ਭਵਿੱਖਫਲ: ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ਦਾ ਰੱਖੋ ਧਿਆਣ

09/20/2019 2:28:05 AM

ਮੇਖ- ਟੂਰਿਜ਼ਮ, ਏਅਰ ਟਿਕਟਿੰਗ, ਇਲੈਕਟ੍ਰਾਨਿਕਸ, ਡੈਕੋਰੇਸ਼ਨ, ਕੰਸਲਟੈਂਸੀ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਮਾਣ-ਯਸ਼ ਦੀ ਪ੍ਰਾਪਤੀ।

ਬ੍ਰਿਖ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਕਸੈੱਸ ਮਿਲੇਗੀ, ਖੁਸ਼ਦਿਲ ਮੂਡ ਕਰਕੇ ਆਪ ਹਰ ਕੰਮ ਨੂੰ ਹੱਥ ’ਚ ਲੈਣ ਲਈ ਉਤਸ਼ਾਹੀ ਰਹੋਗੇ।

ਮਿਥੁਨ- ਜਾਇਜ਼ ਖਰਚਿਅਾਂ ਦਾ ਜ਼ੋਰ, ਨਾ ਤਾਂ ਉਧਾਰੀ ਦੇ ਚੱਕਰ ’ਚ ਫਸੋ ਅਤੇ ਨਾ ਹੀ ਕੋਈ ਕਾਰੋਬਾਰੀ ਕੰਮ ਬੇ-ਧਿਆਨੀ ਅਤੇ ਲਾਪਰਵਾਹੀ ਨਾਲ ਕਰੋ, ਨੁਕਸਾਨ ਦਾ ਵੀ ਡਰ।

ਕਰਕ- ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਲਾਭਕਾਰੀ, ਯਤਨ ਕਰਨ ’ਤੇ ਕਿਸੇ ਉਲਝੇ-ਰੁਕੇ ਕੰਮਕਾਜੀ ਕੰਮ ’ਚੋਂ ਕੋਈ ਪੇਚੀਦਗੀ ਹਟੇਗੀ।

ਸਿੰਘ- ਅਫਸਰਾਂ ਦੇ ਨਰਮ-ਸੁਪੋਰਟਿਵ ਰੁਖ਼ ਕਰਕੇ ਕਿਸੇ ਸਰਕਾਰੀ ਕੰਮ ’ਚ ਆਪ ਦੀ ਪੈਠ-ਧਾਕ-ਛਾਪ ਬਣੀ ਰਹੇਗੀ, ਵਿਰੋਧੀ ਨਿਸਤੇਜ ਅਤੇ ਪ੍ਰਭਾਵਹੀਣ ਬਣੇ ਰਹਿਣਗੇ।

ਕੰਨਿਆ- ਰਿਲੀਜੀਅਸ ਕੰਮਾਂ ਅਤੇ ਕਥਾ-ਵਾਰਤਾ ਸੁਣਨ ’ਚ ਜੀਅ ਲੱਗੇਗਾ, ਯਤਨ ਕਰਨ ’ਤੇ ਆਪ ਆਪਣੀ ਕਿਸੇ ਉਲਝਣ-ਮੁਸ਼ਕਿਲ ਨੂੰ ਸੁਲਝਾ ਸਕਦੇ ਹੋ, ਮਾਣ-ਯਸ਼ ਦੀ ਪ੍ਰਾਪਤੀ।

ਤੁਲਾ- ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਉਨ੍ਹਾਂ ਵਸਤਾਂ ਦੀ ਵਰਤੋਂ ਹਰਗਿਜ਼ ਨਹੀਂ ਕਰਨੀ ਚਾਹੀਦੀ, ਜਿਹੜੀਅਾਂ ਤਬੀਅਤ ਨੂੰ ਸੂਟ ਨਾ ਕਰਦੀਅਾਂ ਹੋਣ, ਸਫਰ ਵੀ ਨਾ ਕਰੋ।

ਬ੍ਰਿਸ਼ਚਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਅਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ, ਸਦਭਾਅ ਬਣਿਆ ਰਹੇਗਾ।

ਧਨ- ਕਿਸੇ ਪਾਵਰਫੁਲ ਵਿਰੋਧੀ ਨਾਲ ਟਕਰਾਅ ਦਾ ਖ਼ਤਰਾ ਵਧ ਸਕਦਾ ਹੈ, ਇਸ ਲਈ ਵਿਰੋਧੀ ਕਮਜ਼ੋਰ ਹੋਣ ਜਾਂ ਸਟਰਾਂਗ, ਨਾਲ ਨੇੜਤਾ ਨਹੀਂ ਰੱਖਣੀ ਚਾਹੀਦੀ।

ਮਕਰ- ਸੰਤਾਨ ਦੇ ਸਹਿਯੋਗ ਅਤੇ ਮਦਦ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਧਾਰਮਿਕ ਕੰਮਾਂ ’ਚ ਰੁਚੀ, ਵੈਸੇ ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ।

ਕੁੰਭ- ਕੋਰਟ-ਕਚਹਿਰੀ ’ਚ ਜਾਣ ’ਤੇ ਨਾ ਸਿਰਫ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੀ ਹੋਵੇਗੀ, ਬਲਕਿ ਆਪ ਹਰ ਪੱਖੋਂ ਦੂਜਿਅਾਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਮੀਨ- ਮਿੱਤਰ, ਵੱਡੇ ਲੋਕ, ਸੱਜਣ-ਸਾਥੀ ਆਪ ਨਾਲ ਹਮਦਰਦਾਨਾ ਤੌਰ-ਤਰੀਕੇ ਨਾਲ ਪੇਸ਼ ਆਉਣਗੇ, ਆਪ ਦੀ ਕਹੀ ਜਾਣ ਵਾਲੀ ਕਿਸੇ ਵੀ ਗੱਲ ਨੂੰ ਬਹੁਤ ਸੁਚੇਤ ਹੋ ਕੇ ਸੁਣਨਗੇ।

20 ਸਤੰਬਰ 2019, ਸ਼ੱੁਕਰਵਾਰ ਅੱਸੂ ਵਦੀ ਤਿਥੀ ਛੱਠ (ਰਾਤ 8.12 ਤਕ) ਅਤੇ ਮਗਰੋਂ ਤਿਥੀ ਸਪਤਮੀ

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਸਿੰਘ ’ਚ

ਬੁੱੱਧ ਕੰਨਿਆ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਕੰਨਿਆ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਅੱਸੂ ਪ੍ਰਵਿਸ਼ਟੇ : 4, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 29 (ਭਾਦੋਂ), ਹਿਜਰੀ ਸਾਲ : 1441, ਮਹੀਨਾ : ਮੁਹੱਰਮ, ਤਰੀਕ : 20, ਸੂਰਜ ਉਦੈ ਸਵੇਰੇ : 6.18 ਵਜੇ, ਸੂਰਜ ਅਸਤ : ਸ਼ਾਮ 6.24 ਵਜੇ (ਜਲੰਧਰ ਟਾਈਮ), ਨਕਸ਼ੱਤਰ : ਕ੍ਰਿਤਿਕਾ (ਸਵੇਰੇ 10.20 ਤਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ। ਯੋਗ : ਵਜਰ (ਰਾਤ 10.56 ਤਕ) ਅਤੇ ਮਗਰੋਂ ਯੋਗ ਸਿੱਧੀ। ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ-ਰਾਤ), ਭਦਰਾ ਸ਼ੁਰੂ ਹੋਵੇਗੀ (ਰਾਤ 8.12 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਤਿਥੀ ਛੱਠ ਦਾ ਸਰਾਧ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa