ਅੱਜ ਦੇ ਰਾਸ਼ੀਫਲ ''ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ

03/24/2019 6:18:25 AM

ਮੇਖ- ਸਿਤਾਰਾ ਸਿਹਤ ਲਈ ਕਮਜ਼ੋਰ ਪਰ ਰਾਜਕੀ ਕੰਮਾਂ 'ਚ ਕਦਮ ਬੜ੍ਹਤ ਵੱਲ, ਅਫਸਰ ਵੀ ਮਿਹਰਬਾਨ ਅਤੇ ਨਰਮ ਰੁਖ਼ ਰੱਖਣਗੇ, ਉਤਸ਼ਾਹ-ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, 24 ਮਾਰਚ ਅਰਥ ਅਤੇ ਕਾਰੋਬਾਰੀ ਸਥਿਤੀ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਵਿਜੇ ਮਿਲੇਗੀ, 25-26 ਸਿਹਤ ਦਾ ਧਿਆਨ ਰੱਖੋ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਓ ਰੱਖੋ, 27 ਤੋਂ 29 ਸ਼ਾਮ ਤਕ ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧ ਸਕਦੀ ਹੈ, ਰਿਲੀਜੀਅਸ ਕੰਮਾਂ 'ਚ ਰੁਚੀ, ਫਿਰ 29 ਸ਼ਾਮ ਤੋਂ 30 ਮਾਰਚ ਤਕ ਸਰਕਾਰੀ ਕੰਮਾਂ ਲਈ ਆਪ ਦੇ ਯਤਨ ਚੰਗੀ ਸਕਸੈੱਸ ਦੇਣਗੇ।
ਬ੍ਰਿਖ- ਕੰਮਕਾਜੀ ਦੀ ਸਥਿਤੀ ਤਸੱਲੀਬਖਸ਼, ਸਫਲਤਾ ਸਾਥ ਦੇਵੇਗੀ ਪਰ ਫੈਮਿਲੀ ਫਰੰਟ 'ਤੇ ਕੁਝ ਟੈਨਸ਼ਨ-ਪ੍ਰੇਸ਼ਾਨੀ ਰਹੇਗੀ, ਸਿਹਤ ਦੇ ਪ੍ਰਤੀ ਸੁਚੇਤ ਰਹਿਣਾ ਜ਼ਰੂਰੀ ਹੋਵੇਗਾ, 24 ਮਾਰਚ ਸ਼ਤਰੂਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ, ਫਿਰ 25-26 ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਪੁਜ਼ੀਸ਼ਨ ਚੰਗੀ ਰਹੇਗੀ, ਪਤੀ-ਪਤਨੀ ਰਿਸ਼ਤਿਆਂ 'ਚ ਕੁਝ ਟੈਨਸ਼ਨ-ਕੁੜੱਤਣ ਬਣੀ ਰਹਿ ਸਕਦੀ ਹੈ, ਫਿਰ 27 ਤੋਂ 29 ਸ਼ਾਮ ਤਕ ਸਿਹਤ ਅਤੇ ਖਾਣ-ਪੀਣ ਦਾ ਧਿਆਨ ਰੱਖੋ ਪਰ 29 ਸ਼ਾਮ ਤੋਂ 30 ਮਾਰਚ ਤਕ ਮਜ਼ਬੂਤ ਸਿਤਾਰੇ ਕਰਕੇ ਜਨਰਲ ਹਾਲਾਤ ਬਿਹਤਰ ਬਣਨਗੇ।
ਮਿਥੁਨ- ਵਿਰੋਧੀਆਂ ਦੇ ਉੱਭਰਨ ਅਤੇ ਸਿਹਤ ਦੇ ਵਿਗੜਨ ਦਾ ਡਰ ਪਰ ਕਾਰੋਬਾਰੀ ਮੋਰਚੇ 'ਤੇ ਸਫਲਤਾ ਰਹੇਗੀ, ਯਤਨ ਕਰਨ 'ਤੇ ਕੋਈ ਸਕੀਮ ਵੀ ਸਿਰੇ ਚੜ੍ਹਨ ਦੇ ਨੇੜੇ ਪਹੁੰਚ ਸਕਦੀ ਹੈ, 24 ਮਾਰਚ ਇਰਾਦਿਆਂ 'ਚ ਸਫਲਤਾ ਅਤੇ ਮਜ਼ਬੂਤੀ ਰਹੇਗੀ, 25-26 ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਅਤੇ ਨੀਚਾ ਦਿਖਾਉਣ, ਆਪ ਦੀ ਲੱਤ ਖਿੱਚਣ ਲਈ ਕੋਈ ਨਾ ਕੋਈ ਮੌਕਾ ਭਾਲਦੇ ਰਹਿਣਗੇ, ਸਾਵਧਾਨੀ ਵਰਤੋ ਪਰ 27 ਤੋਂ 29 ਸ਼ਾਮ ਤਕ ਕਾਰੋਬਾਰੀ ਦਸ਼ਾ ਚੰਗੀ, ਘਰੇਲੂ ਮੋਰਚੇ 'ਤੇ ਕੋਈ ਪ੍ਰੇਸ਼ਾਨੀ ਰਹਿ ਸਕਦੀ ਹੈ, ਫਿਰ 29 ਸ਼ਾਮ ਤੋਂ 30 ਮਾਰਚ ਤਕ ਸਿਹਤ ਲਈ ਸਿਤਾਰਾ ਕਮਜ਼ੋਰ, ਸਫਰ ਟਾਲ ਦਿਓ।
ਕਰਕ- ਪ੍ਰਾਪਰਟੀ ਦੇ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਕੰਮਕਾਜੀ ਦਸ਼ਾ ਠੀਕ-ਠਾਕ ਪਰ ਕਿਸੇ ਨਾ ਕਿਸੇ ਕਾਰਨ ਮਨ ਟੈਂਸ, ਅਸ਼ਾਂਤ, ਡਿਸਟਰਬ ਜਿਹਾ ਰਹੇਗਾ, 24 ਮਾਰਚ ਜਾਇਦਾਦੀ ਕੰਮਾਂ ਲਈ ਸਿਤਾਰਾ ਚੰਗਾ, ਮਾਣ-ਸਨਮਾਨ ਦੀ ਪ੍ਰਾਪਤੀ, 25-26 ਮਨ 'ਤੇ ਕਿਸੇ ਸਮੇਂ ਕੋਈ ਗਲਤ ਸੋਚ ਹਾਵੀ ਰਹਿ ਸਕਦੀ ਹੈ, ਸੰਤਾਨ ਪੱਖੋਂ ਵੀ ਟੈਨਸ਼ਨ ਰਹਿ ਸਕਦੀ ਹੈ, 27 ਤੋਂ 29 ਸ਼ਾਮ ਤਕ ਵਿਰੋਧੀ ਉੱਭਰਦੇ-ਸਿਮਟਦੇ ਰਹਿਣਗੇ, ਇਸ ਲਈ ਉਨ੍ਹਾਂ ਨੂੰ ਕਮਜ਼ੋਰ ਨਾ ਸਮਝੋ ਪਰ 29 ਸ਼ਾਮ ਤੋਂ 30 ਮਾਰਚ ਤਕ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਨਰਮ ਅਤੇ ਕੰਸੀਡ੍ਰੇਟ ਰਹਿਣਗੇ।
ਸਿੰਘ- ਕੋਰਟ-ਕਚਹਿਰੀ ਦੇ ਕਿਸੇ ਕੰਮ 'ਚ ਕਿਸੇ ਨਾ ਕਿਸੇ ਕੰਪਲੀਕੇਸ਼ਨ ਦੇ ਪੈਦਾ ਹੋਣ ਅਤੇ ਪੈਰ ਫਿਸਲਣ ਦਾ ਡਰ ਰਹੇਗਾ ਪਰ ਜਨਰਲ ਹਾਲਾਤ ਸਹੀ ਬਣੇ ਰਹਿਣਗੇ, ਘਰੇਲੂ ਮੋਰਚੇ 'ਤੇ ਮੇਲ-ਸਹਿਯੋਗ-ਸਦਭਾਓ ਬਣਿਆ ਰਹੇਗਾ, 24 ਮਾਰਚ ਕੰਮਕਾਜੀ ਭੱਜ-ਦੌੜ ਬਣੀ ਰਹੇਗੀ, 25-26 ਜ਼ਮੀਨੀ ਅਤੇ ਅਦਾਲਤੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਨ੍ਹਾਂ ਕੰਮਾਂ ਲਈ ਕੋਈ ਵੀ ਯਤਨ ਨਾ ਕਰਨਾ ਸਹੀ ਰਹੇਗਾ ਪਰ 27 ਤੋਂ 29 ਸ਼ਾਮ ਤਕ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ, ਅਰਥ ਦਸ਼ਾ ਕੰਫਰਟੇਬਲ ਰਹੇਗੀ, 29 ਸ਼ਾਮ ਤੋਂ 30 ਮਾਰਚ ਤਕ ਸਮਾਂ ਕਮਜ਼ੋਰ, ਸ਼ਤਰੂ ਆਪਣੀਆਂ ਸਰਗਰਮੀਆਂ ਵਧਾ ਸਕਦੇ ਹਨ, ਇਸ ਲਈ ਸੁਚੇਤ ਰਹੋ।
ਕੰਨਿਆ- ਪ੍ਰਾਪਰਟੀ ਅਤੇ ਅਦਾਲਤੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਅਰਥ ਦਸ਼ਾ ਚੰਗੀ ਪਰ ਵਿਰੋਧੀਆਂ, ਖਾਸ ਕਰਕੇ ਘਟੀਆ ਲੋਕਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ। ਢਈਆ ਵੀ ਮੁਸ਼ਕਿਲਾਂ, ਕੰਪਲੀਕੇਸ਼ਨਜ਼ ਪੈਦਾ ਕਰਦਾ ਰਹਿ ਸਕਦਾ ਹੈ, ਅਹਿਤਿਆਤ ਰੱਖੋ, 24 ਮਾਰਚ ਆਮਦਨ ਲਈ ਸਿਤਾਰਾ ਚੰਗਾ, 25-26 ਹਲਕੀ ਨੇਚਰ ਵਾਲੇ ਸਾਥੀਆਂ-ਸਹਿਯੋਗੀਆਂ ਤੋਂ ਸਾਵਧਾਨੀ ਵਰਤੋ, ਫਿਰ 27 ਤੋਂ 29 ਸ਼ਾਮ ਤਕ ਜ਼ਮੀਨੀ ਅਤੇ ਕੋਰਟ-ਕਚਹਿਰੀ ਦੇ ਕੰਮਾਂ 'ਚ ਕਦਮ ਬੜ੍ਹਤ ਵੱਲ, 29 ਸ਼ਾਮ ਤੋਂ 30 ਮਾਰਚ ਤਕ ਉਦੇਸ਼-ਮਨੋਰਥ ਸਿਰੇ ਚੜ੍ਹਨਗੇ, ਸੰਤਾਨ ਪੱਖੋਂ ਰਿਲੀਫ ਮਿਲੇਗੀ।
ਤੁਲਾ- ਧਿਆਨ ਰੱਖੋ ਕਿ ਕਾਰੋਬਾਰੀ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ ਪਰ ਮਿੱਤਰ-ਸਹਿਯੋਗੀ ਕੋਆਪ੍ਰੇਟ ਕਰਨਗੇ ਅਤੇ ਆਪ ਦੀ ਹਰ ਕੋਸ਼ਿਸ਼ ਦੇ ਪ੍ਰਤੀ ਪਾਜ਼ੇਟਿਵ ਰੁਖ਼  ਰੱਖਣਗੇ, 24 ਮਾਰਚ ਕੰਮਕਾਜੀ ਦਸ਼ਾ ਸੰਤੋਖਜਨਕ, ਸਫਲਤਾ ਸਾਥ ਦੇਵੇਗੀ, 25-26 ਨਾ ਤਾਂ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕੋਈ ਕਾਰੋਬਾਰੀ ਕੰਮ ਬੇਧਿਆਨੀ ਨਾਲ ਕਰੋ, ਅਰਥ ਦਸ਼ਾ ਵੀ ਕਮਜ਼ੋਰ ਰਹੇਗੀ, ਫਿਰ 27 ਤੋਂ 29 ਸ਼ਾਮ ਤਕ ਵੱਡੇ ਲੋਕਾਂ ਦੇ ਹਮਦਰਦਾਨਾ ਰੁਖ਼ ਕਰਕੇ ਆਪ ਦੀ ਕੋਈ ਪ੍ਰਾਬਲਮ ਸੁਲਝ ਸਕਦੀ ਹੈ, 29 ਸ਼ਾਮ ਤੋਂ 30 ਮਾਰਚ ਤਕ ਸਫਲਤਾ ਸਾਥ ਦੇਵੇਗੀ, ਅਫਸਰ ਵੀ ਪਾਜ਼ੇਟਿਵ ਅਤੇ ਨਰਮ ਰੁਖ਼ ਰੱਖਣਗੇ।
ਬ੍ਰਿਸ਼ਚਕ- ਮਨ ਅਤੇ ਬੁੱਧੀ 'ਤੇ ਗਲਤ ਸੋਚ ਪ੍ਰਭਾਵੀ ਰਹਿ ਸਕਦੀ ਹੈ, ਇਸ ਲਈ ਜਿਹੜਾ ਯਤਨ ਕਰੋਗੇ, ਚੰਗੀ ਤਰ੍ਹਾਂ ਸੋਚ-ਵਿਚਾਰ ਕੇ  ਕਰੋ ਪਰ ਵਪਾਰ-ਕਾਰੋਬਾਰ 'ਚ ਲਾਭ, ਮਾਣ-ਯਸ਼ ਦੀ ਪ੍ਰਾਪਤੀ, 24 ਮਾਰਚ ਨੁਕਸਾਨ, ਖਰਚਿਆਂ ਅਤੇ ਝਮੇਲਿਆਂ ਵਾਲਾ ਸਿਤਾਰਾ ਪਰ 25-26 ਮਨ ਕੁਝ ਡਿਸਟਰਬ, ਅਸ਼ਾਂਤ ਅਤੇ ਡਾਵਾਂਡੋਲ ਜਿਹਾ ਰਹੇਗਾ, ਆਪ ਕੋਈ ਵੀ ਫੈਸਲਾ ਨਹੀਂ ਲੈ ਸਕੋਗੇ ਪਰ 27 ਤੋਂ 29 ਸ਼ਾਮ ਤਕ ਸਮਾਂ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਚੰਗਾ, ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ, 29 ਸ਼ਾਮ ਤੋਂ 30 ਮਾਰਚ ਤਕ ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ।
ਧਨ- ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਕੰਮਾਂ ਲਈ ਤਾਂ ਚੰਗਾ ਹੈ, ਫਿਰ ਵੀ ਖਰਚਿਆਂ ਅਤੇ ਪੇਮੈਂਟਸ ਦੇ ਕਿਧਰੇ ਫਸਣ ਕਰਕੇ ਅਰਥ ਦਸ਼ਾ 'ਚ ਤੰਗੀ ਮਹਿਸੂਸ ਹੁੰਦੀ ਰਹੇਗੀ, ਸਾੜ੍ਹਸਤੀ ਵੀ ਕੰਪਲੀਕੇਸ਼ਨਜ਼ ਰੱਖਣ ਵਾਲੀ ਹੈ, ਅਹਿਤਿਆਤ ਰੱਖੋ, 24 ਮਾਰਚ ਧਨ ਲਾਭ ਲਈ ਸਿਤਾਰਾ ਚੰਗਾ, 25-26 ਲੈਣ-ਦੇਣ ਦੇ ਕੰਮ ਸੁਚੇਤ ਰਹਿ ਕੇ ਨਿਪਟਾਓ ਤਾਂ ਕਿ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ ਪਰ 27 ਤੋਂ 29 ਸ਼ਾਮ ਤਕ ਵਪਾਰ ਅਤੇ ਕਾਰੋਬਾਰ ਦੀ ਦਸ਼ਾ ਚੰਗੀ, 29 ਸ਼ਾਮ ਤੋਂ 30 ਮਾਰਚ ਤਕ ਸਮਾਂ ਆਮਦਨ ਵਾਲਾ, ਹਰ ਪੱਖੋਂ ਬਿਹਤਰੀ ਹੋਵੇਗੀ।
ਮਕਰ- ਸਿਤਾਰਾ ਸਰਕਾਰੀ ਕੰਮਾਂ ਅਤੇ ਇੱਜ਼ਤ-ਮਾਣ ਲਈ ਚੰਗਾ, ਵਪਾਰ-ਕਾਰੋਬਾਰ 'ਚ ਲਾਭ ਪਰ ਚੱਲ ਰਹੀ ਸਾੜ੍ਹਸਤੀ ਕਰਕੇ ਕਿਸੇ ਨਾ ਕਿਸੇ ਕੰਪਲੀਕੇਸ਼ਨ ਨਾਲ ਵਾਸਤਾ ਰਹਿ ਸਕਦਾ ਹੈ, ਇਸ ਲਈ ਸੁਚੇਤ ਰਹੋ, 24 ਮਾਰਚ ਰਾਜਕੀ ਕੰਮਾਂ 'ਚ ਸਫਲਤਾ ਮਿਲੇਗੀ, ਸ਼ਤਰੂ ਕਮਜ਼ੋਰ ਰਹਿਣਗੇ, 25-26 ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਸਿਤਾਰਾ ਚੰਗਾ, ਅਫਸਰ ਨਰਮ ਅਤੇ ਹਮਦਰਦਾਨਾ ਰੁਖ਼ ਰੱਖਣਗੇ, 27 ਤੋਂ 29 ਸ਼ਾਮ ਤਕ ਨਾ ਤਾਂ ਕੋਈ ਕੰਮ ਜਲਦਬਾਜ਼ੀ 'ਚ ਚੁੱਕੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ 'ਚ ਫਸੋ, ਖਰਚ ਵੀ ਵਧਣਗੇ ਪਰ 29 ਸ਼ਾਮ ਤੋਂ 30 ਮਾਰਚ ਤਕ ਕਾਰੋਬਾਰੀ ਦਸ਼ਾ ਸੰਤੋਖਜਨਕ, ਯਤਨਾਂ-ਪ੍ਰੋਗਰਾਮਾਂ 'ਚ ਵਿਜੇ ਮਿਲੇਗੀ।
ਕੁੰਭ- ਕਿਸੇ ਅਫ਼ਸਰ ਦੇ ਸਖ਼ਤ ਰੁਖ਼ ਕਰਕੇ ਕੋਈ ਸਰਕਾਰੀ ਪ੍ਰਾਬਲਮ ਉੱਭਰ ਸਕਦੀ ਹੈ ਪਰ ਧਨ ਲਾਭ ਲਈ ਸਮਾਂ ਚੰਗਾ, ਮਨ 'ਤੇ ਸਾਤਵਿਕ ਅਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ, 24 ਮਾਰਚ ਜਨਰਲ ਹਾਲਾਤ ਬਿਹਤਰ, ਉਦੇਸ਼-ਮਨੋਰਥ ਸਿਰੇ ਚੜ੍ਹਨਗੇ, 25-26 ਬਗੈਰ ਤਿਆਰੀ ਦੇ ਕੋਈ ਕੰਮ ਹੱਥ 'ਚ ਨਾ ਲਓ ਕਿਉਂਕਿ ਸਿਤਾਰਾ ਝਮੇਲਿਆਂ ਨੂੰ ਜਗਾਉਣ ਵਾਲਾ ਹੈ ਪਰ 27 ਤੋਂ 29 ਸ਼ਾਮ ਤਕ ਵਪਾਰ-ਕਾਰੋਬਾਰ 'ਚ ਲਾਭ, ਕਿਸੇ ਨਵੇਂ ਕੰਮਕਾਜੀ ਪ੍ਰੋਗਰਾਮ 'ਚ ਥੋੜ੍ਹੀ-ਬਹੁਤ ਪੇਸ਼ਕਦਮੀ ਹੋਵੇਗੀ, ਫਿਰ 29 ਸ਼ਾਮ ਤੋਂ 30 ਮਾਰਚ ਤਕ ਹਰ ਮੋਰਚੇ 'ਤੇ ਸੁਚੇਤ ਰਹਿਣਾ ਚਾਹੀਦਾ ਹੈ, ਵੈਸੇ ਸਿਤਾਰਾ ਧਨ ਹਾਨੀ, ਖਰਚਿਆਂ ਅਤੇ ਉਲਝਣਾਂ ਵਾਲਾ ਹੈ।
ਮੀਨ- ਸਪਤਾਹ ਦੇ ਪਹਿਲੇ ਅੱਧ 'ਚ ਟੈਨਸ਼ਨ-ਪ੍ਰੇਸ਼ਾਨੀ ਅਤੇ ਮਨ ਨੂੰ ਡਿਸਟਰਬ ਰੱਖਣ ਵਾਲਾ ਗ੍ਰਹਿ ਹੈ ਪਰ ਦੂਜੇ ਅੱਧ 'ਚ ਰਾਜਕੀ ਕੰਮਾਂ 'ਚ ਕਦਮ ਬੜ੍ਹਤ ਵੱਲ ਰਹੇਗਾ ਅਤੇ ਆਮਦਨ, ਇੱਜ਼ਤ-ਮਾਣ ਅਤੇ ਬਿਹਤਰੀ ਕਰਨ ਵਾਲਾ ਸਿਤਾਰਾ ਹੈ, 24 ਮਾਰਚ ਸਿਹਤ ਦੀ ਸੰਭਾਲ ਰੱਖਣਾ ਜ਼ਰੂਰੀ, ਨੁਕਸਾਨ ਦਾ ਡਰ ਪਰ 25-26 ਮਨ ਗਲਤ ਸੋਚ ਦੇ ਪ੍ਰਭਾਵ 'ਚ ਰਹੇਗਾ, ਕਿਸੇ ਬਾਧਾ-ਪ੍ਰਾਬਲਮ ਦੇ ਜਾਗਣ ਦਾ ਡਰ ਰਹੇਗਾ, ਫਿਰ 27 ਤੋਂ 29 ਸ਼ਾਮ ਤਕ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ 'ਚ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਅਫਸਰ ਮਿਹਰਬਾਨ ਰਹਿਣਗੇ, 29 ਸ਼ਾਮ ਤੋਂ 30 ਮਾਰਚ ਤਕ ਵਪਾਰ-ਕਾਰੋਬਾਰ 'ਚ ਸਿਤਾਰਾ ਲਾਭ ਵਾਲਾ।

KamalJeet Singh

This news is Edited By KamalJeet Singh