ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਅੱਜ ਇਹ ਕੰਮ

04/20/2019 5:54:40 AM

ਮੇਖ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਸਫਲਤਾ ਮਿਲੇਗੀ, ਹਰ ਮਾਮਲੇ ਨੂੰ ਦੋਨੋਂ ਪਤੀ-ਪਤਨੀ ਇਕ ਹੀ ਨਜ਼ਰ ਨਾਲ ਦੇਖਣਗੇ।
ਬ੍ਰਿਖ— ਵਿਰੋਧੀ ਆਪ ਨੂੰ ਕਿਸੇ ਨਾ ਕਿਸੇ ਪ੍ਰਾਬਲਮ 'ਚ ਫਸਾਉਣ ਲਈ ਯਤਨਸ਼ੀਲ ਰਹਿਣਗੇ, ਇਸ ਲਈ ਉਨ੍ਹਾਂ ਨਾਲ ਨੇੜਤਾ ਨਾ ਰੱਖੋ, ਸਫਰ ਵੀ ਨੁਕਸਾਨ-ਪ੍ਰੇਸ਼ਾਨੀ ਵਾਲਾ।
ਮਿਥੁਨ— ਜਨਰਲ ਤੌਰ 'ਤੇ ਕਦਮ ਬੜ੍ਹਤ ਵੱਲ, ਉਦੇਸ਼-ਮਨੋਰਥ ਹੱਲ ਹੋਣਗੇ ਪਰ ਫੈਮਿਲੀ ਫਰੰਟ 'ਤੇ ਸਿਤਾਰਾ ਪ੍ਰੇਸ਼ਾਨੀ ਦੇਣ ਅਤੇ ਕਸ਼ਮਕਸ਼ ਰੱਖਣ ਵਾਲਾ ਹੈ।
ਕਰਕ— ਜ਼ਮੀਨੀ ਕੰਮਾਂ ਲਈ ਆਪ ਦੀ ਮਿਹਲਤ, ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਸਿੰਘ— ਉਤਸ਼ਾਹ-ਹਿੰਮਤ ਅਤੇ ਕੰਮਕਾਜੀ ਭੱਜ-ਦੌੜ ਬਣੀ ਰਹੇਗੀ, ਮਿਲਣਸਾਰੀ ਆਪ ਦੇ ਕਿਸੇ ਕੰਮ ਨੂੰ ਸੰਵਾਰਨ 'ਚ ਮਦਦ-ਸਹਿਯੋਗ ਦੇ ਸਕਦੀ ਹੈ।
ਕਨਿੰਆ— ਸਿਤਾਰਾ ਵਪਾਰ-ਕਾਰੋਬਾਰ ਦੇ ਕੰਮਾਂ ਨੂੰ ਬਿਹਤਰ ਬਣਾਉਣ ਵਾਲਾ ਪਰ ਡਿੱਗਣ-ਫਿਸਲਣ ਅਤੇ ਸਿਹਤ ਦੇ ਵਿਗੜਨ ਦਾ ਡਰ, ਸਫਰ ਵੀ ਨਾ ਕਰੋ।
ਤੁਲਾ— ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਜਨਰਲ ਤੌਰ 'ਤੇ ਸਫਲਤਾ ਸਾਥ ਦੇਵੇਗੀ ਪਰ ਹਲਕੀ ਨੇਚਰ ਵਾਲੇ ਸਾਥੀ ਤੋਂ ਫਾਸਲਾ ਰੱਖੋ।
ਬ੍ਰਿਸ਼ਚਕ— ਕਿਸੇ ਕੰਪਲੀਕੇਸ਼ਨ ਕਰਕੇ ਆਪ ਲਈ ਕੋਈ ਮੁਸ਼ਕਿਲ ਬਣ ਸਕਦੀ ਹੈ, ਦਸ ਵਾਰ ਸੋਚ ਕੇ ਕਿਸੇ 'ਤੇ ਭਰੋਸਾ ਕਰੋ, ਖਰਚਿਆਂ ਦਾ ਜ਼ੋਰ ਰਹੇਗਾ।
ਧਨ— ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਆਪ 'ਚ ਹਿੰਮਤ, ਯਤਨ-ਸਕਤੀ ਬਣੀ ਰਹੇਗੀ, ਸਤਰੂ ਕਮਜ਼ੋਰ ਬਣੇ ਰਹਿਣਗੇ।
ਮਕਰ— ਅਫਸਰਾਂ ਦੇ ਸਾਫਟ ਅਤੇ ਸੁਪੋਰਟਿਵ ਰੁਖ ਕਰਕੇ ਕਿਸੇ ਸਰਕਾਰੀ ਕੰਮ 'ਚੋਂ ਕੋਈ ਬਾਧਾ-ਮੁਸ਼ਕਿਲ ਹਟ ਸਕਦੀ ਹੈ, ਅਰਥ ਦਸ਼ਾ ਠੀਕ ਰਹੇਗੀ।
ਕੁੰਭ— ਰਿਲੀਜੀਅਸ ਕੰਮਾਂ ਅਤੇ ਕਥਾ-ਵਾਰਤਾ, ਸਤਿਸੰਗ 'ਚ ਜੀਅ ਲੱਗੇਗਾ, ਵੈਸੇ ਵੀ ਆਪ ਦੂਜਿਆਂ 'ਤੇ ਹਾਵੀ-ਪ੍ਰਭਾਵੀ ਰਹੋਗੇ, ਵਿਰੋਧੀ ਕਮਜ਼ੋਰ ਰਹਿਣਗੇ।
ਮੀਨ— ਸਿਤਾਰਾ ਪੇਟ ਲਈ ਠੀਕ ਨਹੀਂ, ਇਸ ਲਈ ਨਾਪ-ਤੋਲ ਕੇ ਖਾਣਾ-ਪੀਣਾ ਸਹੀ ਰਹੇਗਾ, ਆਪਣੇ ਆਪ ਨੂੰ ਦੂਜਿਆਂ ਦੇ ਝਮੇਲਿਆਂ ਤੋਂ ਬਚਾਅ ਕੇ ਰੱਖੋ।

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-98872-65593'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa