ਭਵਿੱਖਫਲ: ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

10/11/2019 1:33:20 AM

ਮੇਖ— ਸਿਤਾਰਾ ਵਪਾਰ-ਕਾਰੋਬਾਰ ਦੇ ਕੰਮਾਂ 'ਚ ਲਾਭ ਵਾਲਾ ਅਤੇ ਅਰਥ ਦਸ਼ਾ ਸੰਵਾਰਨ ਵਾਲਾ, ਕਿਸੇ ਪੈਂਡਿੰਗ ਪਏ ਕਾਰੋਬਾਰੀ ਕੰਮ ਨੂੰ ਅਟੈਂਡ ਕਰਨ ਲਈ ਸਮਾਂ ਚੰਗਾ।

ਬ੍ਰਿਖ— ਵੱਡੇ ਲੋਕ ਜਾਂ ਕੋਈ ਅਫਸਰ 'ਆਊਟ ਆਫ ਵੇਅ' ਜਾ ਕੇ ਵੀ ਆਪ ਦੀ ਮਦਦ ਕਰ ਸਕਦੇ ਹਨ ਪਰ ਸਿਹਤ ਦੇ ਪ੍ਰਤੀ ਅਤੇ ਖਾਣ-ਪੀਣ ਦੇ ਮਾਮਲੇ 'ਚ ਸਾਵਧਾਨ ਰਹਿਣਾ ਠੀਕ ਰਹੇਗਾ।

ਮਿਥੁਨ— ਮਜ਼ਬੂਤ ਸਿਤਾਰਾ ਆਪ ਦੇ ਮੋਰੇਲ ਨੂੰ ਹਾਈ ਰੱਖੇਗਾ ਅਤੇ ਕਿਸੇ ਉਲਝੇ-ਰੁਕੇ ਕੰਮ ਨੂੰ ਬਿਹਤਰ ਬਣਾਉਣ 'ਚ ਮਦਦ ਦੇਵੇਗਾ, ਸ਼ਤਰੂ ਕਮਜ਼ੋਰ-ਬੇਵੱਸ ਨਜ਼ਰ ਆਵੇਗਾ।

ਕਰਕ— ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲਾ, ਹਰ ਫੈਸਲਾ ਸੋਚ-ਵਿਚਾਰ ਕੇ ਕਰੋ ਕਿਉਂਕਿ ਜਲਦਬਾਜ਼ੀ 'ਚ ਕੀਤਾ ਗਿਆ ਹਰ ਕੰਮ ਉਲਟਾ ਪੈ ਸਕਦਾ ਹੈ।

ਸਿੰਘ— ਕੰਮਕਾਜੀ ਕੰਮਾਂ 'ਚ ਬਿਹਤਰੀ ਅਤੇ ਸਫਲਤਾ ਮਿਲੇਗੀ, ਫੈਮਿਲੀ ਫਰੰਟ 'ਤੇ ਸਹਿਯੋਗ, ਤਾਲਮੇਲ ਬਣਿਆ ਰਹੇਗਾ, ਵੈਸੇ ਮਿੱਤਰ, ਸੱਜਣ-ਸਾਥੀ ਵੀ ਕੋ-ਆਪਰੇਟ ਕਰਨਗੇ।

ਕੰਨਿਆ— ਦੁਸ਼ਮਣਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ ਕਿਉਂਕਿ ਉਹ ਹਰ ਫਰੰਟ 'ਤੇ ਆਪ ਦੀ ਲੱਤ ਖਿੱਚਦੇ ਨਜ਼ਰ ਆਉਣਗੇ, ਲਿਖਣ-ਪੜ੍ਹਨ ਦਾ ਕੋਈ ਕੰਮ ਵੀ ਜਲਦੀ 'ਚ ਨਾ ਕਰੋ।

ਤੁਲਾ— ਯਤਨ ਕਰਨ 'ਤੇ ਕੋਈ ਉਦੇਸ਼-ਮਨੋਰਥ-ਪ੍ਰੋਗਰਾਮ ਸਿਰੇ ਚੜ੍ਹਨ ਵੱਲ ਕੁਝ ਅੱਗੇ ਵਧ ਸਕਦਾ ਹੈ, ਰਿਲੀਜੀਅਸ ਕੰਮਾਂ 'ਚ ਇੰਟਰਸਟ ਬਣਿਆ ਰਹੇਗਾ।

ਬ੍ਰਿਸ਼ਚਕ— ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ 'ਚ ਸਫਲਤਾ ਮਿਲੇਗੀ, ਅਫਸਰਾਂ ਦੇ ਰੁਖ਼ 'ਚ ਨਰਮੀ ਰਹੇਗੀ, ਸ਼ਤਰੂ ਚਾਹ ਕੇ ਵੀ ਆਪ ਦਾ ਕੁਝ ਵਿਗਾੜ ਨਹੀਂ ਸਕਣਗੇ।

ਧਨ— ਉਤਸ਼ਾਹ-ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, ਆਪ ਆਪਣੇ ਉਤਸ਼ਾਹੀ ਮਨ ਨਾਲ ਆਪਣੇ ਕੰਮਾਂ ਨੂੰ ਨਿਪਟਾਉਣ ਲਈ ਵਿਅਸਤ ਅਤੇ ਬਿਜ਼ੀ ਰਹੋਗੇ।

ਮਕਰ— ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ 'ਤੇ ਕਿਸੇ ਕਾਰੋਬਾਰੀ ਕੰਮ 'ਚੋਂ ਕੋਈ ਬਾਧਾ-ਮੁਸ਼ਕਿਲ ਹਟੇਗੀ, ਕੰਮਕਾਜੀ ਟੂਰਿੰਗ ਵੀ ਫਰੂਟਫੁੱਲ ਰਹੇਗੀ।

ਕੁੰਭ— ਕਾਰੋਬਾਰੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਵਿਜੇ ਸ਼੍ਰੀ ਸਾਥ ਦੇਵੇਗੀ ਪਰ ਮੌਸਮ ਦਾ ਐਕਸਪੋਜ਼ਰ ਸਿਹਤ ਨੂੰ ਕੁਝ ਅਪਸੈੱਟ ਰੱਖੇਗਾ।

ਮੀਨ— ਬੇਕਾਬੂ ਹੁੰਦੇ ਖਰਚਿਆਂ ਕਰਕੇ ਕਿਸੇ ਸਮੇਂ ਫਾਈਨਾਂਸ਼ੀਅਲ ਤੰਗੀ ਮਹਿਸੂਸ ਹੋ ਸਕਦੀ ਹੈ, ਮਨ ਵੀ ਅਪਸੈੱਟ-ਉਦਾਸ-ਪ੍ਰੇਸ਼ਾਨ ਰਹੇਗਾ, ਆਪਣੇ ਹੋਣ ਜਾਂ ਬੇਗਾਨੇ, ਉਨ੍ਹਾਂ 'ਤੇ ਭਰੋਸਾ ਸੋਚ-ਵਿਚਾਰ ਕੇ ਕਰਨਾ ਸਹੀ ਰਹੇਗਾ।

11 ਅਕਤੂਬਰ 2019, ਸ਼ੁੱਕਰਵਾਰ ਅੱਸੂ ਸੁਦੀ ਤਿਥੀ ਤਰੋਦਸ਼ੀ (ਰਾਤ 10.20 ਤਕ) ਅਤੇ ਮਗਰੋਂ ਤਿਥੀ ਚੌਦਸ਼
ਸੂਰਜ ਕੰਨਿਆ 'ਚ
ਚੰਦਰਮਾ ਕੁੰਭ 'ਚ
ਮੰਗਲ ਕੰਨਿਆ 'ਚ
ਬੁੱਧ ਤੁਲਾ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਤੁਲਾ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਅੱਸੂ ਪ੍ਰਵਿਸ਼ਟੇ : 25, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 19 (ਅੱਸੂ), ਹਿਜਰੀ ਸਾਲ : 1441, ਮਹੀਨਾ : ਸਫਰ, ਤਰੀਕ : 11, ਸੂਰਜ ਉਦੈ ਸਵੇਰੇ : 6.31 ਵਜੇ, ਸੂਰਜ ਅਸਤ : ਸ਼ਾਮ 5.57 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਭਾਦਰਪਦ (11-12 ਮੱਧ ਰਾਤ 5.10 ਤਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਭਾਦਰਪਦ। ਯੋਗ : ਵ੍ਰਿਧੀ (11-12 ਮੱਧ ਰਾਤ 3.30 ਤਕ) ਅਤੇ ਮਗਰੋਂ ਯੋਗ ਧਰੁਵ। ਚੰਦਰਮਾ : ਕੁੰਭ ਰਾਸ਼ੀ 'ਤੇ (ਰਾਤ 10.26 ਤਕ ਅਤੇ ਮਗਰੋਂ ਮੀਨ ਰਾਸ਼ੀ 'ਤੇ ਪ੍ਰਵੇਸ਼ ਕਰੇਗਾ), ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਪ੍ਰਦੋਸ਼ ਵਰਤ।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

KamalJeet Singh

This news is Edited By KamalJeet Singh