ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਪ੍ਰਾਪਰਟੀ ਨਾਲ ਜੁੜੇ ਕਈ ਕੰਮ

05/17/2019 1:49:59 AM

ਮੇਖ- ਕੰਮਕਾਜੀ ਕੰਮਾਂ ਦੀ ਦਸ਼ਾ ਬਿਹਤਰ, ਜਿਸ ਕੰਮ ਲਈ ਪਲਾਨਿੰਗ ਬਣਾਓਗੇ, ਉਸ ’ਚ ਸਕਸੈੱਸ ਮਿਲੇਗੀ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ ਬਣਿਆ ਰਹੇਗਾ।

ਬ੍ਰਿਖ- ਦੁਸ਼ਮਣਾਂ ਨੂੰ ਨਾ ਤਾਂ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ’ਤੇ ਭਰੋਸਾ ਕਰੋ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਆਪਣੀਆਂ ਐਕਟੀਵਿਟੀਜ਼ ਜਾਰੀ ਰੱਖਣਗੇ।

ਮਿਥੁਨ- ਸੰਤਾਨ ਦੇ ਸਹਿਯੋਗੀ ਰੁਖ਼ ਕਰਕੇ ਆਪ ਆਪਣੀ ਕਿਸੇ ਸਮੱਸਿਆ ਦਾ ਹੱਲ ਭਾਲਣ ਦੇ ਨੇੜੇ ਪਹੁੰਚ ਸਕਦੇ ਹੋ। ਮਾਣ-ਸਨਮਾਨ ਦੀ ਪ੍ਰਾਪਤੀ।

ਕਰਕ- ਯਤਨ ਕਰਨ ’ਤੇ ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਆਪ ਦਾ ਯਤਨ ਚੰਗਾ ਨਤੀਜਾ ਦੇ ਸਕਦਾ ਹੈ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ।

ਸਿੰਘ- ਕਿਸੇ ਸੱਜਣ-ਮਿੱਤਰ ਦੀ ਹੈਲਥ ਨਾਲ ਆਪ ਆਪਣੇ ਪ੍ਰਾਬਲਮਜ਼ ਨੂੰ ਸੁਲਝਾ ਲੈਣ ’ਚ ਸਫਲ ਹੋ ਸਕਦੇ ਹੋ, ਵੱਡੇ ਲੋਕ ਸਾਫਟ, ਕੰਸੀਡ੍ਰੇਟ ਰਹਿਣਗੇ।

ਕੰਨਿਆ- ਟੂਰਿਜ਼ਮ, ਟੀਚਿੰਗ, ਡੈਕੋਰੇਸ਼ਨ, ਇਲੈਕਟ੍ਰੋਨਿਕਸ, ਕੇਟਰਿੰਗ, ਏਅਰ ਟਿਕਟਿੰਗ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।

ਤੁਲਾ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਠੰਡੀਅਾਂ ਵਸਤਾਂ ਦੀ ਵਰਤੋਂ ਘੱਟ ਕਰੋ ਕਿਉਂਕਿ ਗਲੇ ’ਚ ਖਰਾਬੀ ਦਾ ਡਰ ਰਹੇਗਾ।

ਬ੍ਰਿਸ਼ਚਕ- ਧਿਆਨ ਰੱਖੋ ਕਿ ਉਲਝਣਾਂ ਵਾਲੇ ਸਿਤਾਰੇ ਕਰਕੇ ਕੋਈ ਝਮੇਲਾ ਆਪ ਦੇ ਗਲੇ ਨਾ ਪੈ ਜਾਵੇ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਨਿਪਟਾਉਣਾ ਸਹੀ ਰਹੇਗਾ।

ਧਨ- ਸਿਤਾਰਾ ਆਮਦਨ ਵਾਲਾ, ਵ੍ਹੀਕਲਜ਼ ਦੀ ਸੇਲ-ਪ੍ਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਅਾਂ ਦੀ ਅਰਥ ਦਸ਼ਾ ਕੰਫਰਟੇਬਲ ਬਣੇਗੀ, ਇੱਜ਼ਤ ਮਿਲੇਗੀ।

ਮਕਰ- ਅਫ਼ਸਰਾਂ ਦੇ ਸਾਫਟ ਅਤੇ ਹਮਦਰਦਾਨਾ ਰੁਖ਼ ਕਰਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਬਾਧਾ-ਮੁਸ਼ਕਿਲ ਹਟ ਸਕਦੀ ਹੈ, ਵਿਰੋਧੀ ਨਿਸਤੇਜ-ਪ੍ਰਭਾਵਹੀਣ ਰਹਿਣਗੇ।

ਕੁੰਭ- ਰਿਲੀਜੀਅਸ ਕੰਮਾਂ, ਕਥਾ-ਵਾਰਤਾ, ਕੀਰਤਨ-ਸਤਿਸੰਗ ’ਚ ਆਪ ਦਾ ਇੰਟਰਸਟ ਹੋਵੇਗਾ, ਜਨਰਲ ਤੌਰ ’ਤੇ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਮੀਨ- ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਸੰਭਲ-ਸੰਭਾਲ ਕੇ ਖਾਣਾ-ਪੀਣਾ ਚਾਹੀਦਾ ਹੈ, ਨਾ ਤਾਂ ਉਧਾਰੀ ਦੇ ਚੱਕਰ ’ਚ ਫਸੋ ਅਤੇ ਨਾ ਹੀ ਕਿਸੇ ਹੇਠ ਆਪਣੀ ਪੇਮੈਂਟ ਫਸਾਓ।

17 ਮਈ 2019, ਸ਼ੁੱਕਰਵਾਰ ਵਿਸਾਖ ਸੁਦੀ ਤਿਥੀ ਤਰੋਦਸ਼ੀ (ਸਵੇਰੇ 6.05 ਤੱਕ) ਅਤੇ ਮਗਰੋਂ ਤਿਥੀ ਚੌਦਸ਼, ਜਿਹੜੀ ਕਸ਼ੈਅ ਹੋ ਗਈ ਹੈ।

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਤੁਲਾ ’ਚ

ਮੰਗਲ ਮਿਥੁਨ ’ਚ

ਬੁੱੱਧ ਮੇਖ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਮੇਖ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਜੇਠ ਪ੍ਰਵਿਸ਼ਟੇ : 3, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 27 (ਵਿਸਾਖ), ਹਿਜਰੀ ਸਾਲ : 1440, ਮਹੀਨਾ : ਰਮਜ਼ਾਨ, ਤਰੀਕ : 11, ਸੂਰਜ ਉਦੈ ਸਵੇਰੇ : 5.35 ਵਜੇ, ਸੂਰਜ ਅਸਤ : ਸ਼ਾਮ 7.14 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸੁਵਾਤੀ (17-18 ਮੱਧ ਰਾਤ 3.07 ਤਕ), ਯੋਗ : ਵਿਅਤੀਪਾਤ (ਸ਼ਾਮ 5.37 ਤੱਕ) ਅਤੇ ਮਗਰੋਂ ਯੋਗ ਵਰਿਯਾਨ। ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਦਿਨ-ਰਾਤ), ਭਦਰਾ ਸ਼ੁਰੂ ਹੋਵੇਗੀ (17-18 ਮੱਧ ਰਾਤ 4.11 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਨਰਸਿੰਘ ਅਵਤਾਰ ਜਯੰਤੀ, ਮੇਲਾ ਨਰਸਿੰਘ ਚੌਦਸ਼ (ਊਧਮਪੁਰ–ਜੰਮੂ-ਕਸ਼ਮੀਰ), ਵਿਸ਼ਵ ਦੂਰਸੰਚਾਰ ਦਿਵਸ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa