ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

07/14/2019 6:57:24 AM

ਮੇਖ— ਸਿਤਾਰਾ ਸ਼ਾਮ ਤਕ ਪੇਟ ਲਈ ਠੀਕ ਨਹੀਂ, ਤਬੀਅਤ 'ਚ ਸੁਸਤੀ-ਉਦਾਸੀ ਮਹਿਸੂਸ ਹੋਵੇਗੀ ਪਰ ਬਾਅਦ 'ਚ ਜਨਰਲ ਹਾਲਾਤ ਸੁਧਰਨਗੇ, ਮਾਣ-ਯਸ਼ ਦੀ ਪ੍ਰਾਪਤੀ।

ਬ੍ਰਿਖ— ਸਿਤਾਰਾ ਸ਼ਾਮ ਤਕ ਕੰਮਕਾਜੀ ਦਸ਼ਾ ਠੀਕ ਰੱਖੇਗਾ, ਵੈਸੇ ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਕੁਝ ਟੈਂਸ ਰਹਿਣਗੇ, ਫਿਰ ਬਾਅਦ 'ਚ ਸਮਾਂ ਪੇਟ ਲਈ ਠੀਕ ਨਹੀਂ।

ਮਿਥੁਨ— ਸ਼ਾਮ ਤਕ ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ, ਨੀਚਾ ਦਿਖਾਉਣ, ਲੱਤਾਂ ਖਿੱਚਣ ਲਈ ਆਪਣੀਆਂ ਸਰਗਰਮੀਆਂ 'ਚ ਬਿਜ਼ੀ ਰਹੇਗਾ ਪਰ ਬਾਅਦ 'ਚ ਜਨਰਲ ਹਾਲਾਤ ਸੁਧਰਨਗੇ।

ਕਰਕ— ਸ਼ਾਮ ਤਕ ਸੰਤਾਨ ਕੁਝ ਖ਼ੁਦ ਅਪਸੈੱਟ ਅਤੇ ਡਿਸਟਰਬ ਰਹੇਗੀ ਅਤੇ ਆਪ ਨੂੰ ਵੀ ਕੁਝ ਪ੍ਰੇਸ਼ਾਨ ਰੱਖੇਗੀ ਪਰ ਬਾਅਦ 'ਚ ਵੀ ਸਮਾਂ ਪ੍ਰੇਸ਼ਾਨੀ ਵਾਲਾ ਰਹੇਗਾ।

ਸਿੰਘ— ਸਰਕਾਰ-ਦਰਬਾਰ ਨਾਲ ਜੁੜਦੇ ਕਿਸੇ ਵੀ ਕੰਮ ਲਈ ਸ਼ਾਮ ਤਕ ਕੋਈ ਪਹਿਲ ਨਾ ਕਰੋ ਕਿਉਂਕਿ ਨਤੀਜਾ ਸਹੀ ਨਹੀਂ ਮਿਲੇਗਾ ਪਰ ਬਾਅਦ 'ਚ ਬਿਹਤਰੀ ਹੋਵੇਗੀ।

ਕੰਨਿਆ— ਸ਼ਾਮ ਤਕ ਸੱਜਣ-ਸਾਥੀ ਪ੍ਰੇਸ਼ਾਨੀ ਰੱਖ ਸਕਦੇ ਹਨ, ਇਸ ਲਈ ਉਨ੍ਹਾਂ ਨਾਲ ਘੱਟ ਮੇਲ-ਜੋਲ ਰੱਖੋ ਪਰ ਬਾਅਦ 'ਚ ਸਮਾਂ ਸਫਲਤਾ ਅਤੇ ਇੱਜ਼ਤ-ਮਾਣ ਵਾਲਾ ਹੋਵੇਗਾ।

ਤੁਲਾ— ਸ਼ਾਮ ਤਕ ਅਰਥ ਤੰਗੀ ਰਹੇਗੀ, ਧਨ ਦਾ ਠਹਿਰਾਓ ਘੱਟ ਹੋਵੇਗਾ, ਕੰਮਕਾਜੀ ਕੰਮਾਂ ਲਈ ਮਿਹਨਤ ਅਤੇ ਭੱਜ-ਦੌੜ ਦੀ ਚੰਗੀ ਸਕਸੈੱਸ ਨਹੀਂ ਮਿਲੇਗੀ, ਫਿਰ ਬਾਅਦ 'ਚ ਸਮਾਂ ਬਿਹਤਰ।

ਬ੍ਰਿਸ਼ਚਕ— ਸ਼ਾਮ ਤਕ ਕੋਈ ਵੀ ਕੰਮਕਾਜੀ ਭੱਜ-ਦੌੜ ਜਾਂ ਕੋਸ਼ਿਸ਼ ਅਣਮੰਨੇ ਮਨ ਨਾਲ ਨਾ ਕਰੋ, ਫਿਰ ਬਾਅਦ 'ਚ ਹਰ ਫਰੰਟ 'ਤੇ ਸਫਲਤਾ ਅਤੇ ਬਿਹਤਰੀ ਮਿਲੇਗੀ।

ਧਨ— ਸ਼ਾਮ ਤਕ ਸਮਾਂ ਹਰ ਫਰੰਟ 'ਤੇ ਅਹਿਤਿਆਤ ਰੱਖਣ ਵਾਲਾ, ਨਾ ਸਫਰ ਕਰੋ, ਨਾ ਹੀ ਉਧਾਰੀ ਦੇ ਚੱਕਰ 'ਚ ਫਸੋ ਪਰ ਬਾਅਦ 'ਚ ਹਰ ਫਰੰਟ 'ਤੇ ਕਦਮ ਬੜ੍ਹਤ ਵੱਲ ਰਹੇਗਾ।

ਮਕਰ— ਸਿਤਾਰਾ ਸ਼ਾਮ ਤਕ ਅਰਥ ਦਸ਼ਾ ਕੰਫਰਟੇਬਲ ਰੱਖਣ ਅਤੇ ਸਫਲਤਾ ਦੇਣ ਵਾਲਾ ਪਰ ਬਾਅਦ 'ਚ ਹਰ ਕਦਮ ਸੋਚ-ਵਿਚਾਰ ਕੇ ਚੁੱਕਣਾ ਸਹੀ ਰਹੇਗਾ।

ਕੁੰਭ— ਸ਼ਾਮ ਤਕ ਅਫਸਰਾਂ ਦੇ ਨਾਰਾਜ਼ਗੀ ਅਤੇ ਸਹਿਮਤ ਨਾ ਹੋਣ ਵਾਲੇ ਰੁਖ਼ ਕਰਕੇ ਆਪ ਦੀਆਂ ਪ੍ਰੇਸ਼ਾਨੀਆਂ ਬਣੀਆਂ ਰਹਿਣਗੀਆਂ, ਫਿਰ ਬਾਅਦ 'ਚ ਜਨਰਲ ਹਾਲਾਤ ਸੁਧਰਨਗੇ।

ਮੀਨ— ਸਿਤਾਰਾ ਸ਼ਾਮ ਤਕ ਠੀਕ ਨਹੀਂ, ਉਲਝਣਾਂ-ਪੇਚੀਦਗੀਆਂ ਨਾਲ ਵਾਸਤਾ ਰਹੇਗਾ ਪਰ ਬਾਅਦ 'ਚ ਸਮਾਂ ਸਫਲਤਾ ਵਾਲਾ, ਦੁਸ਼ਮਣਾਂ ਨੂੰ ਕਮਜ਼ੋਰ ਕਰਨ ਵਾਲਾ ਬਣੇਗਾ।

14 ਜੁਲਾਈ 2019, ਐਤਵਾਰ ਹਾੜ੍ਹ ਸੁਦੀ ਤਿਥੀ ਤਰੋਦਸ਼ੀ (14-15 ਮੱਧ ਰਾਤ 12.55 ਤਕ) ਅਤੇ ਮਗਰੋਂ ਤਿਥੀ ਚੌਦਸ਼

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਮਿਥੁਨ 'ਚ
ਚੰਦਰਮਾ ਬ੍ਰਿਸ਼ਚਕ 'ਚ
ਮੰਗਲ ਕਰਕ 'ਚ
ਬੁੱਧ ਕਰਕ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਮਿਥੁਨ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਹਾੜ੍ਹ ਪ੍ਰਵਿਸ਼ਟੇ : 30, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 23 (ਹਾੜ੍ਹ), ਹਿਜਰੀ ਸਾਲ : 1440, ਮਹੀਨਾ : ਜ਼ਿਲਕਾਦ, ਤਰੀਕ : 10, ਸੂਰਜ ਉਦੈ ਸਵੇਰੇ : 5.37 ਵਜੇ, ਸੂਰਜ ਅਸਤ : ਸ਼ਾਮ 7.30 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (ਸ਼ਾਮ 5.26 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ। ਯੋਗ : ਬ੍ਰਹਮ (14-15 ਮੱਧ ਰਾਤ 3.27 ਤੱਕ)। ਚੰਦਰਮਾ : ਬ੍ਰਿਸ਼ਚਕ ਰਾਸ਼ੀ 'ਤੇ (ਸ਼ਾਮ 5.26 ਤਕ) ਅਤੇ ਮਗਰੋਂ ਧਨ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਸ਼ਾਮ 5.26 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਪ੍ਰਦੋਸ਼ ਵਰਤ।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।

 

KamalJeet Singh

This news is Edited By KamalJeet Singh