੇ ਦੀ ਤਸਵੀਰ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਜਦੋਂ ਭਗਵਾਨ ਸ਼ਿਵ ਨੇ ਮਾਂ ਪਾਰਵਤੀ ਨੂੰ ‘ਅਮਰਤਵ’ ਦਾ ਰਹੱਸ ਦੱਸਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur