ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

07/25/2019 7:40:18 AM

ਮੇਖ- ਵਪਾਰਕ ਅਤੇ ਕੰਮਕਾਜ ਦੇ ਕੰਮਾਂ ਲਈ ਸਿਤਾਰਾ ਚੰਗਾ, ਯਤਨਾਂ ਪ੍ਰੋਗਰਾਮਾਂ ’ਚ ਵਿਜੇ ਮਿਲੇਗੀ ਪਰ ਠੰਡੀਅਾਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰੋ।

ਬ੍ਰਿਖ- ਜਿਹੜੇ ਲੋਕ ਮੈਨ ਪਾਵਰ ਬਾਹਰ ਭਿਜਵਾਉਣ ਦਾ ਕੰਮ ਧੰਦਾ ਕਰਦੇ ਹਨ, ਉਨ੍ਹਾਂ ਨੂੰ ਹਰ ਕਦਮ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਚੁੱਕਣਾ ਚਾਹੀਦਾ ਹੈ, ਨੁਕਸਾਨ ਦਾ ਡਰ।

ਮਿਥੁਨ- ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਫਰੂਟਫੁੱਲ ਰਹੇਗੀ, ਆਪ ਪੂਰੇ ਜੋਸ਼-ਉਤਸ਼ਾਹ ਨਾਲ ਆਪਣੇ ਕੰਮਕਾਜੀ ਕੰਮਾਂ ਨੂੰ ਨਿਪਟਾ ਸਕੋਗੇ।

ਕਰਕ- ਅਫਸਰਾਂ ਦੇ ਸਾਫਟ ਅਤੇ ਸੁਪੋਰਟਿਵ ਰੁਖ ਕਰ ਕੇ ਆਪ ਜਿਹੜੇ ਵੀ ਸਰਕਾਰੀ ਕੰਮ ਨੂੰ ਹੱਥ ’ਚ ਲਓਗੇ, ਉਸ ਨੂੰ ਉਸ ਦੇ ਟਾਰਗੈੱਟ ਤਕ ਪਹੰੁਚਾ ਸਕੋਗੇ।

ਸਿੰਘ- ਸਰੀਰ ’ਚ ਚੁਸਤੀ-ਫੁਰਤੀ ਵਧੇਗੀ, ਜਨਰਲ ਤੌਰ ’ਤੇ ਆਪ ਦੂਜਿਅਾਂ ’ਤੇ ਹਰ ਮੋਰਚੇ ’ਤੇ ਹਾਵੀ, ਪ੍ਰਭਾਵੀ, ਵਿਜਈ ਰਹੋਗੇ, ਰਿਲੀਜੀਅਸ ਕੰਮਾਂ ’ਚ ਧਿਆਨ ਰਹੇਗਾ।

ਕੰਨਿਆ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ਪੂਰੀ ਅਹਿਤਿਅਾਤ ਵਰਤਣੀ ਚਾਹੀਦੀ ਹੈ, ਨੁਕਸਾਨ ਪ੍ਰੇਸ਼ਾਨੀ ਟੈਨਸ਼ਨ ਅਤੇ ਧਨ ਹਾਨੀ ਵਾਲਾ ਸਿਤਾਰਾ।

ਤੁਲਾ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਭੱਜ-ਦੌੜ ਕਰੋਗੇ, ਉਸ ’ਚ ਚੰਗੀ ਰਿਟਰਨ ਮਿਲੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਪ੍ਰਤੀ ਸਾਫਟ ਰਹਿਣਗੇ।

ਬ੍ਰਿਸ਼ਚਕ- ਕਿਉਂਕਿ ਸ਼ਤਰੂ ਟਕਰਾਅ ਵਾਲੇ ਮੂਡ ’ਚ ਨਜ਼ਰ ਆਵੇਗਾ, ਇਸ ਲਈ ਹਰ ਤਰ੍ਹਾਂ ਦੇ ਟਕਰਾਅ ਨੂੰ ਟਾਲ ਦੇਣਾ ਸਹੀ ਰਹੇਗਾ, ਸਫਰ ਵੀ ਟੈਨਸ਼ਨ ਪ੍ਰੇਸ਼ਾਨੀ ਵਾਲਾ ਹੋਵੇਗਾ।

ਧਨ- ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਨੂੰ ਆਪਣੇ ਉਦੇਸ਼ਾਂ- ਪ੍ਰੋਗਰਾਮਾਂ, ਮਨੋਰਥਾਂ ’ਚ ਸਫਲਤਾ ਦੇਵੇਗਾ ਅਤੇ ਉਨ੍ਹਾਂ ’ਚ ਪੇਸ਼ ਆਈਆਂ ਰੁਕਾਵਟਾਂ ਨੂੰ ਹਟਾਉਣ ਵਾਲਾ ਹੋਵੇਗਾ। ੍

ਮਕਰ- ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਜੇ ਹੱਥ ’ਚ ਲਓਗੇ ਤਾਂ ਉਸ ’ਚ ਸਕਸੈੱਸ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਸੁਭਾਅ ’ਚ ਗੁੱਸਾ ਰਹੇਗਾ।

ਕੁੰਭ- ਮਿੱਤਰ-ਸੱਜਣ ਸਾਥੀ, ਵੱਡੇ ਲੋਕ ਹਰ ਮਾਮਲੇ ’ਚ ਆਪ ਨੂੰ ਸੁਪੋਰਟ ਕਰਨਗੇ ਅਤੇ ਉਨ੍ਹਾਂ ਦੇ ਸਹਿਯੋਗ ਕਰ ਕੇ ਆਪ ਦਾ ਕੋਈ ਕੰਮ ਸਿਰੇ ਚੜ੍ਹ ਸਕਦਾ ਹੈ।

ਮੀਨ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਗਲੇ ’ਚ ਖਰਾਬੀ ਦਾ ਡਰ, ਇਸ ਲਈ ਠੰਡੀਅਾਂ ਵਸਤਾਂ ਦੀ ਵਰਤੋਂ ਘੱਟ ਕਰੋ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa