ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

09/24/2019 1:53:27 AM

ਮੇਖ- ਕੋਰਟ-ਕਚਹਿਰੀ ਨਾਲ ਜੁੜਿਆ ਕੋਈ ਕੰਮ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਅਫਸਰ ਅਤੇ ਵੱਡੇ ਲੋਕ ਸੁਪੋਰਟਿਵ-ਪਾਜ਼ੇਟਿਵ ਰੁਖ਼ ਰੱਖਣਗੇ।

ਬ੍ਰਿਖ- ਮਿੱਤਰ, ਕੰਮਕਾਜੀ ਸਾਥੀ ਅਜਿਹਾ ਕੁਝ ਨਹੀਂ ਕਰ ਸਕਣਗੇ, ਜਿਹੜਾ ਆਪ ਨੂੰ ਪਸੰਦ ਨਹੀਂ ਹੋਵੇਗਾ, ਜਨਰਲ ਤੌਰ ’ਤੇ ਆਪ ਦੂਜਿਅਾਂ ’ਤੇ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਮਿਥੁਨ- ਵਾਟਰ ਕੈਮੀਕਲਜ਼, ਪੈਟਰੋਲੀਅਮ, ਲੁਬਰੀਕੈਂਟਸ, ਪੇਂਟਸ, ਇੰਪੋਰਟ-ਐਕਸਪੋਰਟ ਦਾ ਕੰਮ ਕਰਨ ਵਾਲਿਅਂ ਦਾ ਕਾਰੋਬਾਰੀ ਕਦਮ ਬੜ੍ਹਤ ਵੱਲ ਰਹੇਗਾ।

ਕਰਕ- ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ, ਆਪਣੇ ਖੁਸ਼ਦਿਲ ਮੂਡ ਅਤੇ ਹਾਈ ਮੋਰੇਲ ਕਰਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ, ਮਾਣ-ਯਸ਼ ਦੀ ਪ੍ਰਾਪਤੀ।

ਸਿੰਘ- ਖਰਚ ਬੇਸ਼ੱਕ ਜਾਇਜ਼ ਕੰਮਾਂ ’ਤੇ ਹੋਵੇਗਾ, ਫਿਰ ਵੀ ਉਨ੍ਹਾਂ ਖਰਚਿਅਾਂ ਨੂੰ ਟਾਲ ਦਿਓ, ਜਿਨ੍ਹਾਂ ਨੂੰ ਟਾਲਿਆ ਜਾ ਸਕਦਾ ਹੋਵੇ, ਦੂਜਿਅਾਂ ’ਤੇ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ।

ਕੰਨਿਆ- ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕੋਈ ਉਲਝੀ-ਰੁਕ ਕੰਮਕਾਜੀ ਪ੍ਰਾਬਲਮ ਕੁਝ ਬਿਹਤਰ ਬਣ ਸਕਦੀ ਹੈ, ਸ਼ਤਰੂ ਕਮਜ਼ੋਰ ਰਹਿਣਗੇ।

ਤੁਲਾ- ਰਾਜ-ਦਰਬਾਰ ਦੇ ਕੰਮਾਂ ’ਚ ਆਪ ਦਾ ਪੱਖ ਸਟਰਾਂਗ ਹੋਵੇਗਾ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ ਅਤੇ ਆਪ ਨੂੰ ਸੁਪੋਰਟ ਕਰਨਗੇ ਪਰ ਕਿਸੇ ਨਾ ਕਿਸੇ ਝਮੇਲੇ ਦੇ ਜਾਗਣ ਦਾ ਡਰ।

ਬ੍ਰਿਸ਼ਚਕ- ਰਿਲੀਜੀਅਸ ਕੰਮਾਂ, ਪੌਰਾਣਿਕ ਲਿਟਰੇਚਰ ਸਟੱਡੀ ਕਰਨ, ਕਥਾ-ਵਾਰਤਾ, ਸਤਿਸੰਗ ਸੁਣਨ ’ਚ ਇੰਟਰਸਟ ਰਹੇਗਾ, ਸਫਲਤਾ ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਧਨ- ਸਿਹਤ ਬਾਰੇ ਅਟੈਂਟਿਵ ਰਹਿਣਾ ਸਹੀ ਰਹੇਗਾ, ਦੂਜਿਅਾਂ ’ਤੇ ਅੱਖਾਂ ਬੰਦ ਕਰਕੇ ਭਰੋਸਾ ਕਰਨ ਨਾਲ ਆਪ ਦੀਅਾਂ ਮੁਸ਼ਕਿਲਾਂ-ਪ੍ਰੇਸ਼ਾਨੀਅਾਂ ਵਧ ਸਕਦੀਅਾਂ ਹਨ।

ਮਕਰ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ, ਸਦਭਾਅ ਬਣਿਆ ਰਹੇਗਾ, ਮਾਣ-ਸਨਮਾਨ ਦੀ ਪ੍ਰਾਪਤੀ।

ਕੁੰਭ- ਕਿਸੇ ਪਾਵਰਫੁਲ ਸ਼ਤਰੂ ਦੇ ਟਕਰਾਅ ਵਾਲੇ ਮੂਡ ਕਰਕੇ ਆਪ ਦੀਆਂ ਪ੍ਰੇਸ਼ਾਨੀਅਾਂ ਵਧ ਸਕਦੀਅਾਂ ਹਨ, ਇਸ ਲਈ ਉਨ੍ਹਾਂ ਤੋਂ ਜਿੰਨਾ ਫਾਸਲਾ ਰੱਖ ਸਕੋ, ਓਨਾ ਹੀ ਚੰਗਾ ਰਹੇਗਾ।

ਮੀਨ- ਮਨ ’ਤੇ ਪਾਜ਼ੇਟਿਵ ਸੋਚ-ਵਿਚਾਰ ਹਾਵੀ ਰਹੇਗੀ, ਉਦੇਸ਼-ਮਨੋਰਥ-ਪ੍ਰੋਗਰਾਮ ਸਿਰੇ ਚੜ੍ਹਨਗੇ, ਜਨਰਲ ਤੌਰ ’ਤੇ ਆਪ ਦੂਜਿਅਾਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਪ੍ਰਭਾਵ-ਦਬਦਬਾ ਬਣਿਆ ਰਹੇਗਾ।

24 ਸਤੰਬਰ 2019, ਮੰਗਲਵਾਰ ਅੱਸੂ ਵਦੀ ਤਿਥੀ ਦਸ਼ਮੀ (ਸ਼ਾਮ 4.43 ਤਕ) ਅਤੇ ਮਗਰੋਂ ਤਿਥੀ ਇਕਾਦਸ਼ੀ

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਕਰਕ ’ਚ

ਮੰਗਲ ਸਿੰਘ ’ਚ

ਬੁੱੱਧ ਕੰਨਿਆ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਕੰਨਿਆ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਅੱਸੂ ਪ੍ਰਵਿਸ਼ਟੇ : 8, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 2 (ਅੱਸੂ), ਹਿਜਰੀ ਸਾਲ : 1441, ਮਹੀਨਾ : ਮੁਹੱਰਮ, ਤਰੀਕ : 24, ਸੂਰਜ ਉਦੈ ਸਵੇਰੇ : 6.21 ਵਜੇ, ਸੂਰਜ ਅਸਤ : ਸ਼ਾਮ 6.18 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸੁ (ਸਵੇਰੇ 10.31 ਤਕ) ਅਤੇ ਮਗਰੋਂ ਨਕਸ਼ੱਤਰ ਪੁੱਖ। ਯੋਗ : ਪਰਿਧ (ਬਾਅਦ ਦੁਪਹਿਰ 3.42 ਤਕ) ਅਤੇ ਮਗਰੋਂ ਯੋਗ ਸ਼ਿਵ। ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ-ਰਾਤ), ਭਦਰਾ ਰਹੇਗੀ (ਸ਼ਾਮ 4.43 ਤਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ : ਬਾਅਦ ਦੁਪਹਿਰ 3 ਤੋਂ ਸਾਢੇ ਚਾਰ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਤਿਥੀ ਦਸ਼ਮੀ ਦਾ ਸਰਾਧ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

 

Bharat Thapa

This news is Edited By Bharat Thapa