ਭਵਿੱਖਫਲ: ਸਿਤਾਰਾ ਉਲਝਣਾਂ-ਝਮੇਲਿਆਂ ਵਾਲਾ ਧਨ-ਹਾਨੀ ਹੋਣ ਦੇ ਸੰਕੇਤ

10/18/2019 2:00:47 AM

ਮੇਖ- ਸਿਤਾਰਾ ਆਮਦਨ ਲਈ ਚੰਗਾ, ਕਿਸੇ ਪੈਂਡਿੰਗ ਪਏ ਕੰਮਕਾਜੀ ਕੰਮ ਨੂੰ ਹੱਥ ’ਚ ਲੈਣ ਤੋਂ ਬਿਹਤਰ ਨਤੀਜਾ ਮਿਲਣ ਦੀ ਆਸ, ਜਨਰਲ ਹਾਲਾਤ ਵੀ ਬਿਹਤਰ।

ਬ੍ਰਿਖ- ਆਰਥਿਕ ਅਤੇ ਕਾਰੋਬਾਰੀ ਦਸ਼ਾ ਚੰਗੀ, ਆਪ ਦੇ ਯਤਨ ਅਤੇ ਭੱਜਦੌੜ ਚੰਗਾ ਨਤੀਜਾ ਦੇਣਗੇ, ਸਵਛੰਦ ਹੁੰਦੇ ਆਪਣੇ ਮਨ ਅਤੇ ਤਬੀਅਤ ’ਤੇ ਕਾਬੂ ਰੱਖਣਾ ਜ਼ਰੂਰੀ।

ਮਿਥੁਨ- ਵੀਜ਼ਾ-ਪਾਸਪੋਰਟ, ਇੰਪੋਰਟ-ਐਕਸਪੋਰਟ, ਸੀ ਪ੍ਰੋਡਕਟਸ ਦੇ ਕੰਮ ਧੰਦੇ ਨਾਲ ਜੁੜੇ ਲੋਕਾਂ ਦਾ ਕੰਮਕਾਜੀ ਬਾਧਾਵਾਂ ਨਾਲ ਵਾਸਤਾ ਰਹਿ ਸਕਦਾ ਹੈ, ਧਿਆਨ ਨਾਲ ਰਹੋ।

ਕਰਕ- ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਕੰਮ ਸੰਵਾਰਨ ਵਾਲਾ, ਯਤਨ ਕਰਨ ’ਤੇ ਕਿਸੇ ਕਾਰੋਬਾਰੀ ਕੰਮ ’ਚ ਪੇਸ਼ਕਦਮੀ ਹੋਵੇਗੀ, ਮਾਣ-ਸਨਮਾਨ, ਪ੍ਰਤਿਸ਼ਠਾ ਬਣੀ ਰਹੇਗੀ।

ਸਿੰਘ- ਰਾਜਕੀ ਕੰਮਾਂ ’ਚ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ। ਵੱਡੇ ਲੋਕ ਲਿਹਾਜ਼ ਕਰਨਗੇ ਅਤੇ ਉਨ੍ਹਾਂ ਦੇ ਸੁਪੋਰਟਿਵ ਰੁਖ ਕਰਕੇ ਬਿਹਤਰੀ ਦੇ ਹਾਲਾਤ ਰਹਿਣਗੇ।

ਕੰਨਿਆ- ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਮੌਕੇ ’ਤੇ ਇਫੈਕਟਿਵ ਰੱਖੇਗਾ, ਹਰ ਕੋਈ ਆਪ ਦੀ ਪਾਜ਼ੇਟਿਵ ਸੋਚ ਅਪਰੋਚ ਨੂੰ ਵਜ਼ਨ ਦੇਵੇਗਾ, ਮਾਣ-ਯਸ਼ ਦੀ ਪ੍ਰਾਪਤੀ।

ਤੁਲਾ- ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ, ਜਿਹੜੀਅਾਂ ਆਪਦੀ ਤਬੀਅਤ ਨੂੰ ਸੂਟ ਨਾ ਕਰਦੀਅਾਂ ਹੋਣ, ਲੈਣ ਦੇਣ ਦੇ ਕੰਮਾਂ ’ਚ ਵੀ ਸਾਵਧਾਨੀ ਰੱਖੋ।

ਬ੍ਰਿਸ਼ਚਕ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰੇ ਕਰਕੇ ਕੰਮਕਾਜੀ ਦਸ਼ਾ ਸੁਖਦ, ਫੈਮਿਲੀ ਫ੍ਰੰਟ ’ਤੇ ਸਦਭਾਵ, ਤਾਲਮੇਲ ਬਣਿਆ ਰਹੇਗਾ, ਮੂਡ ’ਚ ਖੁਸ਼ਦਿਲੀ, ਜ਼ਿੰਦਾਦਿਲੀ ਬਣੀ ਰਹੇਗੀ।

ਧਨ- ਮਨ ਡਰਿਆ ਡਰਿਆ ਅਤੇ ਡਾਵਾਂਡੋਲ ਜਿਹਾ ਰਹੇਗਾ, ਇਸ ਲਈ ਆਪ ਕੋਈ ਨਵਾਂ ਕੰਮ ਹੱਥ ’ਚ ਲੈਣ ਜਾਂ ਕੋਈ ਫੈਸਲਾ ਲੈਣ ਦੀ ਹਿੰਮਤ ਨਾ ਰੱਖ ਸਕੋਗੇ।

ਮਕਰ- ਰਿਲੀਜੀਅਸ ਕੰਮਾਂ, ਕਥਾ-ਵਾਰਤਾ, ਸਤਿਸੰਗ ਸੁਣਨ ’ਚ ਰੁਚੀ ਰਹੇਗੀ, ਹਾਈ ਮੋਰੇਲ ਕਰਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ।

ਕੁੰਭ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਸਟ੍ਰਾਂਗ, ਅਫਸਰਾਂ ਅਤੇ ਵੱਡੇ ਲੋਕਾਂ ਦੇ ਪਾਜ਼ੇਟਿਵ ਅਤੇ ਸੁਪੋਰਟਿਵ ਰੁਝਾਨ ਕਾਰਨ ਬਿਹਤਰੀ ਦੇ ਹਾਲਾਤ ਬਣਨਗੇ।

ਮੀਨ- ਕੰਮਕਾਜੀ ਪਾਰਟਨਰ ਅਤੇ ਸਾਥੀ ਸਹਿਯੋਗੀ ਰੁਖ ਰੱਖਣਗੇ ਅਤੇ ਅਜਿਹਾ ਕੁਝ ਨਾ ਕਰ ਸਕਣਗੇ, ਜਿਹੜਾ ਆਪ ਨੂੰ ਪ੍ਰੇਸ਼ਾਨ ਕਰਨ ਵਾਲਾ ਹੋਵੇਗਾ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।

18 ਅਕਤੂਬਰ 2019, ਸ਼ੁੱਕਰਵਾਰ ਕੱਤਕ ਵਦੀ ਤਿਥੀ ਚੌਥ (ਸਵੇਰੇ 7.29 ਤਕ) ਅਤੇ ਮਗਰੋਂ ਿਤਥੀ ਪੰਚਮੀ

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਤੁਲਾ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਕੰਨਿਆ ’ਚ

ਬੁੱੱਧ ਤੁਲਾ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਤੁਲਾ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

        ਕੇਤੂ ਧਨ ’ਚਚ

ਬਿਕ੍ਰਮੀ ਸੰਮਤ : 2076, ਕੱਤਕ ਪ੍ਰਵਿਸ਼ਟੇ : 2, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 26 (ਅੱਸੂ), ਹਿਜਰੀ ਸਾਲ : 1441, ਮਹੀਨਾ : ਸਫਰ, ਤਰੀਕ : 18, ਸੂਰਜ ਉਦੈ ਸਵੇਰੇ : 6.36 ਵਜੇ, ਸੂਰਜ ਅਸਤ : ਸ਼ਾਮ 5.49 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ (ਸ਼ਾਮ 4.59 ਤਕ) ਅਤੇ ਮਗਰੋਂ ਨਕਸ਼ੱਤਰ (ਮ੍ਰਿਗਸ਼ਿਰ), ਯੋਗ ਵਰਿਯਾਨ (18-19 ਮੱਧ ਰਾਤ 3.22 ਤਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ ਬ੍ਰਿਖ ਰਾਸ਼ੀ ’ਤੇ (18 ਅਕਤੂਬਰ ਦਿਨ ਰਾਤ ਅਤੇ 19 ਨੂੰ ਸਵੇਰੇ 5.23 ਤਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਪੱਛਮ ਅਤੇ ਨੈਰਿਤਿਯ ਦਿਸ਼ਾ ਲਈ, ਰਾਹੂ ਕਾਲ ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ - ਪਰਬਤ ਮੇਲਾ (ਮੰਡੀ, ਹਿਮਾਚਲ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

 

Bharat Thapa

This news is Edited By Bharat Thapa