ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

09/01/2019 1:50:54 AM

ਮੇਖ- ਕਮਜ਼ੋਰ ਦਿਖਣ ਵਾਲੇ ਸ਼ਤਰੂ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦੇਣਗੇ।

ਬ੍ਰਿਖ- ਸਿਤਾਰਾ ਸੰਤਾਨ ਤੋਂ ਸਹਿਯੋਗ ਦਿਵਾਉਣ ਅਤੇ ਯਤਨ ਕਰਨ ’ਤੇ ਆਪ ਦੀ ਪਲਾਨਿੰਗ ਨੂੰ ਕੁਝ ਅੱਗੇ ਵਧਾਉਣ ਵਾਲਾ, ਨੇਕ ਕੰਮਾਂ ’ਚ ਧਿਆਨ, ਅਰਥ ਦਸ਼ਾ ਕੰਫਰਟੇਬਲ ਰਹੇਗੀ।

ਮਿਥੁਨ- ਸਿਤਾਰਾ ਜਨਰਲ ਤੌਰ ’ਤੇ ਆਪ ਨੂੰ ਸਫਲ ਰੱਖਣ ਵਾਲਾ ਪਰ ਜਿਹੜਾ ਵੀ ਕੰਮ ਕਰੋ, ਪੂਰਾ ਹੋਮਟਾਸਕ ਕਰਕੇ ਹੀ ਕੰਮ ਨੂੰ ਹੱਥ ’ਚ ਲੈਣਾ ਸਹੀ ਰਹੇਗਾ।

ਕਰਕ- ਸਿਤਾਰਾ ਉਤਸ਼ਾਹ, ਹਿੰਮਤ ਅਤੇ ਕੰਮਕਾਜੀ ਭੱਜ-ਦੌੜ ਬਣਾਈ ਰੱਖਣ ਦੀ ਤਾਕਤ ਵਾਲਾ, ਵੈਸੇ ਆਪ ਆਪਣੇ ਕੰਮਾਂ ਨੂੰ ਪੂਰੇ ਜੋਸ਼ ਨਾਲ ਅਟੈਂਡ ਕਰ ਸਕੋਗੇ।

ਸਿੰਘ- ਸਿਤਾਰਾ ਧਨ ਲਾਭ, ਕਾਰੋਬਾਰੀ ਟੂਰਿੰਗ ਲਈ ਚੰਗਾ, ਜਨਰਲ ਕੰਮਾਂ ’ਚ ਸਫਲਤਾ ਮਿਲੇਗੀ, ਯਤਨ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਿਲ ਰਸਤੇ ’ਚੋਂ ਹਟੇਗੀ।

ਕੰਨਿਆ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਗੋਲੇ ’ਚ ਖਰਾਬੀ ਦਾ ਡਰ, ਠੰਡੀਅਾਂ ਵਸਤਾਂ ਦੀ ਵਰਤੋਂ ਨਾ ਕਰਨਾ ਸਹੀ ਰਹੇਗਾ।

ਤੁਲਾ- ਧਿਆਨ ਰੱਖੋ ਕਿ ਉਲਝਣਾਂ ਕਰਕੇ ਆਪ ਦੀ ਕੋਈ ਬਣੀ-ਬਣਾਈ ਪਲਾਨਿੰਗ ਨਾ ਉਖੜ-ਵਿਗੜ ਜਾਵੇ, ਉਧਾਰੀ ਜਾਂ ਜ਼ਿੰਮੇਵਾਰੀ ਦੇ ਚੱਕਰ ’ਚ ਵੀ ਨਹੀਂ ਫਸਣਾ ਚਾਹੀਦਾ।

ਬ੍ਰਿਸ਼ਚਕ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਫਰੁਟਫੁਲ ਰਹੇਗੀ, ਕੰਮਕਾਜੀ ਭੱਜ-ਦੌੜ ਰਹੇਗੀ, ਜਨਰਲ ਹਾਲਾਤ ਬਿਹਤਰ ਰਹਿਣਗੇ।

ਧਨ- ਰਾਜਕੀ ਕੰਮਾਂ ’ਚ ਸਫਲਤਾ ਤਾਂ ਮਿਲੇਗੀ ਪਰ ਭਰਪੂਰ ਜ਼ੋਰ ਲਾਉਣਾ ਸਹੀ ਰਹੇਗਾ, ਅਫਸਰ ਸਾਫਟ, ਸੁਪੋਰਟਿਵ, ਹਮਦਰਦਾਨਾ ਰੁਖ਼ ਰੱਖਣਗੇ, ਸ਼ਤਰੂ ਕਮਜ਼ੋਰ।

ਮਕਰ- ਮਨ ’ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ, ਰਿਲੀਜੀਅਸ ਕੰਮਾਂ ’ਚ ਇੰਟਰਸਟ ਬਣਿਆ ਰਹੇਗਾ ਪਰ ਡਿੱਗਣ-ਫਿਸਲਣ ਅਤੇ ਕਿਸੇ ਪੇਮੈਂਟ ਦੇ ਫਸਣ ਦਾ ਡਰ ਰਹੇਗਾ।

ਕੁੰਭ- ਕਿਉਂਕਿ ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣਾ-ਪੀਣਾ ਸੁਚੇਤ ਰਹਿ ਕੇ ਕਰਨਾ ਠੀਕ ਰਹੇਗਾ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ।

ਮੀਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ, ਕੰਸੀਡ੍ਰੇਟ ਰਹਿਣਗੇ, ਇਕ-ਦੂਜੇ ਦਾ ਜ਼ਿਆਦਾ ਲਿਹਾਜ਼ ਕਰਨਗੇ।

1 ਸਤੰਬਰ 2019, ਐਤਵਾਰ ਭਾਦੋਂ ਸੁਦੀ ਤਿਥੀ ਦੂਜ (ਸਵੇਰੇ 8.27 ਤਕ) ਅਤੇ ਮਗਰੋਂ ਤਿਥੀ ਤੀਜ, ਜਿਹੜੀ ਕਸ਼ੈਅ ਹੋ ਗਈ ਹੈ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਸਿੰਘ ’ਚ

ਚੰਦਰਮਾ ਕੰਨਿਆ ’ਚ

ਮੰਗਲ ਸਿੰਘ ’ਚ

ਬੁੱਧ ਸਿੰਘ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਸਿੰਘ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਭਾਦੋਂ ਪ੍ਰਵਿਸ਼ਟੇ : 16, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 10 (ਭਾਦੋਂ), ਹਿਜਰੀ ਸਾਲ : 1441, ਮਹੀਨਾ : ਮੁਹੱਰਮ, ਤਰੀਕ : 1, ਸੂਰਜ ਉਦੈ ਸਵੇਰੇ : 6.07 ਵਜੇ, ਸੂਰਜ ਅਸਤ : ਸ਼ਾਮ 6.48 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਫਾਲਗੁਣੀ (ਪੂਰਵ ਦੁਪਹਿਰ 11.11 ਤਕ) ਅਤੇ ਮਗਰੋਂ ਨਕਸ਼ੱਤਰ ਹਸਤ। ਯੋਗ : ਸਾਧਿਯ (ਸਵੇਰੇ 9.36 ਤੱਕ) ਅਤੇ ਮਗਰੋਂ ਯੋਗ ਸ਼ੁਭ। ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਹਰੀਤਾਲਿਕਾ ਤੀਜ, ਗੌਰੀ ਤੀਜ, ਸ਼੍ਰੀ ਵਰਾਹ ਜਯੰਤੀ, ਹਿਜਰੀ ਸਾਲ 1441 ਅਤੇ ਹਿਜਰੀ ਮਹੀਨਾ ਮੁਹੱਰਮ (ਮੁਸਲਿਮ) ਸ਼ੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਪ੍ਰਕਾਸ਼ ਦਿਵਸ (ਨਾਨਕਸ਼ਾਹੀ ਕੈਲੰਡਰ), ਮੇਲਾ ਗੋਸਾਈਂਆਣਾ (ਕੁਰਾਲੀ, ਪੰਜਾਬ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।

 

KamalJeet Singh

This news is Edited By KamalJeet Singh