ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

10/23/2019 1:55:08 AM

ਮੇਖ- ਸਿਤਾਰਾ ਬਾਅਦ ਦੁਪਹਿਰ ਤਕ ਪ੍ਰਾਪਰਟੀ ਦੇ ਕੰਮਾਂ ਲਈ ਯਤਨ ਕਰਨ ਲਈ ਚੰਗਾ, ਮਾਣ-ਯਸ਼ ਦੀ ਪ੍ਰਾਪਤੀ ਪਰ ਬਾਅਦ ’ਚ ਵੀ ਹਰ ਫਰੰਟ ’ਤੇ ਬਿਹਤਰੀ ਹੋਵੇਗੀ।

ਬ੍ਰਿਖ- ਬਾਅਦ ਦੁਪਹਿਰ ਤਕ ਸਮਾਂ ਕਾਰੋਬਾਰੀ ਭੱਜ-ਦੌੜ ਲਈ ਚੰਗਾ, ਤੇਜ-ਪ੍ਰਭਾਵ ਬਣਿਆ ਰਹੇਗਾ ਪਰ ਬਾਅਦ ’ਚ ਆਪਣੇ ਟਾਰਗੈੱਟ ਵੱਲ ਆਪ ਦਾ ਕਦਮ ਵਧੇਗਾ।

ਮਿਥੁਨ- ਸਿਤਾਰਾ ਬਾਅਦ ਦੁਪਹਿਰ ਤਕ ਆਮਦਨ ਲਈ ਚੰਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ ਪਰ ਬਾਅਦ ’ਚ ਹਾਈ ਮੋਰੇਲ ਕਰਕੇ ਆਪ ਪੂਰੇ ਜੋਸ਼ ਨਾਲ ਆਪਣੇ ਕੰਮਾਂ ਨੂੰ ਨਿਪਟਾ ਸਕੋਗੇ।

ਕਰਕ- ਸਿਤਾਰਾ ਬਾਅਦ ਦੁਪਹਿਰ ਤਕ ਕੰਮਕਾਜੀ ਕੰਮ ਹੱਥ ’ਚ ਲੈਣ ’ਤੇ ਚੰਗਾ ਨਤੀਜਾ ਦੇਣ ਵਾਲਾ, ਮਾਣ-ਯਸ਼ ਦੀ ਪ੍ਰਾਪਤੀ ਪਰ ਬਾਅਦ ’ਚ ਕੰਮਕਾਜੀ ਫਰੰਟ ’ਤੇ ਸਫਲਤਾ ਮਿਲੇਗੀ।

ਸਿੰਘ- ਸਿਤਾਰਾ ਬਾਅਦ ਦੁਪਹਿਰ ਤਕ ਕਮਜ਼ੋਰ, ਸੋਚੇ-ਸਮਝੇ ਬਗੈਰ ਨਾ ਤਾਂ ਕੋਈ ਕਦਮ ਚੁੱਕੋ ਅਤੇ ਨਾ ਹੀ ਕੋਈ ਫੈਸਲਾ ਲਓ ਪਰ ਬਾਅਦ ’ਚ ਸਮਾਂ ਹੌਲੀ-ਹੌਲੀ ਬਿਹਤਰ ਬਣੇਗਾ।

ਕੰਨਿਆ- ਸਿਤਾਰਾ ਪੂਰਵ ਦਪਹਿਰ ਤਕ ਆਮਦਨ ਵਾਲਾ, ਕਾਰੋਬਾਰ ਨਾਲ ਜੁੜੀ ਕੋਸ਼ਿਸ਼ ਚੰਗਾ ਰੰਗ ਦਿਖਾਏਗੀ ਪਰ ਬਾਅਦ ’ਚ ਹਰ ਫਰੰਟ ’ਤੇ ਅਹਿਤਿਆਤ ਰੱਖਣੀ ਜ਼ਰੂਰੀ।

ਤੁਲਾ- ਸਿਤਾਰਾ ਬਾਅਦ ਦੁਪਹਿਰ ਤਕ ਸਰਕਾਰੀ ਕੰਮਾਂ ’ਚ ਸਕਸੈੱਸ ਦੇਣ ਅਤੇ ਬਾਧਾਵਾਂ-ਮੁਸ਼ਕਿਲਾਂ ਨੂੰ ਹਟਾਉਣ ਵਾਲਾ ਪਰ ਬਾਅਦ ’ਚ ਵਪਾਰ-ਕਾਰੋਬਾਰ ’ਚ ਲਾਭ ਵਾਲਾ।

ਬ੍ਰਿਸ਼ਚਕ- ਜਨਰਲ ਤੌਰ ’ਤੇ ਸਟਰੌਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਪਰ ਰਾਹੂ ਦੀ ਸਥਿਤੀ ਸਿਹਤ ਨੂੰ ਅਪਸੈੱਟ ਕਰਨ ਵਾਲੀ ਹੈ।

ਧਨ- ਸਿਤਾਰਾ ਬਾਅਦ ਦੁਪਹਿਰ ਤਕ ਸਿਹਤ ਲਈ ਕਮਜ਼ੋਰ, ਨਾ ਤਾਂ ਕਿਸੇ ਦੀ ਜ਼ਮਾਨਤ ਦਿਓ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਪਰ ਬਾਅਦ ’ਚ ਸਿਤਾਰਾ ਬਿਹਤਰ ਬਣੇਗਾ।

ਮਕਰ- ਸਿਤਾਰਾ ਬਾਅਦ ਦੁਪਹਿਰ ਤਕ ਕਾਰੋਬਾਰੀ ਕੰਮਾਂ ਲਈ ਚੰਗਾ ਪਰ ਬਾਅਦ ’ਚ ਸਿਤਾਰਾ ਕਮਜ਼ੋਰ ਬਣੇਗਾ, ਜਿਹੜਾ ਜਨਰਲ ਹਾਲਾਤ ਨੂੰ ਅਪਸੈੱਟ ਕਰ ਸਕਦਾ ਹੈ।

ਕੁੰਭ- ਸਿਤਾਰਾ ਬਾਅਦ ਦੁਪਹਿਰ ਤਕ ਹਰ ਕਦਮ ਫੂਕ-ਫੂਕ ਕੇ ਰੱਖਣ ਵਾਲਾ ਪਰ ਬਾਅਦ ’ਚ ਜਨਰਲ ਹਾਲਾਤ ਹੌਲੀ-ਹੌਲੀ ਸੁਧਰਨ ਲੱਗਣਗੇ, ਇੱਜ਼ਤ-ਮਾਣ ਦੀ ਪ੍ਰਾਪਤੀ।

ਮੀਨ- ਸਿਤਾਰਾ ਬਾਅਦ ਦੁਪਹਿਰ ਤਕ ਬਿਹਤਰ, ਉਦੇਸ਼ਾਂ-ਮਨੋਰਥਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਬਾਅਦ ’ਚ ਜਿਹੜਾ ਵੀ ਯਤਨ ਕਰੋਗੇ, ਉਸ ਦਾ ਕੁਝ ਵੀ ਨਤੀਜਾ ਨਹੀਂ ਮਿਲੇਗਾ।

23 ਅਕਤੂਬਰ 2019, ਬੁੱਧਵਾਰ

ਕੱਤਕ ਵਦੀ ਤਿਥੀ ਦਸ਼ਮੀ (23-24 ਮੱਧ ਰਾਤ 1.09 ਤਕ) ਅਤੇ ਮਗਰੋਂ ਤਿਥੀ ਇਕਾਦਸ਼ੀ।

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਤੁਲਾ ’ਚ

ਚੰਦਰਮਾ ਕਰਕ ’ਚ

ਮੰਗਲ ਕੰਨਿਆ ’ਚ

ਬੁੱੱਧ ਤੁਲਾ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਤੁਲਾ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਕੱਤਕ ਪ੍ਰਵਿਸ਼ਟੇ : 7, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 1 (ਕੱਤਕ), ਹਿਜਰੀ ਸਾਲ : 1441, ਮਹੀਨਾ : ਸਫਰ, ਤਰੀਕ : 23, ਸੂਰਜ ਉਦੈ ਸਵੇਰੇ : 6.40 ਵਜੇ, ਸੂਰਜ ਅਸਤ : ਸ਼ਾਮ 5.44 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (ਬਾਅਦ ਦੁਪਹਿਰ 3.13 ਤਕ) ਅਤੇ ਮਗਰੋਂ ਨਕਸ਼ੱਤਰ ਮਘਾ। ਯੋਗ : ਸ਼ੁਭ (ਸ਼ਾਮ 4.57 ਤਕ) ਅਤੇ ਮਗਰੋਂ ਯੋਗ ਸ਼ੁਕਲ। ਚੰਦਰਮਾ : ਕਰਕ ਰਾਸ਼ੀ ’ਤੇ (ਬਾਅਦ ਦੁਪਹਿਰ 3.13 ਤਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ ਬਾਅਦ ਦੁਪਹਿਰ 3.13 ਤਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਬਾਅਦ ਦੁਪਹਿਰ 2.22 ਤੋਂ ਲੈ ਕੇ 23-24 ਮੱਧ ਰਾਤ 1.09 ਤਕ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ 12 ਤੋਂ ਡੇਢ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਰਾਸ਼ਟਰੀ ਸ਼ਕ ਕੱਤਕ ਮਹੀਨਾ ਅਤੇ ਹੇਮੰਤ ਰੁੱਤ ਸ਼ੁਰੂ, ਆਖਰੀ ਧਰਮ (ਮੁਸਲਿਮ), ਭੰਡਾਰਾ ਸ਼੍ਰੀ ਹਰੀ ਓਮ ਜੀ (ਮਾਣਕਪੁਰ ਸ਼ਰੀਫ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa