ਵਾਸਤੂ ਮੁਤਾਬਕ ਘਰ 'ਚ ਨਕਾਰਾਤਮਕ ਊਰਜਾ ਲਿਆਉਂਦੇ ਹਨ ਇਹ ਪੌਦੇ

8/4/2022 10:24:31 AM

ਨਵੀਂ ਦਿੱਲੀ- ਹਰੇ ਦਰਖ਼ਤ ਅਤੇ ਪੌਦੇ ਕਿਸੇ ਵੀ ਘਰ 'ਚ ਸੁੰਦਰਤਾ ਦਾ ਇਕ ਤੱਤ ਜੋੜਦੇ ਹਨ ਅਤੇ ਤਾਜ਼ਾ ਆਕਸੀਜ਼ਨ ਅਤੇ ਹਵਾ ਨੂੰ ਸ਼ੁੱਧ ਕਰਨ 'ਚ ਵੀ ਯੋਗਦਾਨ ਦਿੰਦੇ ਹਨ। ਪਰ ਘਰ 'ਚ ਪੌਦੇ ਰੱਖਦੇ ਸਮੇਂ ਵਾਸਤੂ ਦੇ ਸਿਧਾਂਤਾਂ ਦਾ ਪਾਲਨ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨੂੰ ਗਲਤ ਦਿਸ਼ਾ 'ਚ ਰੱਖਿਆ ਗਿਆ ਤਾਂ ਇਸ ਦਾ ਘਰ 'ਚ ਰਹਿਣ ਵਾਲੇ ਮੈਂਬਰਾਂ 'ਤੇ ਪ੍ਰਤੀਕੂਲ ਅਸਰ ਪੈਂਦਾ ਹੈ। ਕੁਝ ਖਾਸ ਪੌਦੇ ਜਿਨ੍ਹਾਂ ਨੂੰ ਘਰਾਂ ਲਈ ਸ਼ੁੱਭ ਮੰਨਿਆ ਜਾਂਦਾ ਹੈ, ਉਨ੍ਹਾਂ ਨੂੰ ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਵਾਸਤੂ ਅਨੁਰੂਪ ਦਿਸ਼ਾ 'ਚ ਹੀ ਲਗਾਇਆ ਜਾਣਾ ਚਾਹੀਦਾ ਹੈ। ਪੇੜ-ਪੌਦੇ ਸਾਡੇ ਪਰਿਵੇਸ਼ ਨੂੰ ਉਪਯੁਕਤ ਅਤੇ ਊਰਜਾਵਾਨ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪੌਦਿਆਂ ਦਾ ਮਨੁੱਖੀ ਜੀਵਨ ਨਾਲ ਸਿੱਧਾ ਸਬੰਧ ਹੈ ਕਿਉਂਕਿ ਪੌਦੇ ਆਕਸੀਜਨ ਦੇ ਰੂਪ 'ਚ ਜੋ ਕੁਝ ਵੀ ਉਤਸਰਜਿਤ ਕਰਦੇ ਹਨ ਉਹ ਮਨੁੱਖ ਵਲੋਂ ਗ੍ਰਹਿਣ ਕੀਤਾ ਜਾਂਦਾ ਹੈ। ਵਾਸਤੂ ਅਨੁਸਾਰ ਕੁਝ ਅਜਿਹੇ ਪੌਦੇ ਹਨ ਜੋ ਘਰਾਂ 'ਚ ਨਾ-ਪੱਖੀ ਊਰਜਾ ਲਿਆ ਸਕਦੇ ਹਨ ਅਤੇ ਵੱਡੇ ਹੋਣ 'ਤੇ ਨੁਕਸਾਨ ਅਤੇ ਬਦਕਿਸਮਤੀ ਦਾ ਕਾਰਨ ਬਣ ਸਕਦੇ ਹਨ। ਇਸ ਲਈ ਅਜਿਹੇ ਪੌਦਿਆਂ ਨੂੰ ਘਰਾਂ 'ਚ ਨਹੀਂ ਲਗਾਉਣਾ ਚਾਹੀਦਾ। ਆਓ ਜਾਣਦੇ ਹਾਂ ਕਿਹੜੇ ਹਨ ਉਹ ਪੌਦੇ।
ਕੈਕਟਸ ਦੇ ਪੌਦੇ
ਵਾਸਤੂ ਸ਼ਾਸਤਰ ਅਨੁਸਾਰ ਕੈਕਟਸ ਨਾ-ਪੱਖੀ ਊਰਜਾ ਨੂੰ ਘਰਾਂ 'ਚ ਲਿਆ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਪੱਤੀਆਂ 'ਤੇ ਕੰਢੇਦਾਰ ਅਤੇ ਤਿੱਖੇ ਕੰਢਿਆਂ 'ਚ ਨਾ-ਪੱਖੀ ਊਰਜਾ ਹੁੰਦੀ ਹੈ। ਕੈਕਟਸ ਘਰ 'ਚ ਬਦਕਿਸਮਤੀ ਲਿਆ ਸਕਦੀ ਹੈ, ਨਾਲ ਹੀ ਪਰਿਵਾਰ 'ਚ ਤਣਾਅ ਅਤੇ ਚਿੰਤਾ ਵੀ ਲਿਆ ਸਕਦੀ ਹੈ।
ਕਪਾਹ ਦੇ ਪੌਦੇ
ਕਪਾਹ ਦੇ ਪੌਦੇ ਵਿਸ਼ੇਸ਼ ਰੂਪ ਨਾਲ ਰੇਸ਼ਮੀ ਕਪਾਹ ਦੇ ਪੌਦੇ, ਇਨਡੋਰ ਪਲਾਂਟ ਦੇ ਲਈ ਠੀਕ ਨਹੀਂ ਹਨ। ਹਾਲਾਂਕਿ ਇਹ ਬਰਫੀਲੇ ਸਫੈਦ ਪੌਦੇ ਸਜ਼ਾਵਟ ਦੇ ਤੌਰ 'ਤੇ ਵਰਤੋਂ ਕੀਤੇ ਜਾਣ 'ਤੇ ਸੁੰਦਰ ਲੱਗਦੇ ਹਨ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਇਹ ਪਸੰਦ ਨਹੀਂ ਹਨ। ਕਪਾਹ ਦੇ ਪੌਦਿਆਂ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਅਤੇ ਘਰ ਦੇ ਅੰਦਰ ਰੱਖਣ ਨਾਲ ਇਹ ਬਦਕਿਸਮਤੀ ਲਿਆਉਂਦੇ ਹਨ। 
ਬੋਨਸਾਈ ਪੌਦੇ
ਵਾਸਤੂ ਸ਼ਾਸਤਰ ਬੋਨਸਾਈ ਪੌਦਿਆਂ ਦੀ ਸਿਫਾਰਿਸ਼ ਨਹੀਂ ਕਰਦਾ ਹੈ। ਭਾਵੇਂ ਹੀ ਉਹ ਕਾਫੀ ਆਕਰਸ਼ਕ ਹੋਣ ਪਰ ਉਨ੍ਹਾਂ ਨੂੰ ਘਰ 'ਚ ਰੱਖਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ। ਨਿਵਾਸੀਆਂ ਦਾ ਜੀਵਨ ਚੱਕਰ ਰੁੱਕ ਸਕਦਾ ਹੈ ਕਿਉਂਕਿ ਬੋਨਸਾਈ ਪੌਦਿਆਂ 'ਚ ਪੌਦੇ ਦਾ ਵਾਧਾ ਬੰਦ ਹੁੰਦਾ ਹੈ। ਤੁਹਾਨੂੰ ਆਪਣੇ ਕਰੀਅਰ ਜਾਂ ਕਾਰੋਬਾਰ 'ਚ ਵੀ ਮੰਦੀ ਦਾ ਅਨੁਭਵ ਹੋ ਸਕਦਾ ਹੈ। 
ਇਮਲੀ ਦੇ ਪੌਦੇ
ਮਾਨਤਾ ਹੈ ਕਿ ਇਮਲੀ ਦੇ ਪੌਦੇ ਬੁਰੀ ਊਰਜਾ ਨੂੰ ਆਕਰਸ਼ਿਤ ਕਰਦੇ ਹਨ ਇਸ ਲਈ ਇਨ੍ਹਾਂ ਨੂੰ ਘਰ ਦੇ ਕੋਲ ਜਾਂ ਅੰਦਰ ਨਹੀਂ ਲਗਾਉਣਾ ਚਾਹੀਦਾ। ਉਹ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰ ਸਕਦੇ ਹਨ ਅਤੇ ਵਾਸਤੂ ਸ਼ਾਸਤਰ ਅਨੁਸਾਰ ਮਾਨਸਿਕ ਸ਼ਾਂਤੀ ਨੂੰ ਰੋਕ ਸਕਦੇ ਹਨ।
ਮਹਿੰਦੀ ਦੇ ਪੌਦੇ
ਮਰਟਲ ਜਾਂ ਮਹਿੰਦੀ ਦੇ ਪੌਦਿਆਂ ਨੂੰ ਘਰ 'ਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਪੌਦਿਆਂ 'ਚ ਬੁਰੀਆਂ ਆਤਮਾਵਾਂ ਰਹਿੰਦੀਆਂ ਹਨ। ਇਸ ਤੋਂ ਇਲਾਵਾ, ਇਨ੍ਹਾਂ ਪੌਦਿਆਂ ਦੀ ਬਦਬੂ ਬਹੁਤ ਤੇਜ਼ ਹੁੰਦੀ ਹੈ ਅਤੇ ਇਹ ਮਾਨਸਿਕ ਸ਼ਾਂਤੀ ਅਤੇ ਘਰ ਦੇ ਪੂਰੇ ਵਾਤਾਵਰਨ ਨੂੰ ਭੰਗ ਕਰ ਸਕਦੀ ਹੈ। 


Aarti dhillon

Content Editor Aarti dhillon