ਅੱਜ ਇਨ੍ਹਾਂ ਰਾਸ਼ੀਆਂ ਵਾਲਿਆਂ ਦਾ ਸਿਤਾਰਾ ਵਪਾਰ-ਕਾਰੋਬਾਰ ''ਚ ਲਾਭ ਵਾਲਾ

02/21/2019 8:03:18 AM

ਮੇਖ- ਕਮਜ਼ੋਰ ਦਿਸਣ ਵਾਲੇ ਸ਼ਤਰੂ ਦੀ ਵੀ ਅਣਦੇਖੀ ਨਾ ਕਰੋ ਕਿਉਂਕਿ ਮੌਕਾ ਮਿਲਣ ’ਤੇ ਉਹ ਆਪ ਨੂੰ ਕਦੀ ਵੀ ਸਪੇਅਰ ਨਹੀਂ ਕਰਨਗੇ, ਮਨ ਵੀ ਟੈਂਸ-ਅਪਸੈੱਟ ਰਹੇਗਾ।

ਬ੍ਰਿਖ- ਸਿਤਾਰਾ ਸੰਤਾਨ ਤੋਂ ਸਹਿਯੋਗ ਦਿਵਾਉਣ ਅਤੇ ਯਤਨ ਕਰਨ ’ਤੇ ਆਪ ਦੀ ਪਲਾਨਿੰਗ ਨੂੰ ਕੁਝ ਅੱਗੇ ਵਧਾਉਣ ਵਾਲਾ, ਸ਼ੁਭ  ਕੰਮਾਂ ’ਚ ਧਿਆਨ, ਵੈਸੇ ਹਰ ਪੱਖੋਂ ਬਿਹਤਰੀ ਹੋਵੇਗੀ।

ਮਿਥੁਨ- ਸਿਤਾਰਾ ਕੋਰਟ ਕਚਹਿਰੀ ਦੇ ਕੰਮਾਂ ਲਈ ਤਾਂ ਚੰਗਾ ਹੈ, ਫਿਰ ਵੀ ਪੂਰਾ ਹੋਮਟਾਸਕ ਕਰਕੇ ਹੀ ਅਦਾਲਤ ’ਚ ਜਾਣਾ ਚਾਹੀਦਾ ਹੈ, ਮਾਣ-ਸਨਮਾਨ ਦੀ ਪ੍ਰਾਪਤੀ।

ਕਰਕ- ਸਿਤਾਰਾ ਉਤਸ਼ਾਹ, ਹਿੰਮਤ ਅਤੇ ਸੰਘਰਸ਼ ਸ਼ਕਤੀ ਵਧਾਉਣ ਵਾਲਾ, ਕੰਮਕਾਜੀ ਦਸ਼ਾ ਤਸੱਲੀਬਖਸ਼ ਰਹੇਗੀ ਪਰ ਪੈਰ ਫਿਸਲਣ ਕਰਕੇ ਸੱਟ ਲੱਗਣ ਦਾ ਡਰ।

ਸਿੰਘ- ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਚੰਗਾ ਪਰ ਕੋਈ ਵੀ ਕਾਰੋਬਾਰੀ ਕੰਮ ਬੇਧਿਆਨੀ ਨਾਲ ਨਹੀਂ ਕਰਨਾ ਚਾਹੀਦਾ, ਵੈਸੇ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਕੰਨਿਆ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਗਲੇ ’ਚ ਖਰਾਬੀ ਦਾ ਡਰ, ਇਸ ਲਈ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।

ਤੁਲਾ- ਧਿਆਨ ਰੱਖੋ ਕਿ ਉਲਝਣਾਂ ਕਰਕੇ ਆਪ ਦੀ ਕੋਈ ਪਲਾਨਿੰਗ ਉਖੜ-ਵਿਗੜ ਨਾ ਜਾਵੇ, ਕਿਸੇ ਦੀ ਜ਼ਿੰਮੇਵਾਰੀ ’ਚ ਵੀ ਨਾ ਫਸੋ, ਸਫਰ ਵੀ ਟਾਲ ਦੇਣਾ ਠੀਕ ਰਹੇਗਾ।

ਬ੍ਰਿਸ਼ਚਕ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਪਾਜ਼ੇਟਿਵ ਨਤੀਜਾ ਦੇਵੇਗੀ, ਮਨ ’ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ, ਇੱਜ਼ਤ ਮਾਣ ਦੀ ਪ੍ਰਾਪਤੀ।

ਧਨ- ਰਾਜ ਦਰਬਾਰ ਦੇ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕ ਮਿਹਰਬਾਨ, ਨਰਮ ਕੰਸੀਡ੍ਰੇਟ ਰਹਿਣਗੇ ਪਰ ਸੁਭਾਅ ’ਚ ਗੁੱਸੇ ਦਾ ਅਸਰ ਬਣਿਆ ਰਹੇਗਾ।

ਮਕਰ- ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਮਨ ’ਤੇ  ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ, ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ, ਸ਼ਤਰੂ ਕਮਜ਼ੋਰ ਰਹਿਣਗੇ।

ਕੁੰਭ- ਕਿਉਂਕਿ ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ।

ਮੀਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਫੈਮਿਲੀ  ਫਰੰਟ ’ਤੇ ਸਥਿਤੀ ਚੰਗੀ ਰਹੇਗੀ।

Bharat Thapa

This news is Edited By Bharat Thapa