ਭਵਿੱਖਫਲ: ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ਦਾ ਰੱਖੋ ਧਿਆਣ

06/03/2019 7:06:47 AM

ਮੇਖ-  ਆਮਦਨ ਅਤੇ ਕਾਰੋਬਾਰੀ ਭੱਜ ਦੌੜ ਲਈ ਸਿਤਾਰਾ ਚੰਗਾ, ਟੁਰਿਜ਼ਮ-ਕੰਸਲਟੈਂਸੀ, ਡੇਕੋਰੇਸ਼ਨ, ਇਲੈਕਟ੍ਰੋਨਿਕਸ ਦਾ ਕੰਮ ਕਰਨ ਵਾਲਿਆਂ ਲਈ ਸਮਾਂ ਚੰਗਾ।

ਬ੍ਰਿਖ- ਕਾਰੋਬਾਰੀ ਕੰਮਾਂ ’ਚ ਆਪ ਦਾ ਕਦਮ ਬੜਤ ਵਲ, ਉੱਚੇ ਮੋਰੇਲ ਕਰਕੇ ਆਪ ਨੂੰ ਹਰ ਕੰਮ ਆਸਾਨ ਨ਼ਜਰ ਆਵੇਗਾ, ਜਨਰਲ ਤੌਰ ’ਤੇ ਸਫਲਤਾ ਸਾਥ ਦੇਵੇਗੀ।

ਮਿਥੁਨ- ਇੰਪੋਰਟ-ਏਕਸਪੋਰਟ ਅਤੇ ਮੈਨ ਪਾਵਰ ਬਾਹਰ ਭਿਜਾਉਣ ਦਾ ਕੰਮ ਕਰਨ ਵਾਲਿਆਂ ਲਈ ਸਮਾਂ ਕਮਜ਼ੋਰ, ਨਾ ਚਾਹੁੰਦੇ ਹੋਏ ਵੀ ਕੋਈ ਨਾਂ ਕੋਈ ਪ੍ਰਾਬਲਮ ਆਪ ਨੂੰ ਘੇਰੇ ਰਖੇਗੀ।

ਕਰਕ- ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਉਰਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਸਮਾਂ ਯਤਨ ਕਰਨ ਤੇ ਕੋਈ ਉਲਝੀਆ ਰੁਕਿਆ ਕੰਮ ਆਪਣੇ ਟਾਰਗੇਟ ਵਲ ਕੁਝ ਅੱਗੇ ਵੱਧ ਸਕਦਾ ਹੈ।

ਸਿੰਘ- ਅਫਸਰਾਂ ਦੇ ਸਾਫਟ-ਸੁਪਰੋਟਿਵ-ਹਮਦਰਦ ਰੁਖ ਕਰਕੇ ਕਿਸੇ ਸਰਕਾਰੀ ਕੰਮ ਲਈ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਕੰਨਿਆ- ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵੱਧ ਸਕਦੀ ਹੈ, ਅਰਥ ਦਸ਼ਾ ਸੁਖਦ ਰਹੇਗੀ, ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਠੀਕ ਠਾਕ ਬਣੇ ਰਹਿਣਗੇ।

ਤੁਲਾ- ਸਿਤਾਰਾ ਪੇਟ ਨੂੰ ਅਪਸੈਟ ਰੱਖਣ ਵਾਲਾ, ਡਿਗਣ-ਫਿਸਲਣ ਦਾ ਵੀ ਡਰ ਬੰਨਿਆ ਰਹੇਗਾ, ਵੈਸੇ ਨਾਂ ਤੇ ਕਿਸੇ ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾਂ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।

ਬ੍ਰਿਸ਼ਚਕ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਫੈਮਿਲੀ ਫ੍ਰੰਟ ਤੇ ਤਾਲ-ਮੇਲ ਰੇਹਗਾ, ਪਰ ਧਿਆਨ ਰਖੋ ਕਿ ਅੋਪੋਜਿਟ ਸੈਕਸ ਦੇ ਪ੍ਰਤੀ ਖਿੱਚ ’ਚ ਵਾਧਾ ਆਪ ਨੂੰ ਕਿਸੇ ਸਮੇਂ ਮੁਸ਼ਕਿਲ ’ਚ ਨਾਂ ਪਾ ਦੇਵੇ।

ਧਨ- ਕਮਜ਼ੋਰ ਸਿਤਾਰੇ ਕਰਕੇ ਕੋਈ ਨਾਂ ਕੋਈ ਪੰਗਾ, ਕੰਪਲੀਕੇਸ਼ਨ ਰਸਤੇ ’ਚ ਪੇਸ਼ ਰਹੇਗੀ, ਇਸ ਲਈ ਕੋਈ ਵੀ ਯਤਨ ਅਨਮਨੇ ਮਨ ਨਾਲ ਨਹੀਂ ਕਰਨਾ ਚਾਹੀਦਾ।

ਮਕਰ- ਜਨਰਲ ਤੌਰ ’ਤੇ ਮਜਬੂਤ ਸਿਤਾਰਾ ਆਪ ਨੂੰ ਹਰ ਫ੍ਰੰਟ ਤੇ ਹਾਵੀ-ਪ੍ਰਭਾਵੀ-ਵਿਜਈ ਰਖੇਗਾ, ਇਰਾਦਿਆਂ ’ਚ ਮਜ਼ਬੂਤੀ, ਸੰਤਾਨ ਪੂਰੀ ਤਰ੍ਹਂ ਸਾਥ ਦੇਵੇਗੀ।

ਕੁੰਭ- ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ ਤੇ ਬਿਹਤਰ ਰਿਸਪੋਂਸ ਮਿਲ ਸਕਦੀ ਹੈ, ਵਿਰੋਧੀ ਕਮਜ਼ੋਰ ਰਹਿਣਗੇ।

ਮੀਨ- ਉਤਸ਼ਾਹ-ਹਿੰਮਤ-ਯਤਨ ਸ਼ਕਤੀ ਬਨੀ ਰਹੇਗੀ, ਕੰਮਕਾਜੀ ਸਹਿਯੋਗੀਆਂ ਤੇ ਭਰੋਸਾ ਕੀਤਾ ਜਾ ਸਕਦਾ ਹੈ, ਵੱਡੇ ਲੋਕ ਆਪ ਦੇ ਪ੍ਰਤੀ ਸਾਫਟ-ਕੰਸਿਡ੍ਰੇਟ ਮਿਹਰਬਾਨ ਰਹਿਣਗੇ।

3 ਜੂਨ 2019,ਸੋਮਵਾਰ ਜੇਠ ਵਦੀ ਤਿਥੀ ਮਸਿਆ (ਬਾਅਦ ਦੁਪਹਿਰ 3.32 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਬ੍ਰਿਖ ’ਚ

ਮੰਗਲ ਮਿਥੁਨ ’ਚ

ਬੁੱੱਧ ਿਮਥੁਨ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਮੇਖ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਜੇਠ ਪ੍ਰਵਿਸ਼ਟੇ : 20, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 13 (ਜੇਠ), ਹਿਜਰੀ ਸਾਲ : 1440, ਮਹੀਨਾ : ਰਮਜ਼ਾਨ, ਤਰੀਕ : 28, ਸੂਰਜ ਉਦੈ ਸਵੇਰੇ : 5.28 ਵਜੇ, ਸੂਰਜ ਅਸਤ : ਸ਼ਾਮ 7.24 ਵਜੇ (ਜਲੰਧਰ ਟਾਈਮ), ਨਕਸ਼ੱਤਰ :ਰੋਹਿਣੀ (3-4 ਮੱਧ ਰਾਤ 12.05 ਤੱਕ), ਯੋਗ : ਸੁਨਰਮਾਂ (ਸਵੇਰੇ9.49 ਤਕ) ਅਤੇ ਮਗਰੋਂ ਯੋਗ ਧ੍ਰਿਤੀ। ਚੰਦਰਮਾ : ਬ੍ਰਿਖ ਰਾਸ਼ੀ ’ਤੇ ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ, ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤਕ। ਦਿਵਸ ਅਤੇ ਤਿਉਹਾਰ: ਜੇਠ ਮਸਿਆ, ਸੋਮਵਤੀ ਮਸਿਆ, ਭਾਵੁਕਾ ਮਸਿਆ, ਸ਼ਨੈ? ਸ਼੍ਰੀ ਪ੍ਰਯਾਗ ਰਾਜ

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa