ਭਵਿੱਖਫਲ: ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

01/19/2020 2:10:01 AM

ਮੇਖ- ਸਿਤਾਰਾ ਸ਼ਾਮ ਤਕ ਕਾਰੋਬਾਰੀ ਕੰਮਾਂ ਲਈ ਚੰਗਾ, ਸਫਲਤਾ ਅਤੇ ਇੱਜ਼ਤ-ਮਾਣ ਦੀ ਪ੍ਰਾਪਤੀ ਪਰ ਬਾਅਦ ’ਚ ਕੰਪਲੀਕੇਸ਼ਨ ਅਤੇ ਪ੍ਰੇਸ਼ਾਨੀ ਵਧਣ ਦਾ ਡਰ।

ਬ੍ਰਿਖ- ਸਿਤਾਰਾ ਸ਼ਾਮ ਤਕ ਹਰ ਫਰੰਟ ’ਤੇ ਮੁਸ਼ਕਿਲਾਂ ਨੂੰ ਉਭਾਰਨ ਅਤੇ ਆਪੋਜ਼ਿਟ ਹਾਲਾਤ ਬਣਾਉਣ ਵਾਲਾ ਪਰ ਬਾਅਦ ’ਚ ਕੰਮਕਾਜੀ ਦਸ਼ਾ ’ਚ ਕੁਝ ਸੁਧਾਰ ਹੋਵੇਗਾ।

ਮਿਥੁਨ- ਸਿਤਾਰਾ ਸ਼ਾਮ ਤਕ ਬਿਹਤਰ, ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧ ਸਕਦੀ ਹੈ ਪਰ ਬਾਅਦ ’ਚ ਮਾਨਸਿਕ ਟੈਨਸ਼ਨ-ਪ੍ਰੇਸ਼ਾਨੀ ਵਧੇਗੀ, ਨੁਕਸਾਨ ਦਾ ਵੀ ਡਰ ਰਹੇਗਾ।

ਕਰਕ- ਜਨਰਲ ਸਿਤਾਰਾ ਸ਼ਾਮ ਤਕ ਸਟਰੌਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਪਰ ਬਾਅਦ ’ਚ ਮਨ ’ਤੇ ਨੈਗੇਟਿਵ ਸੋਚ ਦਾ ਪ੍ਰਭਾਵ ਵਧ ਸਕਦਾ ਹੈ।

ਸਿੰਘ- ਸਿਤਾਰਾ ਸ਼ਾਮ ਤਕ ਸਟਰੌਂਗ, ਉਤਸ਼ਾਹ-ਹਿੰਮਤ, ਯਤਨ ਸ਼ਕਤੀ ਬਣੀ ਰਹੇਗੀ, ਸ਼ਤਰੂ ਵੀ ਕਮਜ਼ੋਰ ਰਹਿਣਗੇ ਪਰ ਬਾਅਦ ’ਚ ਸਫਲਤਾ ਤੇ ਇੱਜ਼ਤ-ਮਾਣ ਦੀ ਪ੍ਰਾਪਤੀ ਹੋਵੇਗੀ।

ਕੰਨਿਆ- ਸਿਤਾਰਾ ਸ਼ਾਮ ਤਕ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਵੀ ਚੰਗਾ ਨਤੀਜਾ ਦੇ ਸਕਦੀ ਹੈ ਪਰ ਬਾਅਦ ’ਚ ਸਮਾਂ ਨੁਕਸਾਨ-ਪ੍ਰੇਸ਼ਾਨੀ ਵਾਲਾ।

ਤੁਲਾ- ਸਿਤਾਰਾ ਸ਼ਾਮ ਤਕ ਕੰਮਕਾਜੀ ਕੰਮਾਂ ਲਈ ਚੰਗਾ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਬਾਅਦ ’ਚ ਧਨ ਹਾਨੀ ਅਤੇ ਖਰਚਿਅਾਂ ਦਾ ਡਰ।

ਬ੍ਰਿਸ਼ਚਕ- ਸਿਤਾਰਾ ਸ਼ਾਮ ਤਕ ਉਲਝਣਾਂ-ਬਾਧਾਵਾਂ ਵਾਲਾ, ਇਸ ਲਈ ਕੋਈ ਵੀ ਨਵਾਂ ਯਤਨ-ਪ੍ਰੋਗਰਾਮ ਹੱਥ ’ਚ ਨਾ ਲਓ ਪਰ ਬਾਅਦ ’ਚ ਮਾਨਸਿਕ ਟੈਨਸ਼ਨ ਵਧਣ ਦਾ ਡਰ।

ਧਨ- ਸਿਤਾਰਾ ਸ਼ਾਮ ਤਕ ਆਮਦਨ ਵਾਲਾ, ਕਾਰੋਬਾਰੀ ਟੂਰਿੰਗ ਵੀ ਫਰੂਟਫੁਲ ਰਹਿ ਸਕਦੀ ਹੈ ਪਰ ਬਾਅਦ ’ਚ ਕਿਸੇ ਮੁਸ਼ਕਿਲ-ਪ੍ਰੇਸ਼ਾਨੀ ਦੇ ਉਭਰਨ ਦਾ ਡਰ ਰਹੇਗਾ।

ਮਕਰ- ਸਿਤਾਰਾ ਸ਼ਾਮ ਤਕ ਰਾਜਕੀ ਕੰਮ ਸੰਵਾਰਨ, ਵੱਡੇ ਲੋਕਾਂ ਦੇ ਰੁਖ਼ ਨੂੰ ਸਾਫਟ ਰੱਖਣ ਵਾਲਾ, ਫਿਰ ਬਾਅਦ ’ਚ ਕੰਮਕਾਜੀ ਕੰਮਾਂ ਲਈ ਸਮਾਂ ਬਿਹਤਰ।

ਕੁੰਭ- ਜਨਰਲ ਤੌਰ ’ਤੇ ਸਟਰੌਂਗ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਪਰ ਬਾਅਦ ’ਚ ਕਿਸੇ ਪ੍ਰੋਗਰਾਮ ਦੇ ਵਿਗੜਨ ਦਾ ਡਰ ਰਹੇਗਾ।

ਮੀਨ- ਸਿਤਾਰਾ ਸ਼ਾਮ ਤਕ ਪੇਟ ਲਈ ਠੀਕ ਨਹੀਂ, ਠੰਡੀਅਾਂ-ਬਾਈ ਵਾਲੀਅਾਂ ਵਸਤਾਂ ਦੀ ਵਰਤੋਂ ਘੱਟ ਕਰੋ ਪਰ ਬਾਅਦ ’ਚ ਆਪ ਦੀ ਕੋਈ ਪਲਾਨਿੰਗ ਵਿਗੜ ਸਕਦੀ ਹੈ।

19 ਜਨਵਰੀ 2020, ਐਤਵਾਰ

ਮਾਘ ਵਦੀ ਤਿਥੀ ਦਸ਼ਮੀ (19-20 ਮੱਧ ਰਾਤ 2.52 ਤਕ) ਅਤੇ ਮਗਰੋਂ ਤਿਥੀ ਇਕਾਦਸ਼ੀ

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ       ਮਕਰ ’ਚ

ਚੰਦਰਮਾ ਤੁਲਾ ’ਚ

ਮੰਗਲ ਬ੍ਰਿਸ਼ਚਕ ’ਚ

ਬੁੱੱਧ ਮਕਰ ’ਚ

ਗੁਰੂ ਧਨ ’ਚ

ਸ਼ੁੱਕਰ ਕੁੰਭ ’ਚ

ਸ਼ਨੀ ਧਨ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਮਾਘ ਪ੍ਰਵਿਸ਼ਟੇ : 6, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 29 (ਪੋਹ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 23, ਸੂਰਜ ਉਦੈ : ਸਵੇਰੇ 7.30 ਵਜੇ, ਸੂਰਜ ਅਸਤ : ਸ਼ਾਮ 5.46 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਰਾਤ 11.41 ਤਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ। ਯੋਗ : ਸ਼ੂਲ (ਸਵੇਰੇ 10.02 ਤਕ) ਅਤੇੇੇੇੇੇੇੇ ਮਗਰੋਂ ਯੋਗ ਗੰਡ। ਚੰਦਰਮਾ : ਤੁਲਾ ਰਾਸ਼ੀ ’ਤੇ (ਸ਼ਾਮ 5.48 ਤਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇੇਸ਼ ਕਰੇਗਾ, ਭਦਰਾ ਰਹੇਗੀ (ਬਾਅਦ ਦੁਪਹਿਰ 3.26 ਤੋਂ ਲੈ ਕੇ 19-20 ਮੱਧ ਰਾਤ 2.52 ਤਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਯ ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

Bharat Thapa

This news is Edited By Bharat Thapa