ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

11/15/2019 2:04:03 AM

ਮੇਖ- ਪੂਰਵ ਦੁਪਹਿਰ ਤਕ ਸਮਾਂ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਪਰ ਬਾਅਦ ’ਚ ਆਪ ਹਰ ਕੰਮ ਨੂੰ ਪੂਰੇ ਜੋਸ਼-ਉਤਸ਼ਾਹ ਨਾਲ ਨਿਪਟਾ ਸਕੋਗੇ।

ਬ੍ਰਿਖ- ਜਿਹੜੇ ਲੋਕ ਕਾਰੋਬਾਰੀ ਟੂਰਿੰਗ, ਸਪਲਾਈ ਜਾਂ ਆਪਣਾ ਕੰਮ-ਧੰਦਾ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ, ਇੱਜ਼ਤ ਬਣੀ ਰਹੇਗੀ।

ਮਿਥੁਨ- ਪੂਰਵ ਦੁਪਹਿਰ ਤਕ ਸਮਾਂ ਨੁਕਸਾਨ-ਪ੍ਰੇਸ਼ਾਨੀ ਅਤੇ ਜਨਰਲ ਤੌਰ ’ਤੇ ਤੰਗ ਹਾਲਾਤ ਰੱਖਣ ਵਾਲਾ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।

ਕਰਕ- ਸਿਤਾਰਾ ਪੂਰਵ ਦੁਪਹਿਰ ਤਕ ਅਰਥ ਦਸ਼ਾ ਬਿਹਤਰ ਰੱਖਣ ਅਤੇ ਕੰਮਕਾਜੀ ਮੋਰਚੇ ’ਤੇ ਸਥਿਤੀ ਸੰਤੋਖਜਨਕ ਰੱਖਣ ਵਾਲਾ ਪਰ ਬਾਅਦ ’ਚ ਨੁਕਸਾਨ ਦਾ ਡਰ ਵਧੇਗਾ।

ਸਿੰਘ- ਸਿਤਾਰਾ ਪੂਰਵ ਦੁਪਹਿਰ ਤਕ ਸਫਲਤਾ ਅਤੇ ਇੱਜ਼ਤ-ਮਾਣ ਵਾਲਾ, ਸ਼ਤਰੂ ਵੀ ਕਮਜ਼ੋਰ ਰਹਿਣਗੇ ਪਰ ਬਾਅਦ ’ਚ ਕਾਰੋਬਾਰੀ ਤੌਰ ’ਤੇ ਕਦਮ ਬੜ੍ਹਤ ਵੱਲ ਰਹੇਗਾ।

ਕੰਨਿਆ- ਜਨਰਲ ਸਿਤਾਰਾ ਸਟਰਾਂਗ, ਜਿਹੜਾ ਆਪ ਦੇ ਪ੍ਰਭਾਵ-ਦਬਦਬਾ, ਪੈਠ-ਧਾਕ-ਛਾਪ ਨੂੰ ਦੂਜਿਅਾਂ ’ਤੇ ਬਣਾਈ ਰੱਖਣ ਵਾਲਾ, ਮਾਣ-ਯਸ਼ ਦੀ ਪ੍ਰਾਪਤੀ ਰਹੇਗੀ।

ਤੁਲਾ- ਸਿਤਾਰਾ ਪੂਰਵ ਦੁਪਹਿਰ ਤਕ ਸਿਹਤ ਲਈ ਕਮਜ਼ੋਰ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ ਪਰ ਬਾਅਦ ’ਚ ਹਰ ਫਰੰਟ ’ਤੇ ਆਪ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਬ੍ਰਿਸ਼ਚਕ- ਸਿਤਾਰਾ ਪੂਰਵ ਦੁਪਹਿਰ ਤੱਕ ਕੰਮਕਾਜੀ ਦਸ਼ਾ ਬਿਹਤਰ ਰੱਖੇਗਾ, ਮਨ ’ਚ ਜ਼ਿੰਦਾਦਿਲੀ ਅਤੇ ਸੋਚ-ਵਿਚਾਰ ’ਚ ਪ੍ਰਾਜ਼ੇਟਿਵਨੈੱਸ ਰਹੇਗੀ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ।

ਧਨ- ਸਿਤਾਰਾ ਪੂਰਵ ਦੁਪਹਿਰ ਤਕ ਆਪੋਜ਼ਿਟ ਅਤੇ ਮੁਸ਼ਕਿਲਾਂ ਵਾਲੇ ਹਾਲਾਤ ਰੱਖਣ ਵਾਲਾ ਪਰ ਬਾਅਦ ’ਚ ਸਮਾਂ ਸਫਲਤਾ ਅਤੇ ਇੱਜ਼ਤ-ਮਾਣ ਦੇਣ ਵਾਲਾ।

ਮਕਰ- ਸਿਤਾਰਾ ਪੂਰਵ ਦੁਪਹਿਰ ਤਕ ਬਿਹਤਰ, ਹਰ ਫਰੰਟ ’ਤੇ ਬਿਹਤਰੀ ਅਤੇ ਤਾਲਮੇਲ ਬਣਿਆ ਰਹੇਗਾ ਪਰ ਬਾਅਦ ’ਚ ਸਮਾਂ ਕਮਜ਼ੋਰ ਅਤੇ ਮੁਸ਼ਕਿਲਾਂ ਵਾਲਾ ਬਣੇਗਾ।

ਕੁੰਭ- ਜਨਰਲ ਸਿਤਾਰਾ ਮਜ਼ਬੂਤ, ਆਪ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਵਿਰੋਧੀ ਪ੍ਰਬਲ ਹੋਣ ਜਾਂ ਕਮਜ਼ੋਰ, ਉਹ ਆਪ ਅੱਗੇ ਠਹਿਰ ਨਹੀਂ ਸਕਣਗੇ।

ਮੀਨ- ਪੂਰਵ ਦੁਪਹਿਰ ਤਕ ਆਪ ਦੀ ਭੱਜ-ਦੌੜ ਪਾਜ਼ੇਟਿਵ ਨਤੀਜਾ ਦੇਵੇਗੀ, ਸ਼ਤਰੂ ਕਮਜ਼ੋਰ ਰਹਿਣਗੇ ਪਰ ਬਾਅਦ ’ਚ ਹਰ ਫਰੰਟ ’ਤੇ ਸਫਲਤਾ ਮਿਲੇਗੀ ਅਤੇ ਬਿਹਤਰੀ ਹੋਵੇਗੀ।

15 ਨਵੰਬਰ 2019, ਸ਼ੁੱਕਰਵਾਰ ਮੱਘਰ ਵਦੀ ਤਿਥੀ ਤੀਜ (ਸ਼ਾਮ 7.46 ਤਕ) ਅਤੇ ਮਗਰੋਂ ਤਿਥੀ ਚੌਥ

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਤੁਲਾ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਤੁਲਾ ’ਚ

ਬੁੱੱਧ ਤੁਲਾ ’ਚ

ਗੁਰੂ ਧਨ ’ਚ

ਸ਼ੁੱਕਰ ਬ੍ਰਿਸ਼ਚਕ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਕੱਤਕ ਪ੍ਰਵਿਸ਼ਟੇ : 30, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 24 (ਕੱਤਕ), ਹਿਜਰੀ ਸਾਲ : 1441, ਮਹੀਨਾ : ਰਬਿ-ਉਲ-ਅੱਵਲ, ਤਰੀਕ : 17, ਸੂਰਜ ਉਦੈ : ਸਵੇਰੇ 6.59 ਵਜੇ, ਸੂਰਜ ਅਸਤ : ਸ਼ਾਮ 5.26 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮ੍ਰਿਗਸ਼ਿਰ (ਰਾਤ 11.12 ਤਕ) ਅਤੇ ਮਗਰੋਂ ਨਕਸ਼ੱਤਰ ਆਰਦਰਾ। ਯੋਗ : ਸ਼ਿਵ (ਸਵੇਰੇ 8.04 ਤਕ) ਅਤੇ ਮਗਰੋਂ ਯੋਗ ਸਿੱਧ। ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਵ ਦੁਪਹਿਰ 11.02 ਤਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸਵੇਰੇ 7.51 ਤੋਂ ਲੈ ਕੇ ਰਾਤ 7.46 ਤਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸੌਭਾਗਿਯ ਸੁੰਦਰੀ ਵਰਤ, ਈਦੁਲ ਮੌਲਾਦ (ਮੁਸਲਿਮ), ਸੰਤ ਵਿਨੋਬਾ ਭਾਵੇ ਪੁੰਨਤਿੱਥੀ, 15-16 ਨਵੰਬਰ ਸ਼੍ਰੀ ਗਣੇਸ਼ ਚੌਥ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa