ਅੱਜ ਦੇ ਰਾਸ਼ੀਫਲ ''ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ

07/20/2019 7:25:15 AM

ਮੇਖ- ਲੋਹਾ ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਹਾਰਡ ਵੇਅਰ, ਗੱਡੀਆਂ ਦੀ ਸੇਲ-ਪ੍ਰਚੇਜ਼ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।

ਬ੍ਰਿਖ- ਜਨਰਲ ਤੌਰ 'ਤੇ ਸਫਲਤਾ ਸਾਥ ਦੇਵੇਗੀ, ਮਾਣ-ਸਨਮਾਨ, ਪ੍ਰਤਿਸ਼ਠਾ ਬਣੀ ਰਹੇਗੀ ਪਰ ਢਈਏ ਅਤੇ ਕੇਤੂ ਦੀ ਸਥਿਤੀ ਸਿਹਤ ਨੂੰ ਅਪਸੈੱਟ ਰੱਖਣ ਵਾਲੀ ਹੈ।

ਮਿਥੁਨ- ਯਤਨ ਕਰਨ 'ਤੇ ਕੰਮਕਾਜੀ ਪਲਾਨਿੰਗ 'ਚੋਂ ਕੋਈ ਪੇਚੀਦਗੀ ਹਟ ਸਕਦੀ ਹੈ, ਜਨਰਲ ਤੌਰ 'ਤੇ ਕਦਮ ਬੜ੍ਹਤ ਵੱਲ, ਵੈਸੇ ਹਰ ਪੱਖੋਂ ਬਿਹਤਰੀ ਹੋਵੇਗੀ।

ਕਰਕ- ਸਿਹਤ ਦੇ ਮਾਮਲੇ 'ਚ ਲਾਪਰਵਾਹ ਨਹੀਂ ਰਹਿਣਾ ਚਾਹੀਦਾ, ਲਿਖਣ-ਪੜ੍ਹਨ ਦਾ ਕੋਈ ਕੰਮ ਜਾਂ ਕੋਈ ਐਗਰੀਮੈਂਟ ਜਲਦਬਾਜ਼ੀ 'ਚ ਫਾਈਨਲ ਨਹੀਂ ਕਰਨਾ ਚਾਹੀਦਾ।

ਸਿੰਘ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਵਿਜੇ ਮਿਲੇਗੀ, ਵੈਸੇ ਫੈਮਿਲੀ ਫਰੰਟ 'ਤੇ ਮਿਠਾਸ, ਤਾਲਮੇਲ, ਸਦਭਾਅ ਬਣਿਆ ਰਹੇਗਾ।

ਕੰਨਿਆ- ਵਿਰੋਧੀਆਂ ਨੂੰ ਨਾ ਤਾਂ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਸ਼ਰਾਰਤ ਦੀ ਘੱਟ ਕੀਮਤ ਲਗਾਓ, ਝਮੇਲਿਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ।

ਤੁਲਾ- ਜਨਰਲ ਤੌਰ 'ਤੇ ਪ੍ਰਬਲ ਸਿਤਾਰੇ ਕਰਕੇ ਦੂਜਿਆਂ 'ਤੇ ਆਪ ਦੀ ਧਾਕ, ਛਾਪ ਬਣੀ ਰਹੇਗੀ, ਸੋਚ-ਵਿਚਾਰ 'ਚ ਗੰਭੀਰਤਾ, ਸਾਤਵਿਕਤਾ ਬਣੀ ਰਹੇਗੀ।

ਬ੍ਰਿਸ਼ਚਕ- ਕਿਸੇ ਅਦਾਲਤੀ ਕੰਮ ਲਈ ਸ਼ੁਰੂਆਤੀ ਯਤਨ ਕਰਨ 'ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਵੈਸੇ ਵੀ ਆਪ ਹਰ ਪੱਖੋਂ ਪ੍ਰਭਾਵੀ ਰਹੋਗੇ।

ਧਨ- ਮਿੱਤਰ, ਸੱਜਣ-ਸਾਥੀ ਅਤੇ ਵੱਡੇ ਲੋਕ ਹਰ ਮਾਮਲੇ 'ਚ ਆਪ ਨਾਲ ਸਹਿਯੋਗ ਕਰਨਗੇ ਅਤੇ ਤਾਲਮੇਲ ਰੱਖਣਗੇ ਪਰ ਸੁਭਾਅ 'ਚ ਗੁੱਸਾ ਰਹੇਗਾ।

ਮਕਰ- ਸਿਤਾਰਾ ਕਾਰੋਬਾਰੀ ਲਾਭ ਵਾਲਾ, ਲੋਹਾ-ਮਸ਼ੀਨਰੀ, ਹਾਰਡ-ਵੇਅਰ, ਫਰਨੀਚਰ, ਸਟੀਲ-ਸ਼ਟਰਿੰਗ ਦਾ ਕੰਮ ਕਰਨ ਵਾਲਿਆਂ ਦਾ ਕੰਮਕਾਜੀ ਸਿਤਾਰਾ ਚੰਗਾ।

ਕੁੰਭ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਪਰ ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ।

ਮੀਨ- ਉਲਝਣਾਂ ਕਰਕੇ ਆਪ ਦੀ ਪਲਾਨਿੰਗ ਦੇ ਉਖੜਨ-ਵਿਗੜਨ ਦਾ ਡਰ, ਨੁਕਸਾਨ-ਪ੍ਰੇਸ਼ਾਨੀ, ਧਨ ਹਾਨੀ ਦਾ ਡਰ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਰਹਿਣਗੇ।

20 ਜੁਲਾਈ 2019, ਸ਼ਨੀਵਾਰ ਸਾਉਣ ਵਦੀ ਤਿਥੀ ਤੀਜ (ਸਵੇਰੇ 9.14 ਤਕ) ਅਤੇ ਮਗਰੋਂ ਤਿੱਥੀ ਚੌਥ

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ


ਸੂਰਜ ਕਰਕ 'ਚ

ਚੰਦਰਮਾ ਕੁੰਭ 'ਚ

ਮੰਗਲ ਕਰਕ 'ਚ

ਬੁੱੱਧ ਕਰਕ 'ਚ

ਗੁਰੂ ਬ੍ਰਿਸ਼ਚਕ 'ਚ

ਸ਼ੁੱਕਰ ਮਿਥੁਨ 'ਚ

ਸ਼ਨੀ ਧਨ 'ਚ

ਰਾਹੂ ਮਿਥੁਨ 'ਚ

ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 5, ਰਾਸ਼ਟਰੀ ਸ਼ਕ ਸੰਮਤ : 1941, ਮਿਤੀ: 29 (ਹਾੜ੍ਹ), ਹਿਜਰੀ ਸਾਲ : 1440, ਮਹੀਨਾ : ਜ਼ਿਲਕਾਦ, ਤਰੀਕ : 16, ਸੂਰਜ ਉਦੈ ਸਵੇਰੇ : 5.40 ਵਜੇ, ਸੂਰਜ ਅਸਤ : ਸ਼ਾਮ 7.27 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (ਪੂਰਾ ਦਿਨ-ਰਾਤ), ਯੋਗ : ਸੌਭਾਗਿਯ (ਪੂਰਾ ਦਿਨ-ਰਾਤ)। ਚੰਦਰਮਾ : ਕੁੰਭ ਰਾਸ਼ੀ 'ਤੇ (ਪੂਰਾ ਦਿਨ-ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ), ਭਦਰਾ ਰਹੇਗੀ (ਸਵੇਰੇ 9.14 ਤਕ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ 9 ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਗਣੇਸ਼ ਚੌਥ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa