ਮੰਗਲਵਾਰ ਵਾਲੇ ਦਿਨ ਜ਼ਰੂਰ ਕਰੋ ਇਹ ਖ਼ਾਸ ਉਪਾਅ, ਹਨੂੰਮਾਨ ਜੀ ਕਰਨਗੇ ਤੁਹਾਡੇ ’ਤੇ ਕ੍ਰਿਪਾ

07/25/2022 3:20:43 PM

ਜਲੰਧਰ (ਬਿਊਰੋ) - ਜੋਤਿਸ਼ ਸ਼ਾਸਤਰ ’ਚ ਮੰਗਲਵਾਰ ਤੇ ਸ਼ਨੀਵਾਰ ਦਾ ਦਿਨ ਹਨੂੰਮਾਨ ਜੀ ਨੂੰ ਸਮਰਪਿਤ ਹੈ। ਇਸ ਦਿਨ ਹਨੂੰਮਾਨ ਜੀ ਦੀ ਵਿਸ਼ੇਸ਼ ਪੂਜਾ ਕਰਨ ਨਾਲ ਸਾਰੇ ਦੁੱਖਾਂ ਦਾ ਨਾਸ਼ ਹੁੰਦਾ ਹੈ। ਇਸ ਪੂਜਾ ਨਾਲ ਮੰਗਲ ਗ੍ਰਹਿ ਸਬੰਧੀ ਸਾਰੇ ਦੋਸ਼ ਖ਼ਤਮ ਹੋ ਜਾਂਦੇ ਹਨ। ਮੰਗਲ ਗ੍ਰਹਿ ਨੂੰ ਤੇਜਸਵੀ ਗ੍ਰਹਿ ਮੰਨਿਆ ਜਾਂਦਾ ਹੈ। ਜੇਕਰ ਇਹ ਗ੍ਰਹਿ ਕਿਸੇ ਵਿਅਕਤੀ ਤੋਂ ਖ਼ੁਸ਼ ਹੋ ਜਾਂਦਾ ਹੈ ਤਾਂ ਉਸ ਦਾ ਜੀਵਨ ਮੰਗਲਮਈ ਹੋ ਜਾਂਦਾ ਹੈ। ਇਸ ਦੀ ਪੂਜਾ ਕਰਨ ਨਾਲ ਹਨੂੰਮਾਨ ਜੀ ਬਹੁਤ ਖ਼ੁਸ਼ ਹੁੰਦੇ ਹਨ। ਕਈ ਵਾਰ ਕੁੰਡਲੀ ’ਚ ਮੰਗਲ ਦੋਸ਼ ਹੋਣ ਕਾਰਨ ਦੁੱਖ ਪੈਦਾ ਹੁੰਦੇ ਹਨ। ਇਸ ਲਈ ਜੇਕਰ ਕੁਝ ਆਸਾਨ ਉਪਾਅ ਕੀਤੇ ਜਾਣ ਤਾਂ ਮੰਗਲ ਦੇਵਤਾ ਤੇ ਹਨੂੰਮਾਨ ਜੀ ਦੋਵੇਂ ਖ਼ੁਸ਼ ਹੋ ਕੇ ਜੀਵਨ ਨੂੰ ਸੁਖ-ਸਮ੍ਰਿੱਧੀ ਦਾ ਵਰਦਾਨ ਦਿੰਦੇ ਹਨ।

ਮੰਗਲਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ 

1. ਜੇਕਰ ਘਰ ’ਚ ਹਮੇਸ਼ਾ ਕਲੇਸ਼ ਬਣਿਆ ਰਹਿੰਦਾ ਹੈ ਤਾਂ ਉਸ ਦੀ ਸ਼ਾਂਤੀ ਲਈ ਹਰ ਮੰਗਲਵਾਰ ਨੂੰ ਵਹਿੰਦੇ ਹੋਏ ਪਾਣੀ ’ਚ ਲਾਲ ਮਸੂਰ ਦੀ ਦਾਲ ਵਹਾਓ।
2. ਜ਼ਮੀਨ-ਜ਼ਾਇਦਾਦ ਦੀ ਪ੍ਰਾਪਤੀ ਲਈ ਵੱਡੇ ਭਰਾ ਦੀ ਸੇਵਾ ਕਰੋ ਤੇ ਕਿਸੇ ਦੇ ਧਨ ਜਾਂ ਜ਼ਮੀਨ ’ਤੇ ਮਾੜੀ ਨਜ਼ਰ ਨਾ ਰੱਖੋ।
3. ਜਦੋਂ ਵੀ ਤੁਹਾਨੂੰ ਡਰ ਲੱਗਣਾ ਮਹਿਸੂਸ ਹੋਵੇ ਤਾਂ ਤੁਸੀਂ ਹਨੂੰਮਾਨ ਚਾਲੀਸਾ ਦਾ ਪਾਠ ਪੜ੍ਹਨਾ ਸ਼ੁਰੂ ਕਰ ਦੇਵੋ। ਹਨੂੰਮਾਨ ਚਾਲੀਸਾ ਪੜ੍ਹਨ ਨਾਲ ਡਰ ਦੂਰ ਹੋ ਜਾਵੇਗਾ। 
4. ਜਿਨ੍ਹਾਂ ਲੋਕਾਂ ਨੂੰ ਭੈੜੇ ਸੁਫ਼ਨੇ ਆਉਂਦੇ ਹਨ, ਉਹ ਲੋਕ ਜੀ ਹਨੂੰਮਾਨ ਜੀ ਨੂੰ ਸੰਧੂਰ ਅਰਪਿਤ ਕਰਨ ਤੋਂ ਬਾਅਦ ਉਸ ਸੰਧੂਰ ਨੂੰ ਘਰ ਲੈ ਆਉਣ। ਇਕ ਕਾਗਜ਼ ’ਚ ਇਸ ਸੰਧੂਰ 5. ਨੂੰ ਪਾ ਕੇ ਆਪਣੇ ਬਿਸਤਰੇ ਦੇ ਹੇਠਾਂ ਰੱਖ ਦਿਓ। ਇਹ ਉਪਾਅ ਨਾਲ ਭੈੜੇ ਸੁਫ਼ਨੇ ਆਉਣੇ ਬੰਦ ਹੋ ਜਾਣਗੇ।  
6. ਕਿਸੇ ਜੋਤਿਸ਼ ਨਾਲ ਵਿਚਾਰ ਕਰਨ ਤੋਂ ਬਾਅਦ ਮੂੰਗਾ ਰਤਨ ਧਾਰਨ ਕਰੋ। ਮੂੰਗਾ ਮੰਗਲ ਗ੍ਰਹਿ ਦਾ ਰਤਨ ਹੁੰਦਾ ਹੈ।
7. ਜੇਕਰ ਸਰੀਰ ਹਮੇਸ਼ਾ ਰੋਗ ਨਾਲ ਪੀੜਤ ਰਹਿੰਦਾ ਹੈ ਤਾਂ ਹਰ ਤਰ੍ਹਾਂ ਦੇ ਰੋਗ ਨੂੰ ਦੂਰ ਕਰਨ ਲਈ ਹਰ ਮੰਗਲਵਾਰ ਨੂੰ ਗੁੜ ਤੇ ਆਟੇ ਦਾ ਦਾਨ ਕਰੋ।

rajwinder kaur

This news is Content Editor rajwinder kaur