Vastu Tips: ਪੈਸੇ ਨੂੰ ਆਕਰਸ਼ਿਤ ਕਰਦੀ ਹੈ ''ਕੱਛੂਏ ਦੀ ਮੁੰਦਰੀ'', ਜਾਣੋ ਇਸ ਨੂੰ ਪਾਉਣ ਦਾ ਸਹੀ ਤਰੀਕਾ

09/18/2022 2:51:18 PM

ਨਵੀਂ ਦਿੱਲੀ- ਅੱਜ ਦੇ ਸਮੇਂ 'ਚ ਕੱਛੂਏ ਦੀ ਮੁੰਦਰੀ ਦਾ ਕਾਫ਼ੀ ਚਲਨ ਹੈ। ਜ਼ਿਆਦਾਤਰ ਲੋਕਾਂ ਦੇ ਹੱਥਾਂ 'ਚ ਇਹ ਮੁੰਦਰੀ ਦੇਖਣ ਨੂੰ ਮਿਲ ਜਾਂਦੀ ਹੈ। ਅਜਿਹਾ ਇਸ ਲਈ ਕਿਉਂਕਿ ਕੱਛੂਏ ਦੀ ਮੁੰਦਰੀ ਦੇਖਣ 'ਚ ਕਾਫ਼ੀ ਆਕਰਸ਼ਕ ਤਾਂ ਲੱਗਦੀ ਹੀ ਹੈ, ਨਾਲ ਹੀ ਇਹ ਪੈਸੇ ਅਤੇ ਖੁਸ਼ਹਾਲੀ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਚੀਨੀ ਵਾਸਤੂ ਸ਼ਾਸਤਰ ਫੇਂਗਸ਼ੁਈ 'ਚ ਜਿਸ ਤਰ੍ਹਾਂ ਨਾਲ ਲਾਫਿੰਗ ਬੁੱਧਾ, ਤਿੰਨ ਲੱਤਾ ਵਾਲੇ ਡੱਡੂ ਅਤੇ ਚੀਨੀ ਸਿੱਕਿਆਂ ਦਾ ਮਹੱਤਵ ਦੱਸਿਆ ਗਿਆ ਹੈ ਠੀਕ ਉਸ ਤਰ੍ਹਾਂ ਨਾਲ ਕੱਛੂਏ ਦੀ ਮੁੰਦਰੀ ਦਾ ਵੀ ਵਿਸ਼ੇਸ਼ ਮਹੱਤਵ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਕੱਛੂਏ ਦੇ ਆਕਾਰ ਦੀ ਮੁੰਦਰੀ ਧਾਰਨ ਕਰਨ ਨਾਲ ਬਦਕਿਸਮਤੀ ਦੂਰ ਹੁੰਦੀ ਹੈ। ਜੋ ਵੀ ਵਿਅਕਤੀ ਕੱਛੂਏ ਦੀ ਮੁੰਦਰੀ ਪਾਉਂਦਾ ਹੈ ਉਸ ਦੇ ਉੱਪਰ ਮਾਂ ਲਕਸ਼ਮੀ ਦੀ ਵੀ ਕਿਰਪਾ ਬਣੀ ਰਹਿੰਦੀ ਹੈ। ਅਜਿਹੇ ਲੋਕਾਂ ਦੇ ਜੀਵਨ 'ਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਹੈ। ਤਾਂ ਆਓ ਅੱਜ ਜਾਣਦੇ ਹਾਂ ਕਿ ਕੱਛੂਏ ਦੀ ਮੁੰਦਰੀ ਪਾਉਣ ਦੀ ਸਹੀ ਵਿਧੀ ਅਤੇ ਇਸ ਨੂੰ ਧਾਰਨ ਕਰਨ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ...
ਕੱਛੂਏ ਦੀ ਮੁੰਦਰੀ ਪਾਉਣ ਦੇ ਫ਼ਾਇਦੇ
ਵਾਸਤੂ ਸ਼ਾਸਤਰ ਅਨੁਸਾਰ ਕੱਛੂਏ ਦੀ ਮੁੰਦਰੀ ਪਾਉਣ ਨਾਲ ਨਕਾਰਾਤਮਕਤਾ ਊਰਜਾ ਦੂਰ ਹੁੰਦੀ ਹੈ ਅਤੇ ਆਲੇ-ਦੁਆਲੇ ਸਕਾਰਾਤਮਕਾ ਊਰਜਾ ਦਾ ਵਾਸ ਹੁੰਦਾ ਹੈ। ਭਾਰਤੀ ਜੋਤਿਸ਼ ਸ਼ਾਸਤਰ 'ਚ ਕੱਛੂਏ ਨੂੰ ਮਾਂ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਇਸ ਨੂੰ ਪਾਉਣ ਨਾਲ ਘਰ 'ਚ ਪੈਸਾ ਅਤੇ ਖੁਸ਼ਹਾਲੀ ਆਉਂਦੀ ਹੈ। 
ਮਾਨਤਾ ਹੈ ਕਿ ਜੋ ਵੀ ਵਿਅਕਤੀ ਕੱਛੂਏ ਦੀ ਮੁੰਦਰੀ ਪਾਉਂਦਾ ਹੈ ਉਸ ਦੇ ਜੀਵਨ 'ਚ ਹਰ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਅਤੇ ਪੈਸੇ ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਆਰਥਿਤ ਤੰਗੀ ਵੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਕੱਛੂਆਂ ਸ਼ਾਂਤੀ ਅਤੇ ਹੌਂਸਲੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਇਸ ਲਈ ਇਸ ਦੀ ਮੁੰਦਰੀ ਪਾਉਣ ਨਾਲ ਮਨੁੱਖ ਦੇ ਅੰਦਰ ਹੌਂਸਲਾ ਅਤੇ ਸਾਂਤੀ ਆਉਂਦੀ ਹੈ। 
ਕੱਛੂਏ ਦੀ ਮੁੰਦਰੀ ਪਾਉਣ ਦੀ ਵਿਧੀ 
ਮਾਨਤਾ ਹੈ ਕਿ ਕੱਛੂਏ ਦੀ ਮੁੰਦਰੀ ਨੂੰ ਸਿਰਫ਼ ਚਾਂਦੀ ਦੀ ਧਾਤੂ 'ਚ ਹੀ ਬਣਵਾਉਣਾ ਚਾਹੀਦਾ ਤਾਂ ਹੀ ਇਸ ਦੇ ਸ਼ੁੱਭ ਨਤੀਜੇ ਦੇਖਣ ਨੂੰ ਮਿਲਦੇ ਹਨ। ਉਧਰ ਇਸ ਮੁੰਦਰੀ ਨੂੰ ਸੱਜੇ ਹੱਥ 'ਚ ਪਾਉਣਾ ਚਾਹੀਦੀ ਹੈ। ਖੱਬੇ ਹੱਥ 'ਚ ਪਾਉਣ ਨਾਲ ਇਸ ਦਾ ਲਾਭ ਨਹੀਂ ਮਿਲਦਾ।

Aarti dhillon

This news is Content Editor Aarti dhillon