ਵਾਸਤੂ ਅਨੁਸਾਰ ਡੈਸਕ ''ਤੇ ਰੱਖੋ ਇਹ ਚੀਜ਼ਾਂ, ਹੋਣਗੇ ਬੇਮਿਸਾਲ ਫਾਇਦੇ

11/13/2019 12:02:03 PM

ਜਲੰਧਰ—ਅੱਜ ਕੱਲ ਦੇ ਮਾਡਰਨ ਲੋਕ ਘਰਾਂ ਦੇ ਨਾਲ-ਨਾਲ ਕੰਮ ਕਰਨ ਵਾਲੇ ਸਥਾਨ ਨੂੰ ਸਜਾ ਕੇ ਰੱਖਣ ਦੇ ਸ਼ੌਕੀਨ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਦਫਤਰ 'ਚ ਆਪਣੇ ਕੰਮ ਕਰਨ ਵਾਲੇ ਡੈਸਕ ਨੂੰ ਆਮ ਤੌਰ 'ਤੇ ਛੋਟੇ ਪੌਦੇ, ਮੂਰਤੀਆਂ ਅਤੇ ਤਸਵੀਰਾਂ ਨਾਲ ਇੰਝ ਸਜਾ ਕੇ ਰੱਖਦੇ ਹਨ ਤਾਂ ਕਿ ਖੁਸ਼ ਰਹਿਣ ਅਤੇ ਕੰਮ 'ਚ ਮਨ ਲੱਗਿਆ ਰਹੇ। ਇਹ ਸਜਾਵਟ ਚੰਗੀ ਹੈ ਪਰ ਜੇਕਰ ਇਸ ਨੂੰ ਸਜਾਵਟ ਵਾਸਤੂ ਅਨੁਸਾਰ ਹੋਵੇ ਤਾਂ ਹੋਰ ਵੀ ਚੰਗੀ ਹੋਵੇਗੀ। ਜਾਣੋ ਕਿਵੇ-

1. ਪੌਦਾ ਰੱਖ ਰਹੇ ਹੋ ਤਾਂ....
ਜੇਕਰ ਤੁਸੀ ਡੈਸਕ 'ਤੇ ਪੌਦਾ ਰੱਖ ਰਹੇ ਹੋ ਤਾਂ ਡੈਸਕ ਦੇ ਪੂਰਬ ਜਾਂ ਉੱਤਰ 'ਚ ਮਨੀ ਪਲਾਂਟ ਜਾਂ ਬਾਸ ਦਾ ਪੌਦਾ ਰੱਖੋ। ਇਹ ਸੁੰਦਰ ਹੋਣ ਦੇ ਨਾਲ-ਨਾਲ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਹਰਾ ਰੰਗ ਖੁਸ਼ਹਾਲੀ, ਉਤਸ਼ਾਹ ਅਤੇ ਪਵਿੱਤਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨਾਲ ਸਕਾਰਤਮਕ ਊਰਜਾ ਦੇ ਪੱਧਰ 'ਚ ਵਾਧਾ ਹੁੰਦਾ ਹੈ ਅਤੇ ਮਨ ਨੂੰ ਸਕੂਨ ਪਹੁੰਚਾਉਂਦਾ ਹੈ। ਹਰੇ-ਭਰੇ ਪੌਦੇ ਦੇਖਣ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਖੁਸ਼ੀ ਮਿਲਦੀ ਹੈ। ਸੁੱਕੇ, ਕੰਡੇਦਾਰ ਅਤੇ ਬੋਨਸਾਈ ਡੈਸਕ 'ਤੇ ਕਦੀ ਨਾ ਲਗਾਓ। ਇਹ ਨਿਰਾਸ਼ਾ ਦੇ ਪ੍ਰਤੀਕ ਮੰਨੇ ਜਾਂਦੇ ਹਨ।

2. ਤਸਵੀਰਾਂ 'ਤੇ ਵੀ ਧਿਆਨ ਦਿਓ-
ਡੈਸਕ 'ਤੇ ਉੱਤਰ ਦਿਸ਼ਾਂ ਵਾਲੇ ਪਾਸੇ ਹਰੇ-ਭਰੇ ਜੰਗਲ ਜਾਂ ਲਹਿਰਾਉਂਦੀਆਂ ਫਸਲਾਂ ਦੀਆਂ ਤਸਵੀਰਾਂ ਲਗਾਉਣ ਨਾਲ ਕਈ ਲਾਭ ਪ੍ਰਾਪਤ ਹੁੰਦੇ ਹਨ। ਇੱਥੇ ਰੁੱਖ-ਪੌਦੇ, ਭੱਜਦੇ ਘੋੜੇ, ਉੱਡਦੇ ਪੰਛੀ, ਚੜ੍ਹਦਾ ਸੂਰਜ ਜਿਵੇ ਮਨ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਤਸਵੀਰਾਂ ਲਗਾ ਸਕਦੇ ਹੋ। ਰੋਂਦਾ ਹੋਇਆ ਬੱਚਾ, ਕਟੀਲੇ ਪੌਦੇ, ਟੁੱਟੀਆਂ ਮੂਰਤੀਆਂ ਆਦਿ ਜਿਵੇਂ ਨਕਾਰਤਮਕ ਚਿੱਤਰ ਲਗਾਉਣ ਤੋਂ ਬਚੋ। ਇਹ ਨਕਾਰਤਮਕ ਊਰਜਾ ਨੂੰ ਵਧਾਉਂਦੇ ਹਨ। ਕਾਫੀ ਸਾਰੀਆਂ ਤਸਵੀਰਾਂ ਇੱਕਠੀਆਂ ਲਗਾਉਣ ਦੀ ਬਜਾਏ ਸਿਰਫ 4-5 ਤਸਵੀਰਾਂ ਹੀ ਲਗਾਓ।

3. ਤਾਜ਼ੇ ਫੁੱਲਾਂ ਦਾ ਗੁਲਦਸਤਾ-
ਡੈਸਕ 'ਤੇ ਤਾਜ਼ੇ ਫੁੱਲਾਂ ਦਾ ਇੱਕ ਗੁਲਦਸਤਾ ਰੱਖ ਸਕਦੇ ਹੋ। ਫੁੱਲਾਂ ਦੀ ਸਜਾਵਟ ਮਨ ਨੂੰ ਖੁਸ਼ੀ ਦਿੰਦੀ ਹੈ ਅਤੇ ਤਣਾਅ ਦੂਰ ਕਰਨ 'ਚ ਮਦਦ ਕਰਦੀ ਹੈ। ਗੁਲਦਸਤੇ ਦੇ ਫੁੱਲ ਸੁੱਕਣ ਜਾਂ ਮੁਰਝਾਉਣ ਲੱਗੇ, ਤਾਂ ਇਨ੍ਹਾਂ ਨੂੰ ਤਰੁੰਤ ਬਦਲ ਦਿਉ। ਅਜਿਹੇ ਫੁੱਲ ਨਕਾਰਤਮਕ ਊਰਜਾ ਦਾ ਪ੍ਰਤੀਕ ਮੰਨੇ ਜਾਂਦੇ ਹਨ।

4. ਭਗਵਾਨ ਦੀ ਮੂਰਤੀ-
ਭਗਵਾਨ ਦੀ ਮੂਰਤੀ ਰੱਖ ਰਹੇ ਤਾਂ ਇਸ ਨੂੰ ਪੂਰਬ ਜਾਂ ਉੱਤਰ 'ਚ ਰੱਖੋ ਅਤੇ ਇਨ੍ਹਾਂ 'ਤੇ ਧੂੜ ਨਾ ਜੰਮਣ ਦਿਉ। ਸ਼ੁੱਭ ਫਲ ਮਿਲੇ ਇਸ ਦੇ ਲਈ ਡੈਸਕ 'ਤੇ ਉੱਤਰ-ਪੂਰਬ ਵਾਲੇ ਪਾਸੇ ਆਪਣੇ ਈਸ਼ਟਦੇਵ ਦੀ ਫੋਟੋ ਜ਼ਰੂਰ ਲਗਾਓ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਪ੍ਰਣਾਮ ਕਰਨਾ ਨਾ ਭੁੱਲੋ। ਅਜਿਹਾ ਕਰਨ ਨਾਲ ਤੁਹਾਨੂੰ ਮਾਨਸਿਕ ਸਪੱਸ਼ਟਤਾ ਪ੍ਰਾਪਤ ਹੁੰਦੀ ਹੈ।

5. ਸਫਾਈ ਰੱਖੋ-
ਡੈਸਕ 'ਤੇ ਸਮਾਨ ਖਿਲਰਿਆ ਰੱਖਣ ਨਾਲ ਕੰਮ ਕਰਨ 'ਚ ਮਨ ਨਹੀਂ ਲੱਗਦਾ ਹੈ। ਹਮੇਸ਼ਾ ਉਲਝਣ ਬਣੀ ਰਹਿੰਦੀ ਹੈ ਅਤੇ ਵਾਸਤੂ ਦੋਸ਼ ਵੀ ਪੈਦਾ ਹੁੰਦਾ ਹੈ। ਵਾਸਤੂ ਸ਼ਾਸਤਰ ਦੇ ਮੁਤਾਬਕ ਡੈਸਕ 'ਤੇ ਫਾਇਲ ਜਾਂ ਕਾਗਜ਼ਾਂ ਦਾ ਢੇਰ ਲੱਗਾ ਰਹਿਣਾ ਕੰਮ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ। ਨਕਾਰਤਮਕ ਊਰਜਾ 'ਚ ਵੀ ਵਾਧਾ ਹੁੰਦਾ ਹੈ, ਜਿਸ ਨਾਲ ਤਣਾਅ ਵੱਧੇਗਾ ਅਤੇ ਸਮੇਂ ਸਿਰ ਕੰਮ ਪੂਰਾ ਨਹੀਂ ਹੋਵੇਗਾ। ਡੈਸਕ 'ਤੇ ਪੈੱਨ ਪੈਂਸਲ ਜਾਂ ਹੋਰ ਸਮਾਨ ਖਿਲਾਰ ਕੇ ਰੱਖਣ ਨਾਲ ਕੰਮਾਂ 'ਚ ਰੁਕਾਵਟ ਆਉਂਦੀ ਹੈ। ਡੈਸਕ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾ ਕੇ ਰੱਖੋ।

6. ਇਹ ਕੰਮ ਕਦੀ ਨਾ ਕਰੋ-
ਜਿੱਥੇ ਬੈਠ ਕੇ ਅਸੀਂ ਕੰਮ ਕਰਦੇ ਹਾਂ, ਉਸ ਸਥਾਨ ਪਵਿੱਤਰ ਹੁੰਦਾ ਹੈ, ਰੋਜ਼ੀ-ਰੋਟੀ ਕਮਾਉਣ ਦਾ ਸਥਾਨ ਹੁੰਦਾ ਹੈ, ਇਸ ਲਈ ਡੈਸਕ 'ਤੇ ਕਦੀ ਵੀ ਖਾਣਾ-ਪੀਣਾ ਨਹੀਂ ਚਾਹੀਦਾ ਹੈ। ਡੈਸਕ 'ਤੇ ਬੈਠ ਕੇ ਚਾਹ ਜਾਂ ਕਾਫੀ ਪੀਣਾ, ਰੋਟੀ ਖਾਣਾ ਤਰੱਕੀ 'ਚ ਰੁਕਾਵਟ ਬਣਦਾ ਹੈ। ਇਹ ਕੰਮ ਕਰਨ ਵਾਲੇ ਸਥਾਨ 'ਤੇ ਕਲੇਸ਼, ਮਾਨਸਿਕ ਦੁੱਖ, ਕੈਰੀਅਰ 'ਚ ਰੁਕਾਵਟ ਦਾ ਕਾਰਨ ਵੀ ਬਣਦਾ ਹੈ।

ਇਹ ਉਪਾਅ ਵੀ ਕਰ ਸਕਦੇ ਹੋ-
ਵਾਸਤੂਦੋਸ਼ ਪੈਦਾ ਨਾ ਹੋਵੇ ਇਸ ਲਈ ਡੈਸਕ ਦੇ ਉੱਤਰ-ਪੂਰਬ ਦਿਸ਼ਾ 'ਚ ਕ੍ਰਿਸਟਲ ਦਾ ਪੇਪਰਵੇਟ ਰੱਖੋ। ਡੈਸਕ 'ਤੇ ਫੈਂਗਸ਼ੁਈ ਦਾ ਕ੍ਰਿਸਟਲ ਗਲੋਬ ਜਾਂ ਲਾਫਿੰਗ ਬੁੱਧਾ ਰੱਖਣ ਨਾਲ ਨਵੇਂ ਮੌਕੇ ਮਿਲ ਸਕਦੇ ਹਨ। ਕ੍ਰਿਸਟਲ ਗਲੋਬ ਨੂੰ ਦਿਨ 'ਚ 2-3 ਵਾਰ ਘੁਮਾਓ। ਇਸ ਤੋਂ ਕੰਮ ਕਰਨ ਲਈ ਸਕਾਰਤਮਕ ਊਰਜਾ ਮਿਲੇਗੀ। ਡੈਸਕ 'ਤੇ ਕ੍ਰਿਸਟਲ ਜਾਂ ਧਾਤੂ ਦਾ ਛੋਟਾ ਜਿਹਾ ਕਛੂਆ ਰੱਖਣ ਨਾਲ ਮਨ 'ਚ ਸ਼ਾਂਤੀ ਬਣੀ ਰਹੇਗੀ।

Iqbalkaur

This news is Edited By Iqbalkaur