ਅੱਜ ਦੇ ਰਾਸ਼ੀਫਲ ''ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ

05/12/2019 6:25:52 AM

ਮੇਖ — ਜਨਰਲ ਤੌਰ 'ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਬ੍ਰਿਖ— ਜਨਰਲ ਤੌਰ 'ਤੇ ਸਿਤਾਰਾ ਮਜ਼ਬੂਤ, ਪੂਰਵ ਦੁਪਹਿਰ ਤਕ ਮਿੱਤਰ, ਸੱਜਣ-ਸਾਥੀ, ਕੰਮਕਾਜੀ ਪਾਰਟਨਰਜ਼ ਸਹਿਯੋਗ ਕਰਨਗੇ ਪਰ ਬਾਅਦ 'ਚ ਸਮਾਂ ਸਫਲਤਾ ਵਾਲਾ।

ਮਿਥੁਨ— ਸਿਤਾਰਾ ਪੂਰਵ ਦੁਪਹਿਰ ਤਕ ਕੰਮਕਾਜੀ ਫਰੰਟ 'ਤੇ ਸਥਿਤੀ ਬਿਹਤਰ ਰੱਖਣ ਵਾਲਾ ਪਰ ਬਾਅਦ 'ਚ ਸਮਾਂ ਆਪ 'ਚ ਉਤਸ਼ਾਹ ਅਤੇ ਕੰਮਕਾਜੀ ਭੱਜ-ਦੌੜ ਦੀ ਤਾਕਤ ਬਣਾਈ ਰੱਖੇਗਾ।

ਕਰਕ— ਜਿਹੜੇ ਲੋਕ ਕਾਰੋਬਾਰੀ ਟੂਰਿੰਗ-ਸਪਲਾਈ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਅਤੇ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ, ਮਾਣ-ਯਸ਼ ਦੀ ਪ੍ਰਾਪਤੀ।

ਸਿੰਘ— ਸਿਤਾਰਾ ਪੂਰਵ ਦੁਪਹਿਰ ਤਕ ਕਮਜ਼ੋਰ, ਕੋਈ ਵੀ ਕੰਮ ਬੇ-ਧਿਆਨੀ ਜਾਂ ਲਾਪਰਵਾਹੀ ਨਾਲ ਨਹੀਂ ਕਰਨਾ ਚਾਹੀਦਾ ਪਰ ਬਾਅਦ 'ਚ ਹਰ ਫਰੰਟ 'ਤੇ ਸਫਲਤਾ ਮਿਲੇਗੀ।

ਕੰਨਿਆ— ਸਿਤਾਰਾ ਪੂਰਵ ਦੁਪਹਿਰ ਤਕ ਵਪਾਰ-ਕਾਰੋਬਾਰ 'ਚ ਲਾਭ ਵਾਲਾ, ਹਰ ਫਰੰਟ 'ਤੇ ਬਿਹਤਰੀ ਹੋਵੇਗੀ ਪਰ ਬਾਅਦ 'ਚ ਕੰਪਲੀਕੇਸ਼ਨਜ਼ ਅਤੇ ਮੁਸ਼ਕਿਲਾਂ ਵਧਣ ਦਾ ਡਰ।

ਤੁਲਾ— ਸਿਤਾਰਾ ਪੂਰਵ ਦੁਪਹਿਰ ਤਕ ਸਫਲਤਾ ਅਤੇ ਇੱਜ਼ਤ-ਮਾਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ ਪਰ ਬਾਅਦ 'ਚ ਅਰਥ ਦਸ਼ਾ ਕੰਫਰਟੇਬਲ ਬਣਨ ਦੀ ਆਸ।

ਬ੍ਰਿਸ਼ਚਕ— ਜਨਰਲ ਤੌਰ 'ਤੇ ਮਜ਼ਬੂਤ ਸਿਤਾਰਾ ਆਪ ਦੇ ਕਿਸੇ ਰੁਕੇ-ਉਲਝੇ ਕੰਮ ਨੂੰ ਸੰਵਾਰਨ ਅਤੇ ਸਫਲਤਾ ਦੇ ਰਸਤੇ ਖੋਲ੍ਹਣ ਵਾਲਾ, ਮਾਣ-ਸਨਮਾਨ ਦੀ ਪ੍ਰਾਪਤੀ।

ਧਨ— ਸਿਤਾਰਾ ਪੂਰਵ ਦੁਪਹਿਰ ਤਕ ਪੇਟ ਨੂੰ ਡਿਸਟਰਬ ਰੱਖਣ ਅਤੇ ਮਨ ਨੂੰ ਅਸ਼ਾਂਤ-ਪ੍ਰੇਸ਼ਾਨ ਰੱਖਣ ਵਾਲਾ ਪਰ ਬਾਅਦ 'ਚ ਜਨਰਲ ਹਾਲਾਤ ਹੌਲੀ-ਹੌਲੀ ਸੁਧਰਨਗੇ।

ਮਕਰ— ਸਿਤਾਰਾ ਪੂਰਵ ਦੁਪਹਿਰ ਤਕ ਹਰ ਫਰੰਟ 'ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ 'ਚ ਕਿਸੇ ਨਾ ਕਿਸੇ ਪ੍ਰਾਬਲਮ-ਪ੍ਰੇਸ਼ਾਨੀ ਦੇ ਉਭਰਨ ਅਤੇ ਸਿਮਟਦੇ ਰਹਿਣ ਦਾ ਡਰ।

ਕੁੰਭ— ਸਿਤਾਰਾ ਪੂਰਵ ਦੁਪਹਿਰ ਤਕ ਉਲਝਣਾਂ-ਮੁਸ਼ਕਿਲਾਂ ਵਾਲਾ, ਇਸ ਲਈ ਸਾਵਧਾਨੀ ਰਹਿਣਾ ਸਹੀ ਰਹੇਗਾ ਪਰ ਬਾਅਦ 'ਚ ਕਾਰੋਬਾਰੀ ਸਥਿਤੀ ਸੁਧਰੇਗੀ, ਮਾਣ-ਯਸ਼ ਦੀ ਪ੍ਰਾਪਤੀ।

ਮੀਨ— ਸਿਤਾਰਾ ਪੂਰਵ ਦੁਪਹਿਰ ਤਕ ਬਿਹਤਰੀ ਵਾਲਾ, ਸਫਲਤਾ ਮਿਲੇਗੀ, ਇੱਜ਼ਤ-ਮਾਣ ਦੀ ਪ੍ਰਾਪਤੀ ਪਰ ਬਾਅਦ 'ਚ ਕਿਸੇ ਨਾ ਕਿਸੇ ਪੰਗੇ-ਝਮੇਲੇ ਦੇ ਜਾਗਣ ਦਾ ਡਰ ਵਧੇਗਾ।

12 ਮਈ 2019, ਐਤਵਾਰ ਵਿਸਾਖ ਸੁਦੀ ਤਿਥੀ ਅਸ਼ਟਮੀ (ਸ਼ਾਮ 5. 37 ਤੱਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਮੇਖ 'ਚ
ਚੰਦਰਮਾ ਕਰਕ 'ਚ
ਮੰਗਲ ਮਿਥੁਨ 'ਚ
ਬੁੱਧ ਮੇਖ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਮੇਖ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਵਿਸਾਖ ਪ੍ਰਵਿਸ਼ਟੇ : 29, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 22 (ਵਿਸਾਖ), ਹਿਜਰੀ ਸਾਲ : 1440, ਮਹੀਨਾ : ਰਮਜ਼ਾਨ, ਤਰੀਕ : 6, ਸੂਰਜ ਉਦੈ ਸਵੇਰੇ : 5.38 ਵਜੇ, ਸੂਰਜ ਅਸਤ: ਸ਼ਾਮ 7.10 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (ਪੂਰਵ ਦੁਪਹਿਰ 11.55 ਤਕ) ਅਤੇ ਮਗਰੋਂ ਨਕਸ਼ੱਤਰ ਮਘਾ, ਯੋਗ : ਵ੍ਰਿਧੀ (ਪੂਰਵ ਦੁਪਹਿਰ 11.10 ਤੱਕ) ਅਤੇ ਮਗਰੋਂ ਯੋਗ ਧਰੁਵ। ਚੰਦਰਮਾ : ਕਰਕ ਰਾਸ਼ੀ 'ਤੇ (ਪੂਰਵ ਦੁਪਹਿਰ 11.55 ਤਕ) ਅਤੇ ਮਗਰੋਂ ਸਿੰਘ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਪੂਰਵ ਦੁਪਹਿਰ 11.55 ਤਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮਘਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਸਵੇਰੇ 6.41 ਤਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤੱਕ)। ਪੁਰਬ, ਦਿਵਸ ਅਤੇ ਤਿਉਹਾਰ: ਸ਼੍ਰੀ ਦੁਰਗਾ ਅਸ਼ਟਮੀ, ਸ਼੍ਰੀ ਬਗੁਲਾ ਮੁਖੀ ਜਯੰਤੀ, ਅਮਰ ਸ਼ਹੀਦ ਸ਼੍ਰੀ ਰਮੇਸ਼ ਚੰਦਰ ਬਲੀਦਾਨ ਦਿਵਸ।

 —(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।

KamalJeet Singh

This news is Edited By KamalJeet Singh