ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

08/14/2019 7:28:40 AM

ਮੇਖ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਅਫਸਰਾਂ ’ਚ ਆਪ ਦਾ ਲਿਹਾਜ਼ ਬਣਿਆ ਰਹੇਗਾ।

ਬ੍ਰਿਖ- ਧਾਰਮਿਕ ਕੰਮਾਂ ’ਚ ਧਿਆਨ, ਧਾਰਮਿਕ ਲਿਟਰੇਚਰ ਪੜ੍ਹਨ ’ਚ ਇੰਟ੍ਰਸਟ ਰਹੇਗਾ, ਜਨਰਲ ਤੌਰ ’ਤੇ ਹਰ ਫਰੰਟ ’ਤੇ ਆਪ ਦਾ ਕਦਮ ਬੜ੍ਹਤ ਵਲ ਰਹੇਗਾ।

ਮਿਥੁਨ- ਸਿਤਾਰਾ ਪੇਟ ਲਈ ਖਰਾਬ, ਇਸ ਲਈ ਆਲਤੂ ਫਾਲਤੂ ਵਸਤਾਂ ਖਾਣ ਤੋਂ ਬਚਨਾ ਚਾਹੀਦਾ ਹੈ, ਜਲਦਬਾਜ਼ੀ ’ਚ ਕਿਸੇ ਡਾਕੂਮੈਂਟ ਨੂੰ ਵੀ ਫਾਈਨਲ ਨਹੀਂ ਕਰਨਾ ਚਾਹੀਦਾ।

ਕਰਕ- ਅਰਥ ਅਤੇ ਕਾਰੋਬਾਰੀ ਦਸ਼ਾ ਠੀਕ ਠਾਕ ਰਹੇਗੀ, ਸਫਲਤਾ ਸਾਥ ਦੇਵੇਗੀ, ਆਪੋਜ਼ਿਟ ਸੈਕਸ ਦੇ ਪ੍ਰਤੀ ਅਟ੍ਰੈਕਸ਼ਨ ’ਚ ਵਾਧਾ ਆਪ ਨੂੰ ਕਿਸੇ ਸਮੇਂ ਮੁਸ਼ਕਿਲ ’ਚ ਪਾ ਸਕਦਾ ਹੈ।

ਸਿੰਘ- ਅਸ਼ਾਂਤ, ਟੈਂਸ ਅਤੇ ਡਾਵਾਂਡੋਲ ਮਨ ਸਥਿਤੀ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦਾ ਹੌਸਲਾ ਨਾ ਕਰ ਸਕੋਗੇ, ਮਨ ਕਿਸੇ ਅਣਜਾਣੇ ਡਰ ’ਚ ਡੁਬਿਆ ਰਹੇਗਾ।

ਕੰਨਿਆ- ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਜਨਰਲ ਹਾਲਾਤ ਬਿਹਤਰ ਰਹਿਣਗੇ, ਦੂਜਿਆਂ ’ਤੇ ਆਪ ਦੀ ਪੈਠ ਅਤੇ ਆਪ ਦਾ ਪ੍ਰਭਾਵ ਦਬਦਬਾ ਬਣਿਆ ਰਹੇਗਾ।

ਤੁਲਾ- ਬੇਸ਼ੱਕ ਕੋਰਟ ਕਚਹਿਰੀ ਦੇ ਕੰਮਾਂ ਲਈ ਸਿਤਾਰਾ ਚੰਗਾ ਹੈ, ਤਾਂ ਵੀ ਕੋਈ ਯਤਨ ਅੱਧੇ ਮਨ ਨਾਲ ਨਾ ਕਰੋ, ਜਨਰਲ ਹਾਲਾਤ ਵੀ ਅਨੁਕੂਲ ਚਲਣਗੇ।

ਬ੍ਰਿਸ਼ਚਕ- ਵੱਡੇ ਲੋਕਾਂ ਨਾਲ ਮੇਲਜੋਲ ਅਤੇ ਉਨ੍ਹਾਂ ਦੀ ਮਦਦ ਨਾਲ ਆਪ ਦੀ ਕੋਈ ਪ੍ਰਾਬਲਮ ਸੁਲਝ ਸਕਦੀ ਹੈ, ਵਿਰੋਧੀ ਕਮਜ਼ੋਰ ਅਤੇ ਤੇਜਹੀਣ ਰਹਿਣਗੇ।

ਧਨ- ਸਿਤਾਰਾ ਕਾਰੋਬਾਰੀ ਕੰਮਾਂ ਲਈ ਚੰਗਾ, ਯਤਨ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਿਲ ਰਸਤੇ ’ਚੋਂ ਹਟ ਸਕਦੀ ਹੈ, ਪਰ ਪੈਰ ਫਿਸਲਣ ਦਾ ਡਰ।

ਮਕਰ- ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਪਰ ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਤੋਂ ਵੀ ਬਚਾਅ ਰੱਖਣਾ ਚਾਹੀਦਾ ਹੈ।

ਕੁੰਭ- ਅਰਥ ਦਸ਼ਾ ਕਮਜ਼ੋਰ ਰਹੇਗੀ, ਧਿਆਨ ਰੱਖੋ ਕਿ ਲੈਣ ਦੇਣ ਦੇ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ, ਧਨ ਹਾਨੀ ਦਾ ਡਰ, ਸਫਰ ਨਾ ਕਰੋ।

ਮੀਨ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਟ੍ਰੇਡਿੰਗ, ਸਪਲਾਈ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਮਿਹਨਤ ਅਤੇ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।

14 ਅਗਸਤ 2019, ਬੁੱਧਵਾਰ ਸਾਉਣ ਸੁਦੀ ਤਿਥੀ ਚੌਦਸ (ਦੁਪਹਿਰ 3.46 ਤੱਕ) ਅਤੇ ਮਗਰੋਂ ਤਿਥੀ ਪੁੰਨਿਆ

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਮਕਰ ’ਚ

ਮੰਗਲ ਸਿੰਘ ’ਚ

ਬੁੱੱਧ ਕਰਕ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਕਰਕ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 30, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 23 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਹਿਜ, ਤਰੀਕ : 12, ਸੂਰਜ ਉਦੈ ਸਵੇਰੇ : 5.56 ਵਜੇ, ਸੂਰਜ ਅਸਤ : ਸ਼ਾਮ 7.08 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼੍ਰਵਣ (ਪੂਰਾ ਦਿਨ-ਰਾਤ) ਯੋਗ : ਆਯੁਸ਼ਮਾਨ (ਪੁਰਵ ਦੁਪਹਿਰ 11.13 ਤੱਕ) ਅਤੇ ਮਗਰੋਂ ਯੋਗ ਸੌਭਾਗਿਯ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ) ਭੱਦਰਾ ਰਹੇਗੀ ਬਾਅਦ ਦੁਪਹਿਰ 3.46 ਤੋਂ ਲੈ ਕੇ ਅਗਲੇ ਦਿਨ (15 ਅਗਸਤ) ਸਵੇਰੇ 4.52 ਤੱਕ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਸਤ ਨਾਰਾਇਣ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa