ਅੱਜ ਦੇ ਰਾਸ਼ੀਫਲ ''ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ

6/18/2019 7:32:59 AM

ਮੇਖ- ਸਿਤਾਰਾ ਬਾਧਾਵਾਂ-ਮੁਸ਼ਕਿਲਾਂ ’ਤੇ ਆਪ ਦੀ ਪਕੜ ਨੂੰ ਮਜ਼ਬੂਤ ਬਣਾਉਣ ਅਤੇ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਧਾਰਮਿਕ ਕੰਮਾਂ ’ਚ ਧਿਆਨ।

ਬ੍ਰਿਖ- ਸਿਤਾਰਾ ਪੇਟ ਲਈ ਠੀਕ ਨਹੀਂ, ਵੈਸੇ ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਲਿਖਣ-ਪੜ੍ਹਨ ਦਾ ਕੋਈ ਕੰਮ ਬੇ-ਧਿਆਨੀ ਨਾਲ ਕਰੋ, ਸਫਲ ਟਾਲ ਦਿਓ।

ਮਿਥੁਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਹਰ ਮਾਮਲੇ ਨੂੰ ਦੋਨੋਂ ਪਤੀ-ਪਤਨੀ ਇਕ ਹੀ ਨਜ਼ਰ ਅਤੇ ਨਜ਼ਰੀਏ ਨਾਲ ਦੇਖਣਗੇ, ਸਫਲਤਾ ਅਤੇ ਇੱਜ਼ਤ-ਮਾਣ ਲਈ ਸਿਤਾਰਾ ਚੰਗਾ।

ਕਰਕ- ਸਿਤਾਰਾ ਉਲਝਣਾਂ-ਝਮੇਲਿਅਾਂ ਨੂੰ ਬਣਾਈ ਰੱਖਣ ਵਾਲਾ ਅਤੇ ਕਿਸੇ ਨਾ ਕਿਸੇ ਗੱਲ ’ਤੇ ਮਨ ਨੂੰ ਟੈਂਸ-ਅਪਸੈੱਟ ਰੱਖਣ ਵਾਲਾ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਰਹਿਣਗੇ।

ਸਿੰਘ- ਜਨਰਲ ਸਿਤਾਰਾ ਮਜ਼ਬੂਤ, ਉਦੇਸ਼-ਮਨੋਰਥ ਹੱਲ ਹੋਣਗੇ, ਯਤਨ ਕਰਨ ’ਤੇ ਪਲਾਨਿੰਗ ’ਚ ਥੋੜ੍ਹੀ-ਬਹੁਤ ਪੇਸ਼ਕਦਮੀ ਹੋਵੇਗੀ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ।

ਕੰਨਿਆ- ਜਨਰਲ ਸਿਤਾਰਾ ਪ੍ਰਾਪਰਟੀ ਦੇ ਕਿਸੇ ਕੰਮ ਨੂੰ ਸੰਵਾਰਨ ਅਤੇ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਵੱਡੇ ਲੋਕ ਮਿਹਰਬਾਨ, ਕੰਸੀਡ੍ਰੇਟ, ਸਾਫਟ ਰਹਿਣਗੇ।

ਤੁਲਾ- ਕੰਮਕਾਜੀ ਪਾਰਟਨਰ, ਸਹਿਯੋਗੀ, ਸੱਜਣ-ਮਿੱਤਰ ਹਰ ਫਰੰਟ ’ਤੇ ਆਪ ਨਾਲ ਸਹਿਯੋਗ ਕਰਨਗੇ, ਤਾਲਮੇਲ ਰੱਖਣਗੇ, ਸੋਚ-ਵਿਚਾਰ ’ਚ ਗੰਭੀਰਤਾ ਬਣੀ ਰਹੇਗੀ।

ਬ੍ਰਿਸ਼ਚਕ- ਕਾਰੋਬਾਰੀ ਕੰਮਾਂ ਲਈ ਆਪ ਦੇ ਯਤਨ ਅਤੇ ਭੱਜ-ਦੌੜ ਚੰਗਾ ਰੰਗ ਦਿਖਾਏਗੀ, ਕੰਮਕਾਜੀ ਟੂਰਿੰਗ ਫਰੂਟਫੁੱਲ ਪਰ ਪੈਰ ਫਿਸਲਣ ਦਾ ਡਰ ਰਹੇਗਾ।

ਧਨ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਗਲੇ ’ਚ ਖਰਾਬੀ ਦਾ ਡਰ।

ਮਕਰ- ਸਿਤਾਰਾ ਨੁਕਸਾਨ-ਪ੍ਰੇਸ਼ਾਨੀ ਵਾਲਾ, ਇਸ ਲਈ ਨਾ ਤਾਂ ਕਿਸੇ ਹੇਠ ਆਪਣੀ ਕੋਈ ਪੇਮੈਂਟ ਫਸਾਓ ਅਤੇ ਨਾ ਹੀ ਉਧਾਰੀ ਦੇ ਚੱਕਰ ’ਚ ਫਸੋ।

ਕੁੰਭ- ਵਪਾਰ-ਕਾਰੋਬਾਰ ਦੇ ਕੰਮਾਂ ’ਚ ਲਾਭ, ਕਾਰੋਬਾਰੀ ਟੂਰਿੰਗ ਚੰਗਾ ਨਤੀਜਾ ਦੇਵੇਗੀ, ਵਿਰੋਧੀ ਚਾਹ ਕੇ ਵੀ ਆਪ ਨੂੰ ਪ੍ਰੇਸ਼ਾਨ ਨਹੀਂ ਕਰ ਸਕਣਗੇ।

ਮੀਨ- ਅਫਸਰਾਂ ਦੇ ਨਰਮ-ਸੁਪੋਰਟਿਵ, ਹਮਦਰਦਾਨਾ ਰੁਖ਼ ਕਰਕੇ ਕਿਸੇ ਸਰਕਾਰੀ ਕੰਮ ਦੇ ਰਸਤੇ ’ਚ ਪੇਸ਼ ਆ ਰਹੀ ਕੋਈ ਬਾਧਾ-ਮੁਸ਼ਕਿਲ ਹਟੇਗੀ, ਜਨਰਲ ਤੌਰ ’ਤੇ ਬਿਹਤਰੀ ਹੋਵੇਗੀ।

18 ਜੂਨ 2019, ਮੰਗਲਵਾਰ ਹਾੜ੍ਹ ਵਦੀ ਤਿਥੀ ਏਕਮ (ਬਾਅਦ ਦੁਪਹਿਰ 2.31 ਤਕ) ਅਤੇ ਮਗਰੋਂ ਤਿਥੀ ਦੂਜ

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਧਨ ’ਚ

ਮੰਗਲ ਮਿਥੁਨ ’ਚ

ਬੁੱੱਧ ਿਮਥੁਨ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਬ੍ਰਿਖ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਹਾੜ੍ਹ ਪ੍ਰਵਿਸ਼ਟੇ : 4, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 28 (ਜੇਠ), ਹਿਜਰੀ ਸਾਲ : 1440, ਮਹੀਨਾ : ਸ਼ਵਾਲ, ਤਰੀਕ : 14, ਸੂਰਜ ਉਦੈ ਸਵੇਰੇ : 5.27 ਵਜੇ, ਸੂਰਜ ਅਸਤ : ਸ਼ਾਮ 7.30 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੂਲਾ (ਪੂਰਵ ਦੁਪਹਿਰ 11.50 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਖਾੜਾ, ਯੋਗ : ਸ਼ੁਕਲ (ਸ਼ਾਮ 7 ਵਜੇ ਤੱਕ) ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ-ਰਾਤ), ਪੂਰਵ ਦੁਪਹਿਰ 11.50 ਤਕ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ 3 ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਹਾੜ੍ਹ ਵਦੀ ਪੱਖ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa