ਭਵਿੱਖਫਲ: ਸਿਤਾਰਾ ਸਰਕਾਰੀ ਕੰਮਾਂ ਲਈ ਠੀਕ ਨਹੀਂ, ਅਫਸਰ ਕਰ ਸਕਦੇ ਹਨ ਆਪ ਦੀ ਅਣਦੇਖੀ

6/15/2019 7:00:04 AM

ਮੇਖ- ਸਿਤਾਰਾ ਸਿਹਤ ’ਚ ਖਰਾਬੀ ਅਤੇ ਮਨ ਨੂੰ ਅਪਸੈੱਟ ਰੱਖਣ ਵਾਲਾ, ਠੰਡੀਆਂ ਵਸਤਾਂ ਦੀ ਖਾਣ-ਪੀਣ ’ਚ ਘੱਟ ਵਰਤੋਂ ਕਰੋ, ਸਫਰ ਵੀ ਨਾ ਕਰਨਾ ਸਹੀ ਰਹੇਗਾ।

ਬ੍ਰਿਖ- ਕੰਮਕਾਜੀ ਦਸ਼ਾ ਪਹਿਲਾਂ ਦੀ ਤਰ੍ਹਾਂ ਬਣੀ ਰਹੇਗੀ, ਜਿਹੜਾ ਵੀ ਯਤਨ ਕਰੋ, ਪੂਰੇ ਜ਼ੋਰ ਨਾਲ ਕਰੋ, ਦੋਨੋਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ ’ਤੇ ਇਕ-ਦੂਜੇ ਨਾਲ ਨਾਰਾਜ਼ ਰਹਿਣਗੇ।

ਮਿਥੁਨ- ਜਨਰਲ ਸਿਤਾਰਾ ਕਮਜ਼ੋਰ, ਇਸ ਲਈ ਕੋਈ ਵੀ ਨਵਾਂ ਕੰਮ, ਪ੍ਰੋਗਰਾਮ ਹੱਥ ’ਚ ਨਹੀਂ ਲੈਣਾ ਚਾਹੀਦਾ ਕਿਉਂਕਿ ਉਸ ਦੇ ਸਿਰੇ ਚੜ੍ਹਨ ਦੀ ਕੋਈ ਆਸ ਨਹੀਂ ਹੋਵੇਗੀ।

ਕਰਕ- ਜਨਰਲ ਸਿਤਾਰਾ ਹਿੰਮਤ, ਉਤਸ਼ਾਹ, ਜੋਸ਼, ਮਨੋਬਲ ਨੂੰ ਕਮਜ਼ੋਰ ਕਰਨ ਵਾਲਾ, ਧਾਰਮਿਕ ਕੰਮਾਂ ਅਤੇ ਕਥਾ-ਵਾਰਤਾ ’ਚ ਜੀਅ ਘੱਟ ਹੀ ਲੱਗੇਗਾ।

ਸਿੰਘ- ਤਿਆਰੀ ਦੇ ਬਗੈਰ ਵੱਡੇ ਲੋਕਾਂ, ਅਫਸਰਾਂ ਅੱਗੇ ਨਹੀਂ ਜਾਣਾ ਚਾਹੀਦਾ, ਵਰਨਾ ਆਪ ਦੀ ਕੋਈ ਖਾਸ ਸੁਣਵਾਈ ਨਹੀਂ ਹੋਵੇਗੀ, ਮਾਣ-ਸਨਮਾਨ ਨੂੰ ਠੇਸ ਲੱਗਣ ਦਾ ਡਰ ਰਹੇਗਾ।

ਕੰਨਿਆ- ਹਲਕੀ ਨੇਚਰ ਅਤੇ ਸੋਚ ਵਾਲੇ ਸਾਥੀਅਾਂ ਤੋਂ ਡਿਸਟੈਂਸ ਬਣਾ ਕੇ ਰੱਖੋ ਕਿਉਂਕਿ ਉਸ ਨਾਲ ਨੇੜਤਾ ਪ੍ਰੇਸ਼ਾਨੀ ਦੇਣ ਵਾਲੀ ਹੋਵੇਗੀ, ਮਨ ਵੀ ਡਿਸਟਰਬ ਜਿਹਾ ਰਹੇਗਾ।

ਤੁਲਾ- ਫਾਇਨਾਂਸ਼ੀਅਲ ਤੰਗੀ ਰਹੇਗੀ, ਧਿਆਨ ਰੱਖੋ ਕਿ ਕਾਰੋਬਾਰੀ ਕੰਮਾਂ ’ਚ ਆਪ ਦੀ ਪੇਮੈਂਟ ਕਿਧਰੇ ਬਲਾਕ ਨਾ ਹੋ ਜਾਵੇ, ਕਿਸੇ ’ਤੇ ਵੀ ਜ਼ਿਆਦਾ ਭਰੋਸਾ ਨਾ ਕਰੋ।

ਬ੍ਰਿਸ਼ਚਕ- ਜਨਰਲ ਸਿਤਾਰਾ ਮਨ ਨੂੰ ਅਸ਼ਾਂਤ, ਪ੍ਰੇਸ਼ਾਨ, ਡਿਸਟਰਬ ਰੱਖਣ ਵਾਲਾ, ਬੇਕਾਰ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਜ਼ਰੂਰੀ, ਕਾਰੋਬਾਰੀ ਟੂਰਿੰਗ ਨਾ ਕਰੋ।

ਧਨ- ਵੀਜ਼ਾ-ਪਾਸਪੋਰਟ, ਇੰਪੋਰਟ-ਐਕਸਪੋਰਟ ਦਾ ਕੰਮ ਕਰਨ ਵਾਲਿਅਾਂ ਲਈ ਸਮਾਂ ਪ੍ਰੇਸ਼ਾਨੀ ਵਾਲਾ, ਨੁਕਸਾਨ, ਧਨ ਹਾਨੀ ਦਾ ਡਰ, ਸਫਰ ਵੀ ਨਹੀਂ ਕਰਨਾ ਚਾਹੀਦਾ।

ਮਕਰ- ਸਿਤਾਰਾ ਵਪਾਰ-ਕਾਰੋਬਾਰ ਦੇ ਕੰਮਾਂ ਦੀ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਿਲ ਰਸਤੇ ’ਚੋਂ ਹਟ ਸਕਦੀ ਹੈ।

ਕੁੰਭ- ਸਿਤਾਰਾ ਸਰਕਾਰੀ ਕੰਮਾਂ ਲਈ ਠੀਕ ਨਹੀਂ, ਅਫਸਰ ਵੀ ਆਪ ਦੀ ਅਣਦੇਖੀ ਕਰ ਸਕਦੇ ਹਨ, ਇਸ ਲਈ ਉਨ੍ਹਾਂ ਅੱਗੇ ਨਹੀਂ ਜਾਣਾ ਚਾਹੀਦਾ।

ਮੀਨ- ਸਿਤਾਰਾ ਮਨ ਨੂੰ ਉਦਾਸ, ਮਾਯੂਸ, ਅਪਸੈੱਟ ਰੱਖ ਸਕਦਾ ਹੈ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਬਣੇ ਰਹਿਣਗੇ, ਧਾਰਮਿਕ ਕੰਮਾਂ ’ਚ ਧਿਆਨ ਰਹੇਗਾ

15 ਜੂਨ 2019, ਸ਼ਨੀਵਾਰ ਜੇਠ ਸੁਦੀ ਤਿਥੀ ਤਰੋਦਸ਼ੀ (ਬਾਅਦ ਦੁਪਹਿਰ 2.33 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਮਿਥੁਨ ’ਚ

ਬੁੱੱਧ ਮਿਥੁਨ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਬ੍ਰਿਖ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਹਾੜ੍ਹ ਪ੍ਰਵਿਸ਼ਟੇ : 1, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 25 (ਜੇਠ), ਹਿਜਰੀ ਸਾਲ : 1440, ਮਹੀਨਾ : ਸ਼ਵਾਲ, ਤਰੀਕ : 11, ਸੂਰਜ ਉਦੈ ਸਵੇਰੇ : 5.27 ਵਜੇ, ਸੂਰਜ ਅਸਤ : ਸ਼ਾਮ 7.29 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਸਵੇਰੇ 9.59 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਸਿੱਧ (ਰਾਤ 9.42 ਤੱਕ) ਚੰਦਰਮਾ: ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ 9 ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਬਿਕ੍ਰਮੀ ਹਾੜ੍ਹ ਸੰਕ੍ਰਾਂਤੀ, ਸੂਰਜ ਸ਼ਾਮ 5.37 (ਜਲੰਧਰ ਟਾਈਮ) ’ਤੇ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਮੇਲਾ ਭੁੰਤਰ (ਕੁੱਲੂ, ਹਿਮਾਚਲ) ਸ਼ੁਰੂ, ਪਾਂਡਵਾਂ ਦਾ ਬਾੜੀ ਮੇਲਾ (ਸੋਲਨ, ਹਿਮਾਚਲ), ਮੇਲਾ ਨੌਵਾਰੀ ਦੇਵੀ (ਸਰਕਾ ਘਾਟ, ਹਿਮਾਚਲ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa