ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤੋਂ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਵੀਰਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ

02/12/2021 3:24:45 PM

ਜਲੰਧਰ (ਬਿਊਰੋ) - ਵੀਰਵਾਰ ਨੂੰ ਬਹੁਤ ਹੀ ਖ਼ਾਸ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਵਿਸ਼ਣੂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਵੀਰਵਾਰ ਵਾਲੇ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਘਰ 'ਚ ਖੁਸ਼ੀਆਂ ਅਤੇ ਦੁੱਖਾ ਨੂੰ ਦੂਰ ਕਰਨ ਲਈ ਵੀਰਵਾਰ ਨੂੰ ਵਿਸ਼ਣੂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਕੁਝ ਅਜਿਹੇ ਹੀ ਉਪਾਅ ਹਨ, ਜਿਸ ਨੂੰ ਵੀਰਵਾਰ ਦੇ ਦਿਨ ਕਰਨ ਨਾਲ ਵਿਸ਼ਣੂ ਭਗਵਾਨ ਦੀ ਕ੍ਰਿਪਾ ਪ੍ਰਾਪਤ ਹੁੰਦੀ ਹੈ। ਇਹ ਹਨ ਉਹ ਖ਼ਾਸ ਉਪਾਅ :-

ਪੀਲੇ ਰੰਗ ਦੇ ਕੱਪੜੇ
ਵੀਰਵਾਰ ਦੇ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਪੀਲਾ ਰੰਗ ਭਗਵਾਨ ਵਿਸ਼ਣੂ ਨੂੰ ਬਹੁਤ ਹੀ ਪਸੰਦ ਹੁੰਦਾ ਹੈ। ਇਸ ਲਈ ਭਗਵਾਨ ਨੂੰ ਖੁਸ਼ ਕਰਨ ਲਈ ਪੀਲੇ ਰੰਗ ਦੇ ਕੱਪੜੇ ਪਾਓ।

ਕੇਲੇ ਦੇ ਦਰਖ਼ੱਤ ਦੀ ਪੂਜਾ
ਵੀਰਵਾਰ ਦੇ ਦਿਨ ਕੇਲੇ ਦੇ ਦਰਖ਼ੱਤ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸਵੇਰੇ-ਸਵੇਰੇ ਕੇਲੇ ਦੇ ਦਰਖ਼ੱਤ ਦੀ ਪੂਜਾ ਕਰਨ ਤੋਂ ਬਾਅਦ ਦੀਵਾ ਜਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਕੇਲੇ ਦੇ ਦਰਖੱਤ 'ਤੇ ਛੌਲਿਆ ਦੀ ਦਾਲ ਚੜ੍ਹਾਉਣਾ ਵੀ ਸ਼ੁੱਭ ਹੁੰਦਾ ਹੈ।

ਛੋਲਿਆਂ ਦੀ ਦਾਲ ਤੇ ਕੇਸਰ ਦਾ ਕਰੋ ਦਾਨ
ਛੋਲਿਆਂ ਦੀ ਦਾਲ ਅਤੇ ਕੇਸਰ ਨੂੰ ਮੰਦਰ 'ਚ ਦਾਨ ਕਰੋ ਅਤੇ ਕੇਸਰ ਦਾ ਟਿੱਕਾ ਮੱਥੇ 'ਤੇ ਲਗਾਓ।

ਪੜ੍ਹੋ ਇਹ ਵੀ ਖ਼ਬਰ - Beauty Tips : ਥ੍ਰੈਡਿੰਗ ਕਰਵਾਉਣ ਮਗਰੋਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਚਮੜੀ ਨੂੰ ਨੁਕਸਾਨ

ਵਿਸ਼ਣੂ ਭਗਵਾਨ ਦੀ ਕਰੋ ਪੂਜਾ
ਵੀਰਵਾਰ ਦੇ ਦਿਨ ਵਿਸ਼ਣੂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਵਿਸ਼ਣੂ ਭਗਵਾਨ ਦੀ ਪੂਜਾ ਨਾਲ ਦੇਵੀ ਲਕਸ਼ਮੀ ਖੁਸ਼ ਹੁੰਦੀ ਹੈ।

ਪੀਲੇ ਰੰਗ ਦੀਆਂ ਚੀਜ਼ਾਂ ਕਰੋ ਦਾਨ
ਵੀਰਵਾਰ ਦੇ ਦਿਨ ਪੀਲੇ ਰੰਗ ਦੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ। ਜਿਵੇਂ ਕੱਪੜੇ, ਅਨਾਜ ਆਦਿ।

ਪੜ੍ਹੋ ਇਹ ਵੀ ਖ਼ਬਰ - ਵਿਗੜੇ ਤੇ ਰੁੱਕੇ ਹੋਏ ਕੰਮ ਬਣਾਉਣ ਲਈ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ, ਮਿਲੇਗੀ ਸਫਲਤਾ

ਪੀਲੇ ਫੁੱਲ
ਇਸ ਦਿਨ ਤੁਸੀਂ ਕਿਸੇ ਵੀ ਮੰਦਰ 'ਚ ਜਾ ਕੇ ਪੀਲੇ ਫੁੱਲ ਵੀ ਚੜ੍ਹਾ ਸਕਦੋ ਹੋ।

ਕੱਚਾ ਦੁੱਧ ਚੜ੍ਹਾਓ
ਇਸ ਦਿਨ ਤੁਲਸੀ ਦੇ ਪੌਦੇ ਨੂੰ ਕੱਚਾ ਦੁੱਧ ਚੜ੍ਹਾਉਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ - ਕਿਸਾਨ ਅੰਦੋਲਨ ’ਚ ਮਰੇ ਮੋਗਾ ਦੇ ਕਿਸਾਨ ਦਾ ਸਸਕਾਰ ਕਰਨ ਤੋਂ ਇਨਕਾਰ,ਪਰਿਵਾਰ ਨੇ ਰੱਖੀ ਇਹ ਸ਼ਰਤ

ਮੰਤਰ ਜਾਪ
ਓਮ ਗ੍ਰਾਂ ਗ੍ਰੀਂ ਗ੍ਰੋਂ ਸ : ਗੁਰੂਵੇ ਨਮ: ਮੰਤਰ ਦਾ 108 ਵਾਰ ਜਾਪ ਕਰੋ।
 

rajwinder kaur

This news is Content Editor rajwinder kaur