ਭਵਿੱਖਫਲ: ਸਿਤਾਰਾ ਸਿਹਤ ਲਈ ਕਮਜ਼ੋਰ, ਖਾਣ-ਪੀਣ ਦਾ ਰੱਖੋ ਧਿਆਣ

09/05/2019 2:29:40 AM

ਮੇਖ- ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਡਰਾਈਵਿੰਗ ਵੀ ਸੁਚੇਤ ਰਹਿ ਕੇ ਕਰਨੀ ਠੀਕ ਰਹੇਗੀ, ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਸਫਰ ਕਰੋ।

ਬ੍ਰਿਖ- ਫੈਮਿਲੀ ਫ੍ਰੰਟ ਲਈ ਸਿਤਾਰਾ ਠੀਕ ਨਹੀਂ, ਮਨ ਵੀ ਕੁਝ ਅਸ਼ਾਂਤ, ਟੈਂਸ ਅਤੇ ਡਿਸਟਰਬ ਜਿਹਾ ਰਹੇਗਾ ਪਰ ਕੰਮਕਾਜੀ ਤੌਰ ’ਤੇ ਸਥਿਤੀ ਠੀਕ ਰਹੇਗੀ।

ਮਿਥੁਨ- ਕਮਜ਼ੋਰ ਸਿਤਾਰੇ ਕਰਕੇ ਆਪ ਨੂੰ ਹਰ ਫ੍ਰੰਟ ’ਤੇ ਸਾਵਧਾਨ ਰਹਿਣਾ ਚਾਹੀਦਾ ਹੈ, ਸਫਰ ਵੀ ਨਾ ਕਰੋ ਕਿਉਂਕਿ ਉਹ ਟੈਨਸ਼ਨ ਪ੍ਰੇਸ਼ਾਨੀ ਅਤੇ ਮੈਂਟਲ ਡਿਸਟਰਬੈਂਸ ਵਾਲਾ ਹੋਵੇਗਾ।

ਕਰਕ - ਸੰਤਾਨ ਦੇ ਨਾਨ ਕੋਆਪਰੇਟਿਵ ਰੁਖ ਕਰ ਕੇ ਕਿਸੇ ਸਮੇਂ ਟੈਨਸ਼ਨ ਪ੍ਰੇਸ਼ਾਨੀ ਵਧ ਸਕਦੀ ਹੈ, ਰਿਲੀਜੀਅਸ ਕੰਮਾਂ ਅਤੇ ਕਥਾ ਵਾਰਤਾ ’ਚ ਜੀਅ ਘੱਟ ਹੀ ਲੱਗੇਗਾ।

ਸਿੰਘ - ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਜਿਹੜੀ ਭੱਜਦੌੜ ਕਰੋਗੇ, ਉਹ ਬੇਕਾਰ ਜਾਵੇਗੀ, ਵੱਡੇ ਲੋਕ ਆਪ ਦੀ ਗੱਲ ਬੇ-ਧਿਆਨੀ ਅਤੇ ਲਾਪਰਵਾਹੀ ਨਾਲ ਸੁਣਨਗੇ।

ਕੰਨਿਆ- ਕੰਮਕਾਜੀ ਸਾਥੀ ਨਾ ਤਾਂ ਆਪ ਨਾਲ ਸਹਿਯੋਗ ਕਰਨਗੇ, ਅਤੇ ਨਾ ਹੀ ਤਾਲਮੇਲ ਰੱਖਣਗੇ, ਇਸ ਲਈ ਉਨ੍ਹਾਂ ਦੇ ਜ਼ਿੰਮੇ ਕੋਈ ਕੰਮ ਨਾ ਲਾਓ, ਸਫਰ ਵੀ ਨਹੀਂ ਕਰਨਾ ਚਾਹੀਦਾ।

ਤੁਲਾ- ਫਾਇਨਾਂਸ਼ੀਅਲ ਤੰਗੀ ਮਹਿਸੂਸ ਹੋਵੇਗੀ, ਨਾ ਤਾਂ ਕੰਮਕਾਜੀ ਟੂਰ ਕਰੋ ਅਤੇ ਨਾ ਹੀ ਕਿਸੇ ਹੇਠ ਆਪਣੀ ਪੇਮੈਂਟ ਫਸਾਓ, ਨੁਕਸਾਨ, ਧਨ-ਹਾਨੀ ਦਾ ਡਰ।

ਬ੍ਰਿਸ਼ਚਕ- ਕਾਰੋਬਾਰ ਨਾਲ ਜੁੜਿਆ ਕੋਈ ਕੰਮ ਜਾਂ ਕੋਸ਼ਿਸ਼ ਲਾਈਟਲੀ ਨਾ ਕਰੋ ਕਿਉਂਕਿ ਉਸ ਦਾ ਕੋਈ ਵੀ ਫੇਵਰੇਬਲ ਨਤੀਜਾ ਨਹੀਂ ਮਿਲੇਗਾ, ਮਨ ’ਤੇ ਨੈਗੇਟਿਵ ਸੋਚ ਪ੍ਰਭਾਵੀ ਰਹੇਗੀ।

ਧਨ- ਜਿਹੜੇ ਲੋਕ ਮੈਨਪਾਵਰ ਬਾਹਰ ਭਿਜਵਾਉਣ ਦਾ ਕੰਮ ਧੰਦਾ ਕਰਦੇ ਹਨ, ਉਨ੍ਹਾਂ ਨੂੰ ਹਰ ਕੰਮ ਜਾਂ ਯਤਨ ਸੋਚ ਵਿਚਾਰ ਕੇ ਕਰਨਾ ਚਾਹੀਦਾ ਹੈ, ਨੁਕਸਾਨ ਦਾ ਡਰ।

ਮਕਰ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ, ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਲ ਰਸਤੇ ’ਚੋਂ ਹਟੇਗੀ।

ਕੁੰਭ- ਰਾਜਕੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਆਪ ਦਾ ਹਰ ਸਰਕਾਰੀ ਕੰਮ ਜਾਂ ਯਤਨ ਉਲਝਦਾ ਅਤੇ ਪੇਚੀਦਾ ਬਣਦਾ ਨਜ਼ਰ ਆਵੇਗਾ।

ਮੀਨ- ਰਿਲੀਜੀਅਸ ਲਿਟਰੇਚਰ ਸਟੱਡੀ ਕਰਨ ਜਾਂ ਕਥਾ-ਵਾਰਤਾ ਸੁਣਨ ’ਚ ਜੀਅ ਘੱਟ ਲੱਗੇਗਾ, ਧਿਆਨ ਰੱਖੋ ਕਿ ਕੋਈ ਸੁੱਤੀ ਹੋਈ ਸਮੱਸਿਆ ਨਾ ਖੜ੍ਹੀ ਹੋ ਜਾਵੇ।

5 ਸਤੰਬਰ 2019, ਵੀਰਵਾਰ ਭਾਦੋਂ ਸੁਦੀ ਤਿਥੀ ਸਪਤਮੀ (ਰਾਤ8.50 ਤਕ) ਅਤੇ ਮਗਰੋਂ ਤਿਥੀ ਅਸ਼ਟਮੀ

ਸੂਰਜ ਉਦੇ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ       ਸਿੰਘ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਸਿੰਘ ’ਚ

ਬੁੱੱਧ ਸਿੰਘ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਸਿੰਘ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਭਾਦੋਂ ਪ੍ਰਵਿਸ਼ਟੇ : 20, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 14 (ਭਾਦੋਂ), ਹਿਜਰੀ ਸਾਲ : 1441, ਮਹੀਨਾ : ਮੁਹੱਰਮ, ਤਰੀਕ : 5, ਸੂਰਜ ਉਦੈ ਸਵੇਰੇ : 6.09 ਵਜੇ, ਸੂਰਜ ਅਸਤ : ਸ਼ਾਮ 6.43 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (5-6 ਮੱਧ ਰਾਤ 4.09 ਤਕ) ਅਤੇ ਮਗਰੋਂ ਨਕਸ਼ਤਰ ਜੇਸ਼ਠਾ, ਯੋਗ : ਵੈਧ੍ਰਿਤੀ (ਸ਼ਾਮ 6.38 ਤਕ) ਅਤੇ ਮਗਰੋਂ ਯੋਗ ਵਿਸ਼ਕੁੰਭ,। ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ ਪੁਰਾ ਦਿਨ ਰਾਤ ਭਦਰਾ ਸ਼ੁਰੂ ਹੋਵੇਗੀ (ਰਾਤ 8.50 ’ਤੇ). 5-6 ਮੱਧ ਰਾਤ 4.09 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ :ਦੱਖਣ ਅਤੇ ਆਗਨੇਯ ਦਿਸ਼ਾ ਲਈ। ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਮੁਕਤਾ ਭਰਣ ਸੰਤਾਨ, ਸਪਤਮੀ ਵਰਤ, ਟੀਚਰ ਡੇ, ਡਾ. ਅੈੱਸ. ਰਾਧਾਕ੍ਰਿਸ਼ਣਨ ਜਨਮ ਦਿਨ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

Bharat Thapa

This news is Edited By Bharat Thapa