ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

06/24/2019 7:47:07 AM

ਮੇਖ- ਸਿਤਾਰਾ ਆਮਦਨ ਲਈ ਚੰਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕਿਸੇ ਉਲਝੇ-ਅਟਕੇ ਕੰਮਕਾਜੀ ਪ੍ਰੋਗਰਾਮ ’ਚ ਕੁਝ ਪੇਸ਼ਕਦਮੀ ਹੋਵੇਗੀ।

ਬ੍ਰਿਖ- ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਰਾਜਕੀ ਕੰਮਾਂ ’ਚ ਆਪ ਦੀ ਪੈਠ, ਧਾਕ, ਛਾਪ ਵਧਾਉਣ ਅਤੇ ਮੁਸ਼ਕਿਲਾਂ, ਕੰਪਲੀਕੇਸ਼ਨਜ਼ ਨੂੰ ਲਾਈਟ ਕਰਨ ਵਾਲਾ ਹੈ।

ਮਿਥੁਨ- ਅਫਸਰਾਂ ਦੇ ਨਰਮ ਰੁਖ਼ ਕਰਕੇ ਪੇਚੀਦਾ ਬਣੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਆਪ ਦਾ ਹੌਸਲਾ ਵਧੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਕਰਕ- ਪੂਰਾ ਪ੍ਰਹੇਜ਼ ਰੱਖਣ ਦੇ ਬਾਵਜੂਦ ਪੇਟ ਵਿਗੜਿਆ-ਵਿਗੜਿਆ ਮਹਿਸੂਸ ਹੋਵੇਗਾ, ਜਲਦਬਾਜ਼ੀ ’ਚ ਕੋਈ ਕੰਮ-ਪ੍ਰੋਗਰਾਮ ਫਾਈਨਲ ਨਾ ਕਰੋ, ਸਫਰ ਟਾਲ ਦਿਓ।

ਸਿੰਘ- ਰਿਲੀਜੀਅਸ ਲਿਟਰੇਚਰ ਨੂੰ ਸਟੱਡੀ ਕਰਨ ਲਈ ਮਨ ਰਾਜ਼ੀ ਰਹੇਗਾ, ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ, ਦੂਜਿਅਾਂ ਦੀ ਟੋਕਾ-ਟੋਕੀ ਪਸੰਦ ਨਹੀਂ ਹੋਵੇਗੀ।

ਕੰਨਿਆ- ਵਿਰੋਧੀ ਆਪ ਨੂੰ ਘੇਰਨ ਜਾਂ ਆਪਣੀ ਕਿਸੇ ਸਮੱਸਿਆ ’ਚ ਫਸਾਉਣ ਲਈ ਬਿਜ਼ੀ ਰਹਿਣਗੇ, ਇਸ ਲਈ ਉਨ੍ਹਾਂ ਤੋਂ ਫਾਸਲਾ ਬਣਾ ਕੇ ਰੱਖਣਾ ਸਹੀ ਰਹੇਗਾ।

ਤੁਲਾ- ਜਨਰਲ ਤੌਰ ’ਤੇ ਸਿਤਾਰਾ ਮਜ਼ਬੂਤ, ਕੰਮਕਾਜੀ ਭੱਜ-ਦੌੜ ਸਕਸੈੱਸ ਦੇਵੇਗੀ, ਜਨਰਲ ਤੌਰ ’ਤੇ ਆਪ ਦੂਜਿਅਾਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਬ੍ਰਿਸ਼ਚਕ- ਅਫਸਰ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ ਅਤੇ ਆਪ ਦੀ ਗੱਲ ਧਿਆਨ ਨਾਲ ਸੁਣਨਗੇ ਪਰ ਧਾਰਮਿਕ ਕੰਮਾਂ ’ਚ ਜੀਅ ਘੱਟ ਲੱਗੇਗਾ, ਵਿਰੋਧੀ ਨਿਸਤੇਜ ਰਹਿਣਗੇ।

ਧਨ- ਆਪਣੇ ਕਿਸੇ ਕੰਮ ਨੂੰ ਸੈਟਲ ਕਰਨ ਲਈ ਆਪ ਪੂਰਾ ਜ਼ੋਰ ਲਾ ਸਕਦੇ ਹੋ, ਦੁਸ਼ਮਣ ਆਪ ਅੱਗੇ ਠਹਿਰ ਨਹੀਂ ਸਕਣਗੇ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਜ਼ਰੂਰੀ।

ਮਕਰ- ਲੋਹਾ-ਲੈਦਰ-ਵ੍ਹੀਕਲਜ਼, ਸਟੀਲ ਫਰਨੀਚਰ ਦੇ ਕੰਮਕਾਜ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਸ਼ਤਰੂ ਦੱਬੇ ਰਹਿਣਗੇ।

ਕੁੰਭ- ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਆਪ ਦਾ ਯਤਨ ਫਜ਼ੂਲ ਨਹੀਂ ਜਾਵੇਗਾ ਪਰ ਦੁਸ਼ਮਣਾਂ ’ਤੇ ਜ਼ਿਆਦਾ ਭਰੋਸਾ ਨਾ ਕਰੋ ਕਿਉਂਕਿ ਉਹ ਕਿਸੇ-ਕਿਸੇ ਸਮੇਂ ਸਿਰ ਚੁੱਕਦੇ ਰਹਿਣਗੇ।

ਮੀਨ- ਖਰਚ ਬੇਕਾਬੂ ਰਹਿਣਗੇ, ਉਧਾਰੀ ਦੇ ਚੱਕਰ ’ਚ ਨਾ ਫਸਣਾ ਸਹੀ ਰਹੇਗਾ, ਕੰਮਕਾਜੀ ਕੰਮ ਵੀ ਸੁਚੇਤ ਰਹਿ ਕੇ ਕਰੋ, ਵਰਨਾ ਆਪ ਦੀ ਪ੍ਰੇਸ਼ਾਨੀ ਵਧ ਸਕਦੀ ਹੈ।

24 ਜੂਨ 2019, ਸੋਮਵਾਰ ਹਾੜ੍ਹ ਵਦੀ ਤਿਥੀ ਸਪਤਮੀ (24-25 ਜੂਨ ਮੱਧ ਰਾਤ 2.13 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਕੁੰਭ ’ਚ

ਮੰਗਲ ਕਰਕ ’ਚ

ਬੁੱੱਧ ਕਰਕ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਬ੍ਰਿਖ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਹਾੜ੍ਹ ਪ੍ਰਵਿਸ਼ਟੇ : 10, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 3 (ਹਾੜ੍ਹ), ਹਿਜਰੀ ਸਾਲ : 1440, ਮਹੀਨਾ : ਸ਼ਵਾਲ, ਤਰੀਕ : 20, ਸੂਰਜ ਉਦੈ ਸਵੇਰੇ : 5.28 ਵਜੇ, ਸੂਰਜ ਅਸਤ : ਸ਼ਾਮ 7.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਭਾਦਰਪਦ (24-25 ਮੱਧ ਰਾਤ 3.02 ਤੱਕ) ਯੋਗ : ਆਯੁਸ਼ਮਾਨ (ਰਾਤ 10.46 ਤੱਕ) ਚੰਦਰਮਾ : ਕੁੰਭ ਰਾਸ਼ੀ ’ਤੇ (ਰਾਤ 8.19 ਤਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ), ਭਦਰਾ ਰਹੇਗੀ (ਦੁਪਹਿਰ 1.03 ਤਕ), ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ 9 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਧਿਆਨੂ ਭਗਤ ਜਨਮ ਦਿਨ, ਮੇਲਾ ਟਾਣੀ ਦੇਵੀ (ਹਮੀਰਪੁਰ, ਹਿਮਾਚਲ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa