ਭਵਿੱਖਫਲ: ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

08/25/2019 6:01:38 AM

ਮੇਖ— ਸਿਤਾਰਾ ਸ਼ਾਮ ਤਕ ਕੰਮਕਾਜੀ ਕੰਮਾਂ 'ਚ ਆਪ ਨੂੰ ਬਿਜ਼ੀ ਰੱਖਣ ਅਤੇ ਆਪ ਦੀਆਂ ਕੋਸ਼ਿਸ਼ਾਂ ਦਾ ਚੰਗਾ ਨਤੀਜਾ ਦੇਣ ਵਾਲਾ, ਫਿਰ ਬਾਅਦ 'ਚ ਬਿਹਤਰ ਹਾਲਾਤ ਬਣਨਗੇ।

ਬ੍ਰਿਖ— ਕਾਰੋਬਾਰੀ ਟੂਰਿੰਗ, ਸਪਲਾਈ, ਇੰਪੋਰਟ-ਐਕਸਪੋਰਟ, ਸਮੁੰਦਰੀ ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਦਾ ਸਿਤਾਰਾ ਉੱਤਮ, ਹਰ ਫਰੰਟ 'ਤੇ ਆਪ ਵਿਜਈ-ਪ੍ਰਭਾਵੀ ਰਹੋਗੇ।

ਮਿਥੁਨ— ਸਿਤਾਰਾ ਸ਼ਾਮ ਤਕ ਨੁਕਸਾਨ-ਪ੍ਰੇਸ਼ਾਨੀ, ਉਲਝਣਾਂ-ਝਮੇਲਿਆਂ ਅਤੇ ਖਰਚਿਆਂ ਵਾਲਾ ਪਰ ਬਾਅਦ 'ਚ ਹਰ ਫਰੰਟ 'ਤੇ ਸਫਲਤਾ ਮਿਲੇਗੀ, ਇੱਜ਼ਤ-ਮਾਣ ਬਣਿਆ ਰਹੇਗਾ।

ਕਰਕ— ਸਿਤਾਰਾ ਸ਼ਾਮ ਤਕ ਆਮਦਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਪਰ ਬਾਅਦ 'ਚ ਹਰ ਫਰੰਟ 'ਤੇ ਸੋਚ-ਵਿਚਾਰ ਕੇ ਕਦਮ ਚੁੱਕਣਾ ਸਹੀ ਰਹੇਗਾ।

ਸਿੰਘ— ਸਿਤਾਰਾ ਸ਼ਾਮ ਤਕ ਯਤਨਾਂ-ਪ੍ਰੋਗਰਾਮਾਂ 'ਚ ਸਕਸੈੱਸ ਦੇਣ ਵਾਲਾ ਪਰ ਬਾਅਦ 'ਚ ਅਰਥ ਦਸ਼ਾ ਕੰਫਰਟੇਬਲ ਰਹੇਗੀ, ਕੰਮਕਾਜੀ ਯਤਨ ਚੰਗਾ ਨਤੀਜਾ ਦੇਣਗੇ।

ਕੰਨਿਆ— ਸਟਰੌਂਗ ਸਿਤਾਰਾ ਆਪ ਨੂੰ ਹਰ ਫਰੰਟ 'ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਦੁਸ਼ਮਣਾਂ ਦੀ ਆਪ ਅੱਗੇ ਕੋਈ ਖਾਸ ਪੇਸ਼ ਨਹੀਂ ਚੱਲੇਗੀ, ਇੱਜ਼ਤ ਬਣੀ ਰਹੇਗੀ।

ਤੁਲਾ— ਸਿਤਾਰਾ ਸ਼ਾਮ ਤਕ ਸਿਹਤ ਲਈ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਰੱਖੋ, ਫਿਰ ਬਾਅਦ 'ਚ ਜਨਰਲ ਹਾਲਾਤ ਸੁਧਰਨਗੇ।

ਬ੍ਰਿਸ਼ਚਕ— ਸਿਤਾਰਾ ਸ਼ਾਮ ਤਕ ਬਿਹਤਰ, ਕੰਮਕਾਜੀ ਦਸ਼ਾ ਚੰਗੀ, ਆਪੋਜ਼ਿਟ ਸੈਕਸ ਤੀ ਮਨ 'ਚ ਅਟ੍ਰੈਕਸ਼ਨ ਵਧੇਗੀ ਪਰ ਬਾਅਦ 'ਚ ਸਮਾਂ ਕਮਜ਼ੋਰ ਬਣੇਗਾ।

ਧਨ— ਸਿਤਾਰਾ ਸ਼ਾਮ ਤਕ ਕਮਜ਼ੋਰ, ਹਰ ਫਰੰਟ 'ਤੇ ਪੇਚੀਦਗੀਆਂ-ਮੁਸ਼ਕਿਲਾਂ ਨਾਲ ਵਾਸਤਾ ਰਹੇਗਾ ਪਰ ਬਾਅਦ 'ਚ ਓਵਰਆਲ ਹਾਲਾਤ ਸੁਧਰਨਗੇ।

ਮਕਰ— ਸਿਤਾਰਾ ਸ਼ਾਮ ਤਕ ਸਟਰੌਂਗ, ਆਪ ਦੀ ਸੋਚ-ਵਿਚਾਰ 'ਚ ਮਜ਼ਬੂਤੀ ਅਤੇ ਸਮਝਦਾਰੀ ਰਹੇਗੀ ਪਰ ਬਾਅਦ 'ਚ ਮੋਰੇਲ ਵਿਚ ਟੁੱਟਣ ਦਾ ਅਹਿਸਾਸ ਵਧੇਗਾ।

ਕੁੰਭ— ਜਨਰਲ ਸਿਤਾਰਾ ਬਿਹਤਰ, ਜਿਹੜਾ ਹਰ ਫਰੰਟ 'ਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਵੱਡੇ ਲੋਕ ਮਿਹਰਬਾਨ, ਕੰਸੀਡ੍ਰੇਟ ਬਣੇ ਰਹਿਣਗੇ ਪਰ ਸੰਤਾਨ ਦੇ ਰੁਖ਼ 'ਚ ਕਿਸੇ ਸਮੇਂ ਬੇਰੁਖ਼ੀ ਵਧੇਗੀ।

ਮੀਨ— ਜਨਰਲ ਸਿਤਾਰਾ ਸਟਰੌਂਗ, ਸ਼ਾਮ ਤਕ ਮਿੱਤਰ-ਕੰਮਕਾਜੀ ਸਾਥੀ ਅਜਿਹਾ ਕੁਝ ਨਹੀਂ ਕਰ ਸਕਣਗੇ, ਜਿਹੜਾ ਆਪ ਨੂੰ ਪਸੰਦ ਨਹੀਂ ਹੋਵੇਗਾ, ਫਿਰ ਬਾਅਦ 'ਚ ਵੀ ਸਮਾਂ ਸਫਲਤਾ ਅਤੇ ਇੱਜ਼ਤ-ਮਾਣ ਵਾਲਾ ਬਣੇਗਾ।

25 ਅਗਸਤ 2019, ਐਤਵਾਰ ਭਾਦੋਂ ਵਦੀ ਤਿਥੀ ਨੌਮੀ (ਸਵੇਰੇ 8.11 ਤੱਕ) ਅਤੇ ਮਗਰੋਂ ਤਿਥੀ ਦਸ਼ਮੀ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ 'ਚ
ਚੰਦਰਮਾ ਬ੍ਰਿਖ 'ਚ
ਮੰਗਲ ਸਿੰਘ 'ਚ
ਬੁੱਧ ਕਰਕ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਸਿੰਘ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਭਾਦੋਂ ਪ੍ਰਵਿਸ਼ਟੇ : 9, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 3 (ਭਾਦੋਂ), ਹਿਜਰੀ ਸਾਲ : 1440, ਮਹੀਨਾ : ਜ਼ਿਲਹਿਜ, ਤਰੀਕ : 23, ਸੂਰਜ ਉਦੈ ਸਵੇਰੇ : 6.03 ਵਜੇ, ਸੂਰਜ ਅਸਤ : ਸ਼ਾਮ 6.56 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮ੍ਰਿਗਸ਼ਿਰ (25-26 ਮੱਧ ਰਾਤ 3.59 ਤਕ) ਅਤੇ ਮਗਰੋਂ ਨਕਸ਼ੱਤਰ ਆਰਦਰਾ। ਯੋਗ : ਹਰਸ਼ਣ (ਬਾਅਦ ਦੁਪਹਿਰ 2.17 ਤੱਕ) ਅਤੇ ਮਗਰੋਂ ਯੋਗ ਵਜਰ। ਚੰਦਰਮਾ : ਬ੍ਰਿਖ ਰਾਸ਼ੀ 'ਤੇ (ਸ਼ਾਮ 4.13 ਤਕ) ਅਤੇ ਮਗਰੋਂ ਮਿਥੁਨ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ (ਸ਼ਾਮ 7.37 'ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਨੰਦ ਉਤਸਵ, ਗੋਕੁਲ ਉਤਸਵ (ਮਥੁਰਾ), ਸ਼੍ਰੀ ਗੁੱਗਾ ਨੌਮੀ, ਮੇਲਾ ਗੁੱਗਾ ਨੌਮੀ (ਅੰਬਾਲਾ, ਬਿਲਾਸਪੁਰ), ਮੇਲਾ ਗੁੱਗਾ ਜ਼ਾਹਿਰ ਪੀਰ (ਨਕੋਦਰ), ਮੇਲਾ ਗੋਗਾ ਮੇਡੀ (ਸ਼੍ਰੀਗੰਗਾਨਗਰ, ਰਾਜਸਥਾਨ)।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

 

 

 

 

KamalJeet Singh

This news is Edited By KamalJeet Singh