ਅੱਜ ਦੇ ਰਾਸ਼ੀਫਲ ''ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ

04/23/2019 6:14:15 AM

ਮੇਖ— ਸਿਤਾਰਾ ਸ਼ਾਮ ਤਕ ਪੇਟ ਲਈ ਠੀਕ ਨਹੀਂ, ਤਬੀਅਤ 'ਚ ਸੁਸਤੀ ਅਤੇ ਉਦਾਸੀ ਮਹਿਸੂਸ ਹੁੰਦੀ ਰਹੇਗੀ, ਮਨੋਬਲ 'ਚ ਟੁੱਟਣ ਦਾ ਡਰ ਪਰ ਬਾਅਦ 'ਚ ਹਰ ਫਰੰਟ 'ਤੇ ਬਿਹਤਰੀ ਹੋਵੇਗੀ।
ਬ੍ਰਿਖ— ਸਿਤਾਰਾ ਸ਼ਾਮ ਤਕ ਅਰਥ ਅਤੇ ਕਾਰੋਬਾਰੀ ਦਸ਼ਾ ਠੀਕ-ਠਾਕ ਰੱਖੇਗਾ, ਫੈਮਿਲੀ ਫਰੰਟ 'ਤੇ ਵੀ ਕੁਝ ਖਿੱਚੋਤਾਣ ਰਹੇਗੀ ਪਰ ਬਾਅਦ ਸਮਾਂ ਟੈਨਸ਼ਨ ਵਾਲਾ।
ਮਿਥੁਨ— ਸ਼ਾਮ ਤਕ ਸ਼ਤਰੂ ਆਪ ਨੂੰ ਪ੍ਰੇਸ਼ਾਨ ਕਰਨ, ਨੁਕਸਾਨ ਪਹੁੰਚਾਉਣ ਜਾਂ ਲੱਤ ਖਿੱਚਣ ਤੁਲਿਆ ਹੋਇਆ ਨਜ਼ਰ ਆਵੇਗਾ ਪਰ ਬਾਅਦ 'ਚ ਸਮਾਂ ਬਿਹਤਰ ਬਣੇਗਾ।
ਕਰਕ— ਸੰਤਾਨ ਖੁਦ ਡਿਸਟਰਬ ਅਤੇ ਅਪਸੈਟ ਰਹਿਣ ਦੇ ਨਾਲ-ਨਾਲ ਆਪ ਨੂੰ ਕੁਝ ਪ੍ਰੇਸ਼ਾਨ ਰਖੇਗੀ, ਮਨ ਵੀ ਡਾਵਾਂਡੋਲ, ਅਸ਼ਾਂਤ ਜਿਹਾ ਰਹੇਗਾ।
ਸਿੰਘ— ਕੋਰਟ-ਕਟਹਿਰੀ ਨਾਲ ਜੁੜੇ ਕਿਸੇ ਕੰਮ ਲਈ ਯਤਨ ਨਾ ਕਰੋ ਕਿਉਂਕਿ ਸਿਤਾਰਾ ਅਫਸਰਾਂ ਦੇ ਰੁੱਖ 'ਚ ਨਾਰਾਜ਼ਗੀ ਬਣਾਈ ਰੱਖਣ ਵਾਲਾ ਹੈ।
ਕੰਨਿਆ— ਹਲਕੀ ਨੇਚਰ ਅਤੇ ਸੋਚ ਵਾਲਾ ਕੋਈ ਸਾਥੀ ਆਪ ਨਾਲ ਨਾਰਾਜ਼ ਹੋਣ ਦਾ ਕੋਈ ਬਹਾਨਾ-ਮੌਕਾ ਤਲਾਸ਼ ਕਰ ਹੀ ਲਵੇਗਾ, ਇਸ ਲਈ ਉਸ ਤੋਂ ਡਿਸਟੈਂਸ ਬਣਾਈ ਰਖੋ।
ਤੁਲਾ— ਧਿਆਨ ਰੱਖੋ ਕਿ ਕਾਰੋਬਾਰੀ ਕੰਮ ਨਿਪਟਾਉਂਦੇ ਸਮੇਂ ਆਪ ਦੀ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਕੰਮਕਾਜੀ ਡੀਲ ਵੀਟਾਲ ਦੇਣੀ ਫਰੂਟਫੁਲ ਰਹੇਗੀ।
ਬ੍ਰਿਸ਼ਚਕ— ਬੇਸ਼ੱਕ ਕੰਮਕਾਜੀ ਕੰਮਾਂ ਲਈ ਸਿਤਾਰਾ ਚੰਗਾ ਹੈ ਤਾਂ ਵੀ ਕੋਈ ਕਾਰੋਬਾਰੀ ਯਤਨ ਅਣਮੰਨੇ ਜਾਂ ਡਾਵਾਂਡੋਲ ਮਨ ਨਾਲ ਨਹੀਂ ਕਰਨਾ ਚਾਹੀਦਾ।
ਧਨ— ਸ਼ਾਮ ਤਕ ਸਿਤਾਰਾ ਵੀਜ਼ਾ-ਪਾਸਪੋਰਟ ਜਾਂ ਮੈਨ ਪਾਵਰ ਬਾਹਰ ਭਿਜਵਾਉਣ ਦਾ ਕੰਮ ਕਰਨ ਵਾਲਿਆਂ ਲਈ ਠੀਕ ਨਹੀਂ ਪਰ ਬਾਅਦ 'ਚ ਬਿਹਤਰੀ ਹੋਵੇਗੀ।
ਮਕਰ— ਸਿਤਾਰਾ ਸ਼ਾਮ ਤਕ ਕਾਰੋਬਾਰੀ ਟੂਰਿੰਗ ਲਈ ਚੰਗਾ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ ਪਰ ਬਾਅਦ 'ਚ ਕੰਪਲੀਕੇਸ਼ਨਜ਼ ਤੋਂ ਬਚਾ ਰੱਖਣਾ ਠੀਕ ਰਹੇਗਾ।
ਕੁੰਭ— ਅਫਸਰਾਂ ਦੀ ਨਾਰਾਜ਼ਗੀ ਜਾਂ ਨਾ ਸਹਿਮਤੀ ਰਹਿਣ ਵਾਲੇ ਰੁਖ ਕਰਕੇ ਸਰਕਾਰੀ ਕੰਮ 'ਚ ਕਿਸੇ ਨਾ ਕਿਸੇ ਪੇਚੀਦਗੀ  ਦੇ ਜਾਗਦੇ ਰਹਿਣ ਦਾ ਡਰ ਰਹੇਗਾ।
ਮੀਨ— ਧਾਰਮਿਕ ਕੰਮਾਂ ਅਤੇ ਕਥਾ-ਵਾਰਤਾ 'ਚ ਜੀਅ ਘੱਟ ਹੀ ਲੱਗੇਗਾ, ਕੋਈ ਪਲਾਨਿੰਗ ਵੀ ਕੰਪਲੀਕੇਟ ਬਣ ਸਕਦੀ ਹੈ, ਅਹਿਤਿਆਤ ਰੱਖਣੀ ਜ਼ਰੂਰੀ।

Bharat Thapa

This news is Edited By Bharat Thapa