ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

10/21/2019 2:00:50 AM

ਮੇਖ- ਸਿਤਾਰਾ ਪੂਰਵ ਦੁਪਹਿਰ ਤਕ ਕੰਮਕਾਜੀ ਕੰਮਾਂ ਲਈ ਚੰਗਾ ਪਰ ਬਾਅਦ ’ਚ ਸਮਾਂ ਕੋਰਟ-ਕਚਹਿਰੀ ਦੇ ਕੰਮ ਸੰਵਾਰਨ ਅਤੇ ਮਾਣ-ਸਨਮਾਨ ਵਧਾਉਣ ਵਾਲਾ।

ਬ੍ਰਿਖ- ਸਿਤਾਰਾ ਪੂਰਵ ਦੁਪਹਿਰ ਤਕ ਅਰਥ ਦਸ਼ਾ ਬਿਹਤਰ ਰੱਖਣ ਵਾਲਾ ਪਰ ਬਾਅਦ ’ਚ ਮਿੱਤਰ, ਸੱਜਣ-ਸਾਥੀ, ਕੰਮਕਾਜੀ ਪਾਰਟਨਰ ਇਕ-ਦੂਜੇ ਦਾ ਲਿਹਾਜ਼ ਕਰਨਗੇ, ਸ਼ਤਰੂ ਕਮਜ਼ੋਰ।

ਮਿਥੁਨ- ਜਿਹੜੇ ਲੋਕ ਕਾਰੋਬਾਰੀ ਟੂਰਿੰਗ, ਸਪਲਾਈ ਅਤੇ ਟ੍ਰੇਡਿੰਗ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕੰਮਕਾਜੀ ਮਿਹਨਤ, ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ, ਇੱਜ਼ਤ ਬਣੀ ਰਹੇਗੀ।

ਕਰਕ- ਸਿਤਾਰਾ ਪੂਰਵ ਦੁਪਹਿਰ ਤਕ ਅਹਿਤਿਆਤ-ਪ੍ਰੇਸ਼ਾਨੀ, ਨੁਕਸਾਨ-ਉਲਝਣਾਂ ਵਾਲਾ ਪਰ ਬਾਅਦ ’ਚ ਕੰਮਕਾਜੀ ਕੰਮਾਂ ’ਚ ਕਦਮ ਹਰ ਫਰੰਟ ’ਤੇ ਬੜ੍ਹਤ ਵੱਲ ਰਹੇਗਾ।

ਸਿੰਘ- ਸਿਤਾਰਾ ਪੂਰਵ ਦੁਪਹਿਰ ਤਕ ਵਪਾਰਕ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ ਪਰ ਬਾਅਦ ’ਚ ਸਮਾਂ ਖਰਚਿਅਾਂ ਅਤੇ ਨੁਕਸਾਨ-ਪ੍ਰੇਸ਼ਾਨੀ ਵਾਲਾ।

ਕੰਨਿਆ- ਸਿਤਾਰਾ ਪੂਰਵ ਦੁਪਹਿਰ ਤਕ ਸਫਲਤਾ ਅਤੇ ਇੱਜ਼ਤ-ਮਾਣ ਲਈ ਸਮਾਂ ਚੰਗਾ ਪਰ ਬਾਅਦ ’ਚ ਯਤਨ ਕਰਨ ’ਤੇ ਕੋਈ ਉਲਝਿਆ-ਰੁਕਿਆ ਕੰਮਕਾਜੀ ਕੰਮ ਬਿਹਤਰ ਰਹੇਗਾ।

ਤੁਲਾ- ਜਨਰਲ ਤੌਰ ’ਤੇ ਸਟਰਾਂਗ ਸਿਤਾਰਾ ਆਪ ਨੂੰ ਰਾਜਕੀ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਵੱਡੇ ਲੋਕ ਵੀ ਮਿਹਰਬਾਨ, ਸਾਫਟ, ਕੰਸੀਡ੍ਰੇਟ ਰਹਿਣਗੇ।

ਬ੍ਰਿਸ਼ਚਕ- ਸਿਤਾਰਾ ਪੂਰਵ ਦੁਪਹਿਰ ਤਕ ਪੇਟ ਲਈ ਠੀਕ ਨਹੀਂ ਪਰ ਬਾਅਦ ’ਚ ਯਤਨ ਕਰਨ ’ਤੇ ਕੋਈ ਕੰਪਲੀਕੇਸ਼ਨ ਹਟੇਗੀ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਧਨ- ਸਿਤਾਰਾ ਪੂਰਵ ਦੁਪਹਿਰ ਤਕ ਬਿਹਤਰ, ਕਾਰੋਬਾਰੀ ਦਸ਼ਾ ਠੀਕ ਪਰ ਬਾਅਦ ’ਚ ਅਚਾਨਕ ਪੇਟ ਦੇ ਵਿਗੜਨ ਅਤੇ ਕਿਸੇ ਪ੍ਰਾਬਲਮ ਦੇ ਉਭਰਨ ਦਾ ਡਰ ਰਹੇਗਾ।

ਮਕਰ- ਸਿਤਾਰਾ ਪੂਰਵ ਦੁਪਹਿਰ ਤਕ ਠੀਕ ਨਹੀਂ, ਕਿਸੇ ’ਤੇ ਨਾ ਤਾਂ ਭਰੋਸਾ ਕਰੋ ਅਤੇ ਨਾ ਹੀ ਕਿਸੇ ਹੇਠ ਆਪਣੀ ਕੋਈ ਪੇਮੈਂਟ ਫਸਾਓ ਪਰ ਬਾਅਦ ’ਚ ਜਨਰਲ ਹਾਲਾਤ ਬਿਹਤਰ ਬਣਨਗੇ।

ਕੁੰਭ- ਸਿਤਾਰਾ ਪੂਰਵ ਦੁਪਹਿਰ ਤਕ ਬਿਹਤਰ, ਸਫਲਤਾ ਦੇਣ ਅਤੇ ਇਰਾਦਿਅਾਂ ’ਚ ਮਜ਼ਬੂਤੀ ਦੇਣ ਵਾਲਾ ਪਰ ਬਾਅਦ ’ਚ ਸ਼ਤਰੂਅਾਂ ਦੀਅਾਂ ਸ਼ਰਾਰਤਾਂ-ਸਰਗਰਮੀਅਾਂ ਵਧ ਸਕਦੀਅਾਂ ਹਨ।

ਮੀਨ- ਜਨਰਲ ਤੌਰ ’ਤੇ ਸਟਰਾਂਗ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਮਨ ਅਤੇ ਬੁੱਧੀ ’ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ, ਇੱਜ਼ਤ ਬਣੀ ਰਹੇਗੀ।

21 ਅਕਤੂਬਰ 2019, ਸੋਮਵਾਰਕੱਤਕ ਵਦੀ ਤਿਥੀ ਸਪਤਮੀ (ਸਵੇਰੇ 6.45 ਤਕ) ਅਤੇ ਮਗਰੋਂ ਤਿਥੀ ਅਸ਼ਟਮੀ (ਜਿਹੜੀ ਕਸ਼ੈਅ ਹੋ ਗਈ ਹੈ)।

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਤੁਲਾ ’ਚ

ਚੰਦਰਮਾ ਮਿਥੁਨ ’ਚ

ਮੰਗਲ ਕੰਨਿਆ ’ਚ

ਬੁੱੱਧ ਤੁਲਾ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਤੁਲਾ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਕੱਤਕ ਪ੍ਰਵਿਸ਼ਟੇ : 5, ਰਾਸ਼ਟਰੀ ਸ਼ਕ ਸੰਮਤ : 1941, ਮਿਤੀ: 29 (ਅੱਸੂ), ਹਿਜਰੀ ਸਾਲ : 1441, ਮਹੀਨਾ : ਸਫਰ, ਤਰੀਕ : 21, ਸੂਰਜ ਉਦੈ ਸਵੇਰੇ: 6.38 ਵਜੇ, ਸੂਰਜ ਅਸਤ : ਸ਼ਾਮ 5.46 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸੁ (ਸ਼ਾਮ 5.32 ਤਕ) ਅਤੇ ਮਗਰੋਂ ਨਕਸ਼ੱਤਰ ਪੁੱਖ, ਯੋਗ : ਸਿੱਧ (ਰਾਤ 10.26 ਤਕ) ਅਤੇ ਮਗਰੋਂ ਯੋਗ ਸਾਧਿਯ। ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਵ ਦੁਪਹਿਰ 11.40 ਤਕ), ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ 9 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਅਹੋਈ ਅਸ਼ਟਮੀ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa