ਵਾਸਤੂ ਦੇ ਇਹ ਉਪਾਅ ਬਣਾ ਸਕਦੇ ਹਨ ਤੁਹਾਨੂੰ ਮਾਲਾਮਾਲ

12/09/2019 3:01:09 PM

ਜਲੰਧਰ(ਬਿਊਰੋ)— ਜਿਵੇਂ ਭਾਰਤ ਵਿਚ ਵਸਤੂਸ਼ਾਸਤਰ ਦਾ ਜ਼ਿਆਦਾ ਮਹੱਤਵ ਹੈ ਠੀਕ ਉਸੇ ਤਰ੍ਹਾਂ ਚੀਨ ਵਿਚ ਵੀ ਵਾਸਤੂ ਸ਼ਾਸਤਰ ਦਾ ਵੀ ਖੂਬ ਰਿਵਾਜ਼ ਹੈ। ਚੀਨ ਵਿਚ ਵਾਸਤੂ ਫੇਂਗਸ਼ੂਈ ਦੇ ਨਾਮ ਨਾਲ ਪ੍ਰਸਿੱਧ ਹੈ। ਕਿਹਾ ਜਾਂਦਾ ਹੈ ਕਿ ਇੱਥੇ ਵਾਸਤੁ ਦੇ ਨਾਲ-ਨਾਲ ਜੇਕਰ ਚੀਨ ਦੇ ਵਾਸਤੂ ਦੀਆਂ ਗੱਲਾਂ ਨੂੰ ਵੀ ਅਪਣਾਇਆ ਜਾਇਆ ਤਾਂ ਤੁਸੀਂ ਵੀ ਮਾਲਾਮਾਲ ਹੋ ਸਕਦੇ ਹੋ। ਕਿਉਂਕਿ ਕਿਹਾ ਜਾਂਦਾ ਹੈ ਇਸ ਚੀਨੀ ਵਾਸਤੂ ਦੇ ਉਪਕਰਣਾ ਦੀ ਸਭ ਤੋਂ ਖਾਸ ਗੱਲ ਇਹ ਕਿ ਇਸ ਨਾਲ ਘਰ ਦੀ ਖੂਬਸੂਰਤੀ ਵਿਚ ਵੀ ਚਾਰ ਚੰਨ ਲੱਗ ਜਾਂਦੇ ਹਨ ਅਤੇ ਨਾਲ ਹੀ ਘਰ 'ਚ ਖੁਸ਼ੀਆਂ ਆਉਂਦੀਆਂ ਹਨ। ਤਾਂ ਆਓ ਜਾਣਦੇ ਹਾਂ ਇਸ ਨਾਲ ਸਬੰਧਿਤ ਕੁਝ ਖਾਸ ਗੱਲਾਂ ਬਾਰੇ।


ਫੇਂਗਸ਼ੂਈ ਦੀ ਮੰਨੀਏ ਤਾਂ ਚੀਨ ਦੇ ਲੋਕ ਆਪਣੇ ਘਰ 'ਚ ਬੋਨਸਾਈ ਬਾਂਸ ਦਾ ਪੌਦਾ ਰੱਖਦੇ ਹਨ। ਇਸ ਨੂੰ ਰੱਖਣ ਨਾਲ ਘਰ 'ਚ ਤਰੱਕੀ ਅਤੇ ਖੁਸ਼ੀਆਂ ਆਉਂਦੀਆਂ ਹਨ। ਇਸ  ਲਈ ਹਰ ਕਿਸੇ ਨੂੰ ਇਸ ਪੌਦੇ ਨੂੰ ਘਰ 'ਚ ਰੱਖਣਾ ਚਾਹੀਦਾ ਹੈ।
ਕਿਹਾ ਜਾਂਦਾ ਹਾ ਕਿ ਫੁਕ, ਲੁਕ ਅਤੇ ਸਾਊ ਫੇਂਗਸ਼ੂਈ ਦੇ ਤਿੰਨ ਦੇਵਤਾ ਹਨ। ਇਨ੍ਹਾਂ ਤਿੰਨਾਂ ਨੂੰ ਲੰਬੀ ਉਮਰ, ਚੰਗੀ ਕਿਸਮਤ ਅਤੇ ਧਨ ਦੇ ਦੇਵਤਾ ਵੀ ਕਿਹਾ ਗਿਆ ਹੈ। ਚੀਨੀ ਵਾਸਤੂ ਅਨੁਸਾਰ ਇਨ੍ਹਾਂ ਨੂੰ ਹਮੇਸ਼ਾ ਘਰ 'ਚ ਪੂਰਬ ਦਿਸ਼ਾ ਜਾਂ ਉੱਤਰ ਦਿਸ਼ਾ 'ਚ ਹੀ ਰੱਖਣਾ ਚਾਹੀਦਾ ਹੈ। ਪਰੰਤੂ ਧਿਆਨ ਰਹੇ ਕਿ ਇਸ ਨੂੰ ਘਰ 'ਚ ਹਮੇਸ਼ਾ ਇਸ ਤਰ੍ਹਾਂ ਰੱਖੋ ਕਿ ਘਰ ਤੋਂ ਨਿਕਲਣ ਅਤੇ ਆਉਣ ਸਮੇਂ ਇਸ ਦੇ ਦਰਸ਼ਨ ਹੋ ਸਕਣ।

ਤੁਹਾਡੇ 'ਚੋਂ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਵੇਗਾ ਕਿ ਫੇਂਗਸ਼ੂਈ 'ਚ ਤਿੰਨ ਕੱਛੂਏ ਮੂਰਤੀ ਦਾ ਵੀ ਬਹੁਤ ਮਹੱਤਵ ਹੈ। ਤੁਹਾਨੂੰ ਦੱਸ ਦੇਈਏ ਕਿ ਇਕ ਦੇ ਉੱਪਰ ਇਕ ਬੈਠੇ ਤਿੰਨ ਕੱਛੂਏ ਸੁਖ, ਸ਼ਾਂਤੀ ਦਾ ਪ੍ਰਤੀਕ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਨੂੰ ਘਰ 'ਚ ਰੱਖਣ ਨਾਲ ਘਰ 'ਚ ਹਮੇਸ਼ਾ ਖੁਸ਼ੀਆਂ ਦਾ ਮਾਹੌਲ ਬਣਿਆ ਰਹਿੰਦਾ ਹੈ।

ਚੀਨੀ ਵਾਸਤੂ ਅਨੁਸਾਰ ਗੁੱਲਕ ਨੂੰ ਘਰ ਦੇ ਉੱਤਰ-ਪੱਛਮ ਦਿਸ਼ਾ 'ਚ ਰੱਖਿਆ ਜਾਵੇ ਤਾਂ ਘਰ 'ਚ ਲਕਸ਼ਮੀ ਆਉਂਦੀ ਹੈ। ਪਰੰਤੂ ਧਿਆਨ ਰਹੇ ਕਿ ਤੁਸੀਂ ਇਸ ਨੂੰ ਲੁੱਕਾ ਕੇ ਰੱਖੋ। ਇਸ ਤੋਂ ਇਲਾਵਾ ਚੀਨ ਦੇ ਲੋਕ ਧਨ ਦੀ ਟੋਕਰੀ ਦਾ ਸ਼ੋਪੀਸ ਵੀ ਘਰ 'ਚ ਰੱਖਦੇ ਹਨ। ਮੰਨਿਆ ਜਾਂਦਾ ਹੈ ਕਿ ਘਰ 'ਚ ਇਸ ਨੂੰ ਰੱਖਣ ਨਾਲ ਬੱਚਤ ਹੁੰਦੀ ਹੈ।

manju bala

This news is Edited By manju bala