ਰਾਸ਼ੀਫਲ: ਬਨਣਗੇ ਪ੍ਰਾਪਰਟੀ ਨਾਲ ਜੁੜੇ ਕਈ ਕੰਮ

01/21/2020 2:10:27 AM

ਮੇਖ- ਸਿਤਾਰਾ ਪੇਟ ਲਈ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਤੋਂ ਵੀ ਬਚਾਅ ਰੱਖਣਾ ਠੀਕ ਰਹੇਗਾ, ਕਿਸੇ ’ਤੇ ਭਰੋਸਾ ਕਰ ਲੈਣ ’ਤੇ ਆਪ ਦੀ ਪ੍ਰੇਸ਼ਾਨੀ ਵਧ ਸਕਦੀ ਹੈ।

ਬ੍ਰਿਖ- ਸਿਤਾਰਾ ਮਨ ਨੂੰ ਉਚਾਟ, ਪ੍ਰੇਸ਼ਾਨ, ਅਪਸੈੱਟ, ਡਾਵਾਂ-ਡੋਲ ਜਿਹਾ ਰੱਖੇਗਾ, ਫੈਮਿਲੀ ਲਾਈਫ ’ਚ ਖਿੱਚਾਤਣੀ, ਤਣਾਤਣੀ ਰਹੇਗੀ, ਮਨ ਨੈਗੇਟਿਵ ਸੋਚ ਦੇ ਪ੍ਰਭਾਵ ’ਚ ਰਹੇਗਾ।

ਮਿਥੁਨ- ਜਨਰਲ ਤੌਰ ’ਤੇ ਵੀਕ ਸਿਤਾਰੇ ਕਰਕੇ ਹਰ ਫਰੰਟ ’ਤੇ ਆਪ ਆਪਣੇ ਆਪ ਨੂੰ ਅਪਸੈੱਟ ਮਹਿਸੂਸ ਕਰੋਗੇ, ਸਫਰ ਟਾਲ ਦਿਓ ਕਿਉਂਕਿ ਉਹ ਪ੍ਰੇਸ਼ਾਨੀ ਵਾਲਾ ਹੋਵੇਗਾ।

ਕਰਕ- ਮਨ ਬੇਕਾਰ ਕੰਮਾਂ ਵੱਲ ਭਟਕਦਾ ਹੋਇਆ, ਨੈਗੇਟਿਵ ਸੋਚ ਦੇ ਪ੍ਰਭਾਵ ’ਚ ਰਹੇਗਾ, ਧਿਆਨ ਰੱਖੋ ਕਿ ਕੋਈ ਬਣਿਆ-ਬਣਾਇਆ ਕੰਮ ਪੇਚੀਦਾ ਨਾ ਬਣ ਜਾਵੇ।

ਸਿੰਘ- ਸਿਤਾਰਾ ਪ੍ਰਾਪਰਟੀ ਅਤੇ ਕੋਰਟ-ਕਚਹਿਰੀ ਦੇ ਕੰਮਾਂ ਲਈ ਕਮਜ਼ੋਰ, ਅਫਸਰਾਂ ਦੀ ਬੇ-ਰੁਖ਼ੀ ਵੀ ਕਿਸੇ ਸਮੇਂ ਆਪ ਨੂੰ ਮਹਿੰਗੀ ਪੈ ਸਕਦੀ ਹੈ।

ਕੰਨਿਆ- ਘਟੀਆ ਨੇਚਰ ਵਾਲੇ ਲੋਕ ਸਾਥੀ ਹਰ ਮਾਮਲੇ ’ਚ ਆਪ ਦੀ ਲੱਤ ਖਿੱਚਦੇ ਰਹਿਣਗੇ ਅਤੇ ਉਹ ਕਿਸੇ ਵੀ ਮਾਮਲੇ ’ਤੇ ਆਪ ਨਾਲ ਇਤਫਾਕ ਨਹੀਂ ਕਰਨਗੇ।

ਤੁਲਾ- ਕੰਮਕਾਜ ਪ੍ਰਤੀ ਆਪ ਬੇ-ਧਿਆਨੀ ਕਰਕੇ ਅਰਥ ਫਰੰਟ ’ਤੇ ਆਪ ਦੀ ਪ੍ਰੇਸ਼ਾਨੀ ਵਧ ਸਕਦੀ ਹੈ, ਕੋਈ ਕੰਮਕਾਜੀ ਡੀਲ ਕਰਨ ਤੋਂ ਵੀ ਬਚੋ।

ਬ੍ਰਿਸ਼ਚਕ- ਬੇਕਾਰ ਦੇ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਚਾਹੀਦਾ ਹੈ, ਵਰਨਾ ਆਪ ਕਿਸੇ ਸਮੇਂ ਮੁਸ਼ਕਿਲ ਸਥਿਤੀ ’ਚ ਫਸ ਸਕਦੇ ਹੋ, ਮਾਯੂਸੀ ਬਣੀ ਰਹੇਗੀ।

ਧਨ- ਲਿਖਣ-ਪੜ੍ਹਨ ਦਾ ਕੋਈ ਵੀ ਕੰਮ ਜਾਂ ਐਗਰੀਮੈਂਟ ਅੱਖਾਂ ਖੋਲ੍ਹ ਕੇ ਫਾਈਨਲ ਕਰੋ, ਵਰਨਾ ਬਾਅਦ ’ਚ ਆਪ ਨੂੰ ਪਛਤਾਉਣਾ ਪਵੇਗਾ, ਨੁਕਸਾਨ ਦਾ ਡਰ।

ਮਕਰ- ਮਿੱਟੀ, ਰੇਤਾ, ਬੱਜਰੀ, ਇੱਟਾਂ, ਸੀਮੈਂਟ, ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੀ ਕੰਮਕਾਜੀ ਮਿਹਨਤ ਅਤੇ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।

ਕੁੰਭ- ਕੋਈ ਵੀ ਸਰਕਾਰੀ ਕੰਮ ਹੱਥ ’ਚ ਨਾ ਲਓ ਕਿਉਂਕਿ ਉਸ ਦੇ ਪੇਚੀਦਾ ਬਣ ਜਾਣ ਦੀ ਪੂਰੀ ਸੰਭਾਵਨਾ ਹੋਵੇਗੀ, ਮਨ ਵੀ ਟੈਂਸ ਜਿਹਾ ਰਹੇਗਾ।

ਮੀਨ- ਸਿਤਾਰਾ ਉਲਝਣਾਂ-ਬਾਧਾਵਾਂ ਨੂੰ ਉਭਾਰਨ ਅਤੇ ਆਪ ਨੂੰ ਕਿਸੇ ਨਾ ਕਿਸੇ ਪ੍ਰਾਬਲਮ ’ਚ ਉਲਝਾਈ ਰੱਖਣ ਵਾਲਾ ਹੈ, ਧਾਰਮਿਕ ਕੰਮਾਂ ’ਚ ਇੰਟਰਸਟ ਨਹੀਂ ਰਹੇਗਾ, ਨੁਕਸਾਨ ਦਾ ਡਰ।

21 ਜਨਵਰੀ 2020, ਮੰਗਲਵਾਰ ਮਾਘ ਵਦੀ ਤਿਥੀ ਦੁਆਦਸ਼ੀ (21-22 ਮੱਧ ਰਾਤ 1.45 ਤਕ) ਅਤੇ ਮਗਰੋਂ ਤਿਥੀ ਤਰੋਦਸ਼ੀ

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀਸੂਰਜ       ਮਕਰ ’ਚ

ਸੂਰਜ       ਮਕਰ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਬ੍ਰਿਸ਼ਚਕ ’ਚ

ਬੁੱੱਧ ਮਕਰ ’ਚ

ਗੁਰੂ ਧਨ ’ਚ

ਸ਼ੁੱਕਰ ਕੁੰਭ ’ਚ

ਸ਼ਨੀ ਧਨ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਮਾਘ ਪ੍ਰਵਿਸ਼ਟੇ : 8, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 1 (ਮਾਘ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 25, ਸੂਰਜ ਉਦੈ : ਸਵੇਰੇ 7.30 ਵਜੇ, ਸੂਰਜ ਅਸਤ : ਸ਼ਾਮ 5.48 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (ਰਾਤ 11.43 ਤਕ) ਅਤੇ ਮਗਰੋਂ ਨਕਸ਼ੱਤਰ ਮੂਲਾ। ਯੋਗ : ਧਰੁਵ (21-22 ਮੱਧ ਰਾਤ 4.47 ਤਕ) ਅਤੇੇੇੇੇੇੇੇ ਮਗਰੋਂ ਯੋਗ ਵਿਆਘਾਤ। ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਰਾਤ 11.43 ਤਕ)ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਰਾਤ 11.43 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਵਿਯ ਦਿਸ਼ਾ ਲਈ। ਰਾਹੂਕਾਲ : ਬਾਅਦ ਦੁਪਹਿਰ 3 ਤੋਂ ਸਾਢੇ ਚਾਰ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਤਿਲ ਦੁਆਦਸ਼ੀ, ਰਾਸ਼ਟਰੀ ਸ਼ਕ ਮਾਘ ਮਹੀਨਾ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Edited By Bharat Thapa