ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

05/23/2019 5:59:04 AM

ਮੇਖ- ਸਿਤਾਰਾ ਪੁਰਵ ਦੁਪਹਿਰ ਤੱਕ ਜਨਰਲ ਤੌਰ ’ਤੇ ਬਿਹਤਰੀ ਕਰਨ ਅਤੇ ਕਿਸੇ ਬਾਧਾ ਮੁਸ਼ਕਿਲ ਨੂੰ ਹਟਾਉਣ ਵਾਲਾ, ਪਰ ਬਾਅਦ ’ਚ ਹਰ ਪੱਖੋ ਕਦਮ ਬੜਤ ਵਾਲਾ।

ਬ੍ਰਿਖ- ਸਿਤਾਰਾ ਪੁਰਵ ਦੁਪਹਿਰ ਤਕ ਪੇਟ ਨੂੰ ਵਿਗਾਉੜਣ ਅਤੇ ਮੁਸ਼ਕਿਲਾਂ ਪ੍ਰੇਸ਼ਾਨੀਆਂ ਜਗਾਈ ਰਖਣ ਵਾਲਾ, ਪਰ ਬਾਅਦ ’ਚ ਹਰ ਮੌਕੇ ’ਤੇ ਆਪ ਦੀ ਪੈਠ ਵਧੇਗੀ।

ਮਿਥੁਨ- ਸਿਤਾਰਾ ਪੁਰਵ ਦੁਪਹਿਰ ਤਕ ਕਾਰੋਬਾਰੀ ਕੰਮਂ ਲਈ ਚੰਗਾ, ਮਾਣ-ਸਸ਼ ਦੀ ਪ੍ਰਾਪਤੀ, ਪਰ ਬਾਅਦ ’ਚਚ ਸਮਾਂ ਕੰਪਲੀਕੇਸ਼ੰਸ, ਪ੍ਰਾਬਲਮ ਵਾਲਾ ਬਨੇਗਾ।

ਕਰਕ- ਸਿਤਾਰਾ ਪੁਰਵ ਦੁਪਹਿਰ ਤਕ ਦੁਸ਼ਮਣਾਂ ਪੱਖੋ ਟੈਨਸ਼ਨ, ਪ੍ਰੇਸ਼ਾਨੀ ਰਖਣ ਵਾਲਾ, ਪਰ ਬਾਅਦ ’ਚ ਆਪ ਹਰ ਮੋਰਚੇ ’ਤੇ ਹਾਵੀ ਪ੍ਰਭਾਵੀ-ਵਿਜਈ ਰਹੋਗੇ।

ਸਿੰਘ- ਸਿਤਾਰਾ ਪੁਰਵ ਦੁਪਹਿਰ ਤਕ ਬਿਹਤਰ, ਮਨੋਬਲ-ਦਬਦਬਾ ਬਣਾਆ ਰਹੇਗਾ, ਪਰ ਬਾਅਦ ’ਚ ਵਿਰੋਧੀ ਆਪ ਨੂੰ ਘੇਰਣ ਅਤੇ ਲੱਤ ਖਿੱਚਣ ਲਈ ਸਰਗਰਮ ਰਹਿਣਗੇ।

ਕੰਨਿਆ- ਜਨਰਲ ਸਿਤਾਰਾ ਮਜ਼ਬੂਤ, ਆਪ ਹਰ ਪਖੋ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਉਦੇਸ਼ ਪ੍ਰੋਗਰਾਮ ਹਲ ਹੋਣਗੇ।

ਤੁਲਾ- ਸਿਤਾਰਾ ਪੁਰਵ ਦੁਪਹਿਰ ਤਕ ਕੰਮਕਾਜੀ ਭੱਜਦੌੜ ਬਣਾਈ ਰਖੇਗਾ, ਪਰ ਬਾੱਦ ’ਛ ਸਮਂ ਦੌਰਾਨ ਕਚਹਿਰੀ ਦੇ ਕੰਮਾਂ ਲਈ ਚੰਗਾ, ਵਿਰੋਧੀ ਕਮਜ਼ੋਰ ਰਹਿਣਗੇ।

ਬ੍ਰਿਸ਼ਚਕ- ਸਿਤਾਰਾ ਪੁਰਵ ਦੁਪਹਿਰ ਤਕ ਆਮਦਨ ਵਾਲਾ, ਕੰਮਕਾਜੀ ਸਮਸਿਆ ਨੂੰ ਸੁਲਝਾਉਣ ’ਚ ਮਦਦ ਦੇਣ ਵਾਲਾ, ਪਰ ਬਾਅਦ ’ਚ ਹਰ ਮੋਰਚੇ ’ਤੇ ਸਫਲਤਾ ਮਿਲੇਗੀ।

ਧਨ- ਜਿਹੜੇ ਲੋਕ ਕਾਰੋਬਾਰੀ ਟ੍ਰੇਨਿੰਗ, ਟ੍ਰੇਡਿੰਗ, ਸਪਲਾਈ ਦਾ ਕੰਮ ਕਰਦੇ ਹਨ, ਉਨ੍ਹਂ ਨੂੰ ਉਨ੍ਹਾਂ ਦੀ ਮਿਹਨਤ, ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ, ਮਾਣ-ਯਸ਼ ਦੀ ਪ੍ਰਾਪਤੀ।

ਮਕਰ- ਸਿਤਾਰਾ ਪੁਰਵ ਦੁਪਹਿਰ ਤਕ ਨੁਕਸਾਨ ਵਾਲਾ, ਕਿਸੇ ਨਾਂ ਕਿਸੇ ਕੰਪਲੀਕੇਸ਼ਨ ਦੇ ਜਾਗਣ ਦਾ ਡਰ ਬਣਿਆ ਰਹੇਗਾ, ਪਰ ਬਾੱਦ ’ਚ ਹਰ ਮੋਰਚੇ ’ਤੇ ਬਿਹਤਰੀ ਹੋਵੇਗੀ।

ਕੁੰਭ- ਸਿਤਾਰਾ ਪੁਰਵ ਦੁਪਹਿਰ ਤਕ ਬਾੱਦ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਵਾਲਾ, ਪਰ ਬਾਅਦ ’ਚ ਕੋਈ ਨਾਂ ਕੋਈ ਪ੍ਰਬਾਲਮ ਜਾਗਦੀ ਰਹੇਗੀ, ਖਰਚ ਵਧਣਗੇ।

ਮੀਨ- ਪੁਰਵ ਦੁਪਹਿਰ ਤਕ ਅਫਸਰਾਂ ਦੇ ਸੁਪੋਰਟਿਵ ਰੁਖ ਕਰ ਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਕੰਪਲੀਕੇਸ਼ਨ ਹੋਵੇਗੀ, ਪਰ ਬਾੱਦ ’ਚ ਅਰਥ ਦਸ਼ਾ ਕੰਫਰਟੇਬਲ ਬਨੇਗੀ।

23 ਮਈ 2019, ਵੀਰਵਾਰ ਜੇਠ ਵਦੀ ਤਿਥੀ ਪੰਚਮੀ (23-24 ਮੱਧ ਰਾਤ 4.19 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਧਨ ’ਚ

ਮੰਗਲ ਮਿਥੁਨ ’ਚ

ਬੁੱੱਧ ਬ੍ਰਿਖ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਮੇਖ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਜੇਠ ਪ੍ਰਵਿਸ਼ਟੇ : 9, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 2 (ਜੇਠ), ਹਿਜਰੀ ਸਾਲ : 1440, ਮਹੀਨਾ : ਰਮਜ਼ਾਨ, ਤਰੀਕ : 17, ਸੂਰਜ ਉਦੈ ਸਵੇਰੇ : 5.31 ਵਜੇ, ਸੂਰਜ ਅਸਤ : ਸ਼ਾਮ 7.18 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਖਾੜਾ (ਪੂਰਾ ਦਿਨ-ਰਾਤ ), ਯੋਗ :ਸ਼ੁਭ (ਸਵੇਰੇ 9.48 ਤੱਕ)। ਚੰਦਰਮਾ: ਧਨ ਰਾਸ਼ੀ ’ਤੇ (ਪੂਰਵ ਦੁਪਹਿਰ 11.44 ਤਕ) ਅਤੇ ਮਗਰੋਂ ਮਕਰ ਰਾਸ਼ੀ ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ। ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮੇਲਾ ਸ਼ੀਤਲਾ ਦੇਵੀ (ਸੁੰਦਰ ਨਗਰ ਹਿਮਾਚਲ) ਸ਼ੁਰੂ, ਸ਼੍ਰੂੀ ਗੁਰੂ ਅਮਰ ਦਾਸ ਜੀ ਦਾ ਪ੍ਰਕਾਸ਼ ਦਿਵਸ ’ਚ ਨਾਨਕਸ਼ਾਹੀ ਕੈਲੰਡਰ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 

Bharat Thapa

This news is Edited By Bharat Thapa