ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

6/17/2019 7:30:13 AM

ਮੇਖ- ਸੁਬਹ-ਸਵੇਰੇ ਤਕ ਸਮਾਂ ਠੀਕ ਨਹੀਂ, ਮਨ ਉਦਾਸ-ਅਪਸੈੱਟ ਰਹਿ ਸਕਦਾ ਹੈ ਪਰ ਬਾਅਦ 'ਚ ਬਿਹਤਰ ਹਾਲਾਤ ਬਣਨਗੇ, ਇਰਾਦਿਆਂ 'ਚ ਸਫਲਤਾ ਮਿਲੇਗੀ।

ਬ੍ਰਿਖ- ਜਨਰਲ ਸਿਤਾਰਾ ਕਮਜ਼ੋਰ, ਮਨ 'ਚ ਡਰ, ਘਬਰਾਹਟ-ਪ੍ਰੇਸ਼ਾਨੀ ਰਹੇਗੀ, ਵੈਸੇ ਸਿਹਤ ਦੇ ਪ੍ਰਤੀ ਵੀ ਸੁਚੇਤ ਰਹਿਣ ਦੀ ਲੋੜ ਹੋਵੇਗੀ।

ਮਿਥੁਨ- ਸਵੇਰ ਤਕ ਸਮਾਂ ਠੀਕ ਨਹੀਂ, ਕਿਸੇ ਨਾਲ ਵਿਚਾਰਕ ਟਕਰਾਓ ਹੋ ਸਕਦਾ ਹੈ ਪਰ ਬਾਅਦ 'ਚ ਕੰਮਕਾਜੀ ਫਰੰਟ 'ਤੇ ਸਫਲਤਾ ਮਿਲੇਗੀ।

ਕਰਕ- ਬੇਕਾਰ ਦੇ ਕੰਮਾਂ ਵੱਲ ਭਟਕਦੇ ਆਪਣੇ ਮਨ 'ਤੇ ਕਾਬੂ ਰੱਖਣਾ ਚਾਹੀਦਾ ਹੈ, ਕੋਈ ਅਜਿਹਾ ਵਿਰੋਧੀ ਸਿਰ ਚੁੱਕ ਸਕਦਾ ਹੈ, ਜਿਸ ਦੇ ਸਿਰ ਚੁੱਕਣ ਦੀ ਆਪ ਆਸ਼ਾ ਨਹੀਂ ਕਰ ਸਕਦੇ।

ਸਿੰਘ- ਸਿਤਾਰਾ ਸਵੇਰ ਤਕ ਬਾਧਾਵਾਂ-ਰੁਕਾਵਟਾਂ ਵਾਲਾ ਪਰ ਬਾਅਦ 'ਚ ਜਿਸ ਕੰਮ ਲਈ ਆਪ ਪਲਾਨਿੰਗ ਬਣਾਓਗੇ, ਉਸ 'ਚ ਕੁਝ ਨਾ ਕੁਝ ਪੇਸ਼ਕਦਮੀ ਹੋਵੇਗੀ।

ਕੰਨਿਆ- ਸਵੇਰ ਤਕ ਸਾਥੀਆਂ ਦੇ ਰੁਖ਼ ਤੋਂ ਪ੍ਰੇਸ਼ਾਨੀ ਹੋ ਸਕਦੀ ਹੈ ਪਰ ਬਾਅਦ 'ਚ ਕੋਰਟ-ਕਚਹਿਰੀ ਦੇ ਕੰਮਾਂ ਲਈ ਸਿਤਾਰਾ ਚੰਗਾ, ਇੱਜ਼ਤ-ਮਾਣ ਦੀ ਪ੍ਰਾਪਤੀ।

ਤੁਲਾ- ਸਵੇਰੇ ਤਕ ਸਮਾਂ ਕਮਜ਼ੋਰ ਪਰ ਬਾਅਦ 'ਚ ਕੰਮਕਾਜੀ ਸਾਥੀ, ਪਾਰਟਨਰਸ ਆਪ ਦਾ ਸਾਥ ਦੇਣਗੇ, ਜਨਰਲ ਤੌਰ 'ਤੇ ਉਹ ਆਪ ਦੀ ਪੈਠ ਦੇ ਅਧੀਨ ਰਹਿਣਗੇ।

ਬ੍ਰਿਸ਼ਚਕ- ਟੂਰਿਜ਼ਮ, ਟੀਚਿੰਗ, ਮੈਡੀਸਨ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਦਾ ਜਨਰਲ ਸਿਤਾਰਾ ਬਿਹਤਰ, ਕੰਮਕਾਜੀ ਕੰਮਾਂ 'ਚ ਉਨ੍ਹਾਂ ਦਾ ਕਦਮ ਬੜ੍ਹਤ ਵੱਲ ਰਹੇਗਾ।

ਧਨ- ਸਿਤਾਰਾ ਸਵੇਰ ਤਕ ਨੁਕਸਾਨ ਵਾਲਾ, ਕੋਈ ਕੰਮਕਾਜੀ ਬਾਧਾ-ਮੁਸ਼ਕਿਲ ਪੈਦਾ ਹੋਵੇਗੀ ਪਰ ਬਾਅਦ 'ਚ ਆਪ ਹਰ ਫਰੰਟ 'ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਮਕਰ- ਕਿਸੇ ਨਾ ਕਿਸੇ ਕੰਪਲੀਕੇਸ਼ਨ ਦੇ ਉਭਰਨ ਦਾ ਡਰ, ਇਸ ਲਈ ਹਰ ਕੰਮ ਯਤਨ ਪੂਰੀ ਤਰ੍ਹਾਂ ਸੁਚੇਤ-ਐਕਟਿਵ ਰਹਿ ਕੇ ਕਰਨਾ ਠੀਕ ਰਹੇਗਾ।

ਕੁੰਭ- ਕਿਸੇ ਵੀ ਸਰਕਾਰੀ ਕੰਮ ਲਈ ਦਿਨ ਚੜ੍ਹਦੇ ਹੀ ਯਤਨ ਨਾ ਕਰੋ ਪਰ ਬਾਅਦ 'ਚ ਸਿਤਾਰਾ ਮਜ਼ਬੂਤ ਬਣੇਗਾ, ਕੰਮਕਾਜੀ ਕੰਮਾਂ ਲਈ ਭੱਜ-ਦੌੜ ਚੰਗਾ ਨਤੀਜਾ ਦੇਵੇਗੀ।

ਮੀਨ- ਸਵੇਰ ਤਕ ਸਮਾਂ ਕਮਜ਼ੋਰ, ਜਿਹੜਾ ਮਨ ਅਤੇ ਮੋਰੇਲ ਨੂੰ ਕਮਜ਼ੋਰ ਰੱਖੇਗਾ ਪਰ ਬਾਅਦ 'ਚ ਅਫਸਰਾਂ ਅੱਗੇ ਜਾਣ 'ਤੇ ਆਪ ਦੇ ਪੱਖ ਦੀ ਬਿਹਤਰੀ ਸੁਣਵਾਈ ਹੋਵੇਗੀ।

17 ਜੂਨ 2019, ਸੋਮਵਾਰ ਜੇਠ ਸੁਦੀ ਤਿਥੀ ਪੁੰਨਿਆ (ਦੁਪਹਿਰ 2.01 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ


ਸੂਰਜ ਮਿਥੁਨ 'ਚ

ਚੰਦਰਮਾ ਬ੍ਰਿਸ਼ਚਕ 'ਚ

ਮੰਗਲ ਮਿਥੁਨ 'ਚ

ਬੁੱੱਧ ਮਿਥੁਨ 'ਚ

ਗੁਰੂ ਬ੍ਰਿਸ਼ਚਕ 'ਚ

ਸ਼ੁੱਕਰ ਬ੍ਰਿਖ 'ਚ

ਸ਼ਨੀ ਧਨ 'ਚ

ਰਾਹੂ ਮਿਥੁਨ 'ਚ

ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਹਾੜ੍ਹ ਪ੍ਰਵਿਸ਼ਟੇ : 3, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 27 (ਜੇਠ), ਹਿਜਰੀ ਸਾਲ : 1440, ਮਹੀਨਾ : ਸ਼ਵਾਲ, ਤਰੀਕ : 13, ਸੂਰਜ ਉਦੈ ਸਵੇਰੇ : 5.27 ਵਜੇ, ਸੂਰਜ ਅਸਤ : ਸ਼ਾਮ 7.30 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (ਸਵੇਰੇ 10.43 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਸ਼ੁਭ (ਸ਼ਾਮ 7.29 ਤੱਕ) ਚੰਦਰਮਾ : ਬ੍ਰਿਸ਼ਚਕ ਰਾਸ਼ੀ 'ਤੇ (ਸਵੇਰੇ 10.43 ਤਕ) ਅਤੇ ਮਗਰੋਂ ਧਨ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਸਵੇਰੇ 10.43 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ 9 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਜੇਠ ਪੁੰਨਿਆ, ਸੰਤ ਕਬੀਰ ਜਯੰਤੀ, ਸੁੱਧ ਮਹਾਦੇਵ ਯਾਤਰਾ (ਊਧਮਪੁਰ, ਜੰਮੂ-ਕਸ਼ਮੀਰ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa