ਰਾਸ਼ੀਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

01/26/2020 2:00:36 AM

ਮੇਖ- ਸਿਤਾਰਾ ਸ਼ਾਮ ਤਕ ਨੁਕਸਾਨ ਵਾਲਾ, ਇਸ ਲਈ ਕੋਈ ਵੀ ਨਵਾਂ ਯਤਨ ਸ਼ੁਰੂ ਨਾ ਕਰੋ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ, ਹਰ ਫਰੰਟ ’ਤੇ ਬਿਹਤਰੀ ਹੋਵੇਗੀ।

ਬ੍ਰਿਖ- ਜਨਰਲ ਤੌਰ ’ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸ਼ਤਰੂ ਵੀ ਆਪ ਅੱਗੇ ਠਹਿਰ ਨਹੀਂ ਸਕਣਗੇ, ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਮਿਥੁਨ- ਸਿਤਾਰਾ ਸ਼ਾਮ ਤਕ ਪੇਟ ਲਈ ਕਮਜ਼ੋਰ, ਇਸ ਲਈ ਉਨ੍ਹਾਂ ਵਸਤੂਆਂ ਦੀ ਵਰਤੋਂ ਘੱਟ ਕਰੋ, ਜਿਹੜੀਅਾਂ ਆਪ ਦੀ ਸਿਹਤ ਨੂੰ ਸੂਟ ਨਾ ਕਰਦੀਅਾਂ ਹੋਣ ਪਰ ਬਾਅਦ ’ਚ ਸਮਾਂ ਸੁਧਰੇਗਾ।

ਕਰਕ- ਸਿਤਾਰਾ ਸ਼ਾਮ ਤਕ ਕਾਰੋਬਾਰੀ ਕੰਮਾਂ ਲਈ ਬਿਹਤਰ, ਤਬੀਅਤ ’ਚ ਰੰਗੀਨੀ, ਚੰਚਲਤਾ ਰਹੇਗੀ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ ਕਿਉਂਕਿ ਸਿਤਾਰਾ ਵੀਕ ਹੋ ਜਾਵੇਗਾ।

ਸਿੰਘ- ਸਿਤਾਰਾ ਸ਼ਾਮ ਤਕ ਨੁਕਸਾਨ ਵਾਲਾ, ਇਸ ਲਈ ਕੋਈ ਵੀ ਨਵਾਂ ਯਤਨ ਸ਼ੁਰੂ ਨਾ ਕਰੋ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ, ਹਰ ਫਰੰਟ ’ਤੇ ਬਿਹਤਰੀ ਹੋਵੇਗੀ।

ਕੰਨਿਆ- ਸਿਤਾਰਾ ਸ਼ਾਮ ਤਕ ਬਿਹਤਰ, ਪ੍ਰੋਗਰਾਮ-ਮਨੋਰਥ ਸੁਲਝ ਸਕਦੇ ਹਨ ਪਰ ਬਾਅਦ ’ਚ ਹਰ ਫਰੰਟ ’ਤੇ ਆਪ ਨੂੰ ਕਦਮ ਫੂਕ-ਫੂਕ ਕੇ ਰੱਖਣਾ ਸਹੀ ਰਹੇਗਾ, ਧਨ ਹਾਨੀ ਦਾ ਡਰ ਰਹੇਗਾ।ਸਿਤਾਰਾ ਸ਼ਾਮ ਤਕ ਉਤਸ਼ਾਹ, ਹਿੰਮਤ ਅਤੇ ਭੱਜ-ਦੌੜ ਬਣਾਈ ਰੱਖੇਗਾ, ਵਿਰੋਧੀਅਾਂ ਨੂੰ ਵੀ ਕਮਜ਼ੋਰ ਕਰੇਗਾ ਪਰ ਬਾਅਦ ’ਚ ਸਮਾਂ ਸਫਲਤਾ ਵਾਲਾ ਬਣੇਗਾ।

ਤੁਲਾ- ਜਨਰਲ ਸਿਤਾਰਾ ਮਜ਼ਬੂਤ, ਸ਼ਾਮ ਤਕ ਜ਼ਮੀਨੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ ਪਰ ਬਾਅਦ ’ਚ ਆਪ ਦੇ ਯਤਨ ਕਦਮ ਨੂੰ ਬਿਹਤਰੀ ਵੱਲ ਰੱਖਣਗੇ।

ਬ੍ਰਿਸ਼ਚਕ- ਸਿਤਾਰਾ ਸ਼ਾਮ ਤਕ ਉਤਸ਼ਾਹ, ਹਿੰਮਤ ਅਤੇ ਭੱਜ-ਦੌੜ ਬਣਾਈ ਰੱਖੇਗਾ, ਵਿਰੋਧੀਅਾਂ ਨੂੰ ਵੀ ਕਮਜ਼ੋਰ ਕਰੇਗਾ ਪਰ ਬਾਅਦ ’ਚ ਸਮਾਂ ਸਫਲਤਾ ਵਾਲਾ ਬਣੇਗਾ।

ਧਨ- ਸਿਤਾਰਾ ਸ਼ਾਮ ਤਕ ਧਨ ਲਾਭ ਅਤੇ ਅਰਥ ਦਸ਼ਾ ਬਿਹਤਰ ਰੱਖਣ ਵਾਲਾ, ਮਾਣ-ਸਨਮਾਨ ਬਣਿਆ ਰਹੇਗਾ ਪਰ ਬਾਅਦ ’ਚ ਕੰਮਕਾਜੀ ਭੱਜ-ਦੌੜ ਅਤੇ ਬਿਜ਼ਨੈੱਸ ਵਧੇਗਾ।

ਮਕਰ- ਜਿਹੜੇ ਲੋਕ ਆਪਣਾ ਕਾਰੋਬਾਰ ਜਾਂ ਕੰਮ-ਧੰਦਾ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਅਤੇ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ, ਇੱਜ਼ਤ-ਮਾਣ ਦੀ ਪ੍ਰਾਪਤੀ।

ਕੁੰਭ- ਸਿਤਾਰਾ ਸ਼ਾਮ ਤਕ ਧਨ ਹਾਨੀ, ਨੁਕਸਾਨ-ਪ੍ਰੇਸ਼ਾਨੀ, ਉਲਝਣਾਂ-ਝਮੇਲਿਅਾਂ ਅਤੇ ਖਰਚਿਅਾਂ ਵਾਲਾ ਪਰ ਬਾਅਦ ’ਚ ਹਰ ਫਰੰਟ ’ਤੇ ਸਫਲਤਾ ਅਤੇ ਬਿਹਤਰੀ ਹੋਵੇਗੀ।

ਮੀਨ- ਸਿਤਾਰਾ ਸ਼ਾਮ ਤਕ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਸਫਲਤਾ ਅਤੇ ਮਾਣ-ਸਨਮਾਨ ਦੇਣ ਵਾਲਾ ਪਰ ਬਾਅਦ ’ਚ ਕਿਸੇ ਨਾ ਕਿਸੇ ਕੰਪਲੀਕੇਸ਼ਨ ਨਾਲ ਵਾਸਤਾ ਰਹੇਗਾ।

26 ਜਨਵਰੀ 2020, ਐਤਵਾਰ ਮਾਘ ਸੁਦੀ ਤਿਥੀ ਦੂਜ (26-27 ਮੱਧ ਰਾਤ 6.16 ਤਕ) ਅਤੇ ਮਗਰੋਂ ਤਿਥੀ ਤੀਜ

ਸੂਰਜ       ਮਕਰ ’ਚ

ਚੰਦਰਮਾ ਮਕਰ ’ਚ

ਮੰਗਲ ਬ੍ਰਿਸ਼ਚਕ ’ਚ

ਬੁੱੱਧ ਮਕਰ ’ਚ

ਗੁਰੂ ਧਨ ’ਚ

ਸ਼ੁੱਕਰ ਕੁੰਭ ’ਚ

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਮਾਘ ਪ੍ਰਵਿਸ਼ਟੇ : 13, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 6 (ਮਾਘ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 30, ਸੂਰਜ ਉਦੈ : ਸਵੇਰੇ 7.28 ਵਜੇ, ਸੂਰਜ ਅਸਤ : ਸ਼ਾਮ 5.53 ਵਜੇ (ਜਲੰਧਰ ਟਾਈਮ), ਨਕਸ਼ੱਤਰ : ਧਨਿਸ਼ਠਾ (26-27 ਮੱਧ ਰਾਤ 6.49 ਤਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ। ਯੋਗ : ਵਿਅਤੀਪਾਤ (26-27 ਮੱਧ ਰਾਤ 2.24 ਤਕ) ਅਤੇੇੇੇੇੇੇੇ ਮਗਰੋਂ ਯੋਗ ਵਰਿਯਾਨ। ਚੰਦਰਮਾ : ਮਕਰ ਰਾਸ਼ੀ ’ਤੇ (ਸ਼ਾਮ 5.39 ਤਕ)ਅਤੇ ਮਗਰੋਂ ਕੁੰਭ ਰਾਸ਼ੀ ’ਤੇ ਪ੍ਰਵੇਸ਼ ਕਰੇਗਾ ਪੰਚਕ ਸ਼ੁਰੂ ਹਵੇਗੀ (ਸ਼ਾਮ 5.39 ’ਤੇ) । ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਚੰਦਰ ਦਰਸ਼ਨ, ਗਣਤੰਤਰ ਦਿਵਸ, ਬਾਬਾ ਸ਼੍ਰੀ ਲਾਲ ਦਿਆਲ ਜਯੰਤੀ (ਧਿਆਨਪੁਰ, ਪੰਜਾਬ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Edited By Bharat Thapa