ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

03/21/2019 7:58:15 AM

ਮੇਖ- ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ ਇਸ ਲਈ ਆਪ ਨੂੰ ਹਰ ਫਰੰਟ ’ਤੇ ਕਦਮ ਫੂਕ-ਫੂਕ ਕੇ ਰੱਖਣਾ ਚਾਹੀਦਾ ਹੈ, ਵੈਸੇ ਮਨ ਅਸ਼ਾਂਤ, ਪ੍ਰੇਸ਼ਾਨ ਤੇ ਡਿਸਟਰਬ ਜਿਹਾ ਰਹੇਗਾ।

ਬ੍ਰਿਖ- ਜਨਰਲ ਸਿਤਾਰਾ ਮਜ਼ਬੂਤ, ਕਾਰੋਬਾਰੀ ਮੋਰਚੇ ’ਤੇ ਸਥਿਤੀ ਬਿਹਤਰ, ਯਤਨ ਕਰਨ ’ਤੇ ਕੋਈ ਬਾਧਾ ਮੁਸ਼ਕਿਲ ਰਸਤੇ ’ਚੋਂ ਹਟੇਗੀ, ਰਿਲੀਜੀਅਸ ਕੰਮਾਂ ’ਚ ਇੰਟਰਸਟ ਬਣਿਆ ਰਹੇਗਾ।

ਮਿਥੁਨ- ਸਿਤਾਰਾ ਪ੍ਰਾਪਰਟੀ ਦੇ ਨਾਲ ਜੁੜੇ ਕੰਮ ਸੰਵਾਰਨ ਅਤੇ ਰੁਕਾਵਟਾਂ-ਮੁਸ਼ਕਿਲਾਂ ’ਤੇ ਆਪ ਦੀ ਪਕੜ ਮਜ਼ਬੂਤ ਬਣਾਉਣ ਵਾਲਾ, ਵੱਡੇ ਲੋਕ ਮਿਹਰਬਾਨ ਕੰਸੀਡ੍ਰੇਟ ਰਹਿਣਗੇ।

ਕਰਕ- ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਸ਼ੁਭ ਕੰਮਾਂ ’ਚ ਧਿਆਨ, ਮਾਣ-ਯੱਸ਼ ਦੀ ਪ੍ਰਾਪਤੀ।

ਸਿੰਘ- ਜਨਰਲ ਸਿਤਾਰਾ ਆਮਦਨ ਲਈ ਚੰਗਾ, ਕਾਰੋਬਾਰੀ ਟੂਰਿੰਗ ਲਾਭਕਾਰੀ, ਸ਼ਤਰੂ ਆਪ ਅੱਗੇ ਠਹਿਰਨ ਦੀ ਹਿੰਮਤ ਨਹੀਂ ਕਰ ਸਕਣਗੇ, ਤੇਜ ਪ੍ਰਭਾਵ ਬਣਿਆ ਰਹੇਗਾ।

ਕੰਨਿਆ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਘਰੇਲੂ ਮੋਰਚੇ ’ਤੇ ਤਾਲਮੇਲ ਸਦਭਾਓ ਬਣਿਆ ਰਹੇਗਾ।

ਤੁਲਾ- ਸਿਤਾਰਾ ਧਨ ਹਾਨੀ ਪ੍ਰੇਸ਼ਾਨੀ ਵਾਲਾ, ਕਾਰੋਬਾਰੀ ਟੂਰਿੰਗ ਵੀ ਸਾਵਧਾਨ ਰਹਿ ਕੇ ਕਰੋ ਤਾਂਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਸਫਰ ਟਾਲ ਦਿਓ।

ਬ੍ਰਿਸ਼ਚਕ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮ ਸੰਵਾਰਨ ਅਤੇ ਜਨਰਲ ਤੌਰ ’ਤੇ ਕਦਮ ਬੜ੍ਹਤ ਵਲ ਰੱਖਣ ਵਾਲਾ ਪਰ ਰਾਹੂ ਦੀ ਸਥਿਤੀ ਸਿਹਤ ਲਈ ਕਮਜ਼ੋਰ ਬਣ ਗਈ ਹੈ।

ਧਨ- ਸਰਕਾਰੇ-ਦਰਬਾਰੇ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਨਰਮ, ਸੁਪੋਰਟਿਵ ਅਤੇ ਹਮਦਰਦਾਨਾ ਰੁਖ਼ ਰੱਖਣਗੇ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਮਕਰ- ਰਿਲੀਜੀਅਸ ਕੰਮਾਂ ਅਤੇ ਪੌਰਾਣਿਕ ਲਿਟਰੇਚਰ  ਪੜ੍ਹਨ ’ਚ ਰੁਚੀ ਰਹੇਗੀ, ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਸ਼ਤਰੂ ਆਪ ਅੱਗੇ ਟਿਕ ਨਹੀਂ ਸਕਣਗੇ।

ਕੁੰਭ- ਕਿਉਂਕਿ  ਸਿਤਾਰਾ ਪੇਟ ਲਈ ਕਮਜ਼ੋਰ ਹੈ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਲਿਖਣ-ਪੜ੍ਹਨ ਦਾ ਕੋਈ ਵੀ ਕੰਮ ਅਟੈਂਟਿਵ ਰਹਿ ਕੇ ਫਾਈਨਲ ਕਰੋ।

ਮੀਨ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਨਰਮ ਅਤੇ ਸਦਭਾਉ ਵਾਲਾ ਰੁਖ਼ ਰੱਖਣਗੇ।

Bharat Thapa

This news is Edited By Bharat Thapa