ਅੱਜ ਦੇ ਰਾਸ਼ੀਫਲ ''ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ

08/23/2019 7:11:08 AM

ਮੇਖ- ਪੇਟ ਕੁਝ ਵਿਗੜਿਆ-ਵਿਗੜਿਆ ਮਹਿਸੂਸ ਹੋਵੇਗਾ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਠੀਕ ਰਹੇਗਾ, ਕਿਸੇ ਦੀ ਜ਼ਿੰਮੇਵਾਰੀ ’ਚ ਵੀ ਨਾ ਫਸੋ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਵੈਸੇ ਦੋਨੋਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ ’ਤੇ ਇਕ-ਦੂਜੇ ਨਾਲ ਟੈਂਸ ਅਤੇ ਨਾਰਾਜ਼ ਨਜ਼ਰ ਆ ਸਕਦੇ ਹਨ।

ਮਿਥੁਨ- ਅਸ਼ਾਂਤ-ਪ੍ਰੇਸ਼ਾਨ-ਡਿਸਟਰਬ ਮਨ-ਸਥਿਤੀ ਕਰਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਹੀਂ ਹੋਵੇਗਾ, ਦੂਜਿਅਾਂ ’ਤੇ ਭਰੋਸਾ ਘੱਟ ਕਰੋ।

ਕਰਕ- ਸੰਤਾਨ ਨਾਲ ਕਿਸੇ ਨਾ ਕਿਸੇ ਗੱਲ ’ਤੇ ਖਿਆਲੀ ਮਤਭੇਦ ਪੈਦਾ ਹੋ ਸਕਦੇ ਹਨ, ਇਸ ਲਈ ਸਮਝਦਾਰੀ ਨਾਲ ਸੰਤਾਨ ਨਾਲ ਨਿਪਟਣਾ ਚਾਹੀਦਾ ਹੈ।

ਸਿੰਘ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਕਿਸੇ ਕੰਪਲੀਕੇਸ਼ਨ ਦੇ ਪੈਦਾ ਹੋਣ ਦਾ ਡਰ ਰਹੇਗਾ।

ਕੰਨਿਆ- ਕੰਮਕਾਜੀ ਸਾਥੀ ਆਪ ਦੇ ਕੰਮਾਂ-ਪ੍ਰੋਗਰਾਮਾਂ ’ਚ ਕਿਸੇ ਨਾ ਕਿਸੇ ਮੁਸ਼ਕਿਲ ਨੂੰ ਜਗਾਉਣ ਲਈ ਕੋਈ ਨਾ ਕੋਈ ਮੌਕਾ ਪੈਦਾ ਕਰਨ ਦੀ ਤਾਕ ’ਚ ਰਹਿਣਗੇ।

ਤੁਲਾ- ਕੰਮਕਾਜੀ ਕੰਮਾਂ ਨੂੰ ਸੁਚੇਤ ਰਹਿ ਕੇ ਨਿਪਟਾਓ ਕਿਉਂਕਿ ਉਸ ਦੇ ਰਸਤੇ ’ਚ ਮੁਸ਼ਕਿਲਾਂ ਪੇਸ਼ ਆਉਂਦੀਅਾਂ ਰਹਿਣਗੀਅਾਂ, ਕਿਸੇ ਪੇਮੈਂਟ ਦੇ ਵੀ ਬਲਾਕ ਹੋਣ ਦਾ ਡਰ ਰਹੇਗਾ।

ਬ੍ਰਿਸ਼ਚਕ- ਵਪਾਰ ਅਤੇ ਕੰਮਕਾਜ ਦੀ ਸਥਿਤੀ ਸੰਤੋਖਜਨਕ ਪਰ ਮਨ ’ਤੇ ਪ੍ਰਭਾਵੀ ਰਹਿਣ ਵਾਲੀ ਨੈਗੇਟਿਵ ਸੋਚ ਆਪ ਨੂੰ ਅਪਸੈੱਟ-ਪ੍ਰੇਸ਼ਾਨ ਰੱਖ ਸਕਦੀ ਹੈ।

ਧਨ- ਖਰਚਿਅਾਂ ਕਰਕੇ ਅਰਥ ਦਸ਼ਾ ਤੰਗ ਰਹੇਗੀ, ਨਾ ਤਾਂ ਲੈਣ-ਦੇਣ ਦੇ ਕੰਮ ਬੇ-ਧਿਆਨੀ ਨਾਲ ਕਰੋ ਅਤੇ ਨਾ ਹੀ ਉਧਾਰੀ ਦੇ ਚੱਕਰ ’ਚ ਫਸੋ, ਨੁਕਸਾਨ ਦਾ ਡਰ।

ਮਕਰ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਮਿੱਟੀ-ਰੇਤਾ-ਬੱਜਰੀ-ਇੱਟਾਂ-ਸੀਮੈਂਟ-ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ।

ਕੁੰਭ- ਰਾਜਕੀ ਕੰਮਾਂ ਲਈ ਸਿਤਾਰਾ ਕਮਜ਼ੋਰ, ਕਿਸੇ ਨਾ ਕਿਸੇ ਪ੍ਰਾਬਲਮ ਨਾਲ ਵਾਸਤਾ ਰਹੇਗਾ, ਕਿਸੇ ਅਫਸਰ ਜਾਂ ਵੱਡੇ ਆਦਮੀ ਦੀ ਨਾਰਾਜ਼ਗੀ ਵੀ ਝੱਲਣੀ ਪੈ ਸਕਦੀ ਹੈ।

ਮੀਨ- ਕੋਈ ਵੀ ਕੰਮ ਲਾਇਟਲੀ ਨਾ ਕਰੋ ਕਿਉਂਕਿ ਸਿਤਾਰਾ ਉਲਝਣਾਂ-ਮੁਸ਼ਕਿਲਾਂ ਵਾਲਾ ਹੈ, ਮਨ ਵੀ ਉਖੜਿਆ-ਉਖੜਿਆ ਰਹੇਗਾ, ਇਸ ਲਈ ਹਰ ਸਥਿਤੀ ਨਾਲ ਸੋਚ-ਸਮਝ ਕੇ ਨਿਪਟੋ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa