ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

02/19/2019 7:22:33 AM

ਮੇਖ- ਜਨਰਲ ਤੌਰ ’ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਵੱਡੇ ਲੋਕ ਮਿਹਰਬਾਨ-ਕੰਸੀਡ੍ਰੇਟ ਰਹਿਣਗੇ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ।

ਬ੍ਰਿਖ- ਸਿਤਾਰਾ ਪੂਰਵ ਦੁਪਹਿਰ ਤਕ ਕੰਮਕਾਜੀ ਭੱਜ-ਦੌੜ ’ਚ ਸਫਲਤਾ ਦੇਵੇਗਾ, ਜਨਰਲ ਤੌਰ ’ਤੇ ਆਪ ਦੀ ਪੈਠ-ਧਾਕ-ਛਾਪ ਬਣੀ ਰਹੇਗੀ ਪਰ ਬਾਅਦ ’ਚ ਸਮਾਂ ਸਫਲਤਾ ਵਾਲਾ।

ਮਿਥੁਨ- ਸਿਤਾਰਾ ਪੂਰਵ ਦੁਪਹਿਰ ਤਕ ਕਾਰੋਬਾਰੀ ਕੰਮ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਪਰ ਬਾਅਦ ’ਚ ਉਤਸ਼ਾਹ ਅਤੇ ਸੰਘਰਸ਼ ਸ਼ਕਤੀ ਵਧੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਕਰਕ- ਸਿਤਾਰਾ ਕਾਰੋਬਾਰੀ ਕੰਮਾਂ ਲਈ ਬਿਹਤਰ, ਟੂਰਿੰਗ, ਟ੍ਰੇਡਿੰਗ, ਸਪਲਾਈ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੀ ਭੱਜ-ਦੌੜ, ਮਿਹਨਤ ਦੀ ਚੰਗੀ ਰਿਟਰਨ ਮਿਲੇਗੀ, ਇੱਜ਼ਤ ਬਣੀ ਰਹੇਗੀ।

ਸਿੰਘ- ਸਿਤਾਰਾ ਪੂਰਵ ਦੁਪਹਿਰ ਤਕ ਠੀਕ ਨਹੀਂ, ਹਰ ਤਰ੍ਹਾਂ ਦੇ ਝਮੇਲੇ ਤੋਂ ਆਪਣਾ ਬਚਾਅ ਰੱਖੋ ਪਰ ਬਾਅਦ ’ਚ ਸਮਾਂ ਬਿਹਤਰ ਅਤੇ ਸਫਲਤਾ ਦੇਣ ਵਾਲਾ ਬਣੇਗਾ।

ਕੰਨਿਆ- ਸਿਤਾਰਾ ਪੂਰਵ ਦੁਪਹਿਰ ਤਕ ਬਿਹਤਰ, ਅਰਥ ਦਸ਼ਾ ਕੰਫਰਟੇਬਲ ਰਹੇਗੀ ਪਰ ਬਾਅਦ ’ਚ ਹਰ ਮੋਰਚੇ ’ਤੇ ਆਪ ਨੂੰ ਚੌਕਸ ਰਹਿਣਾ ਚਾਹੀਦਾ ਹੈ, ਨੁਕਸਾਨ ਦਾ ਡਰ, ਖਰਚ ਵਧਣਗੇ।

ਤੁਲਾ- ਸਿਤਾਰਾ ਪੂਰਵ ਦੁਪਹਿਰ ਤਕ ਰਾਜ-ਦਰਬਾਰ ’ਚ ਸਫਲਤਾ ਦੇਵੇਗਾ, ਅਫਸਰ ਮਿਹਰਬਾਨ ਰਹਿਣਗੇ ਪਰ ਬਾਅਦ ’ਚ ਕਾਰੋਬਾਰੀ ਕੰਮਾਂ ’ਚ ਲਾਭ, ਕਾਰੋਬਾਰੀ ਟੂਰ ਲਾਭਕਾਰੀ ਰਹੇਗਾ।

ਬ੍ਰਿਸ਼ਚਕ- ਪ੍ਰਬਲ ਸਿਤਾਰਾ ਆਪ ਨੂੰ ਪੂਰੀ ਤਰ੍ਹਾਂ ਅਫੈਕਟਿਵ ਰੱਖੇਗਾ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਯਤਨ ਕਰਨ ’ਤੇ ਕੋਈ ਉਲਝਿਆ-ਰੁਕਿਆ ਕੰਮ ਸਿਰੇ ਚੜ੍ਹੇਗਾ।

ਧਨ- ਪੂਰਵ ਦੁਪਹਿਰ ਤਕ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਫਾਈਨਲ ਕਰੋ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।

ਮਕਰ- ਸਿਤਾਰਾ ਦੁਪਹਿਰ ਤਕ ਅਰਥ ਦਸ਼ਾ ਬਿਹਤਰ ਰੱਖਣ, ਫੈਮਿਲੀ ਮੋਰਚੇ ’ਤੇ ਤਾਲਮੇਲ ਸਹੀ ਰੱਖਣ ਵਾਲਾ ਪਰ ਬਾਅਦ ’ਚ ਸਮਾਂ ਕੰਪਲੀਕੇਸ਼ਨਜ਼ ਵਾਲਾ ਬਣ ਸਕਦਾ ਹੈ।

ਕੁੰਭ- ਸਿਤਾਰਾ ਪੂਰਵ ਦੁਪਹਿਰ ਤਕ ਅਹਿਤਿਆਤ ਵਾਲਾ, ਆਪਣੇ ਆਪ ਨੂੰ ਦੂਜਿਅਾਂ ਦੀਅਾਂ  ਪ੍ਰਾਬਲਮਜ਼ ਅਤੇ ਮੁਸ਼ਕਿਲਾਂ ਤੋਂ ਬਚਾਅ ਕੇ ਰੱਖੋ ਪਰ ਬਾਅਦ ’ਚ ਸਮਾਂ ਬਿਹਤਰ।

ਮੀਨ- ਸਿਤਾਰਾ ਪੂਰਵ ਦੁਪਹਿਰ ਤਕ ਬਿਹਤਰ, ਪਲਾਨਿੰਗ ਨੂੰ ਕੁਝ ਅੱਗੇ ਵਧਾਉਣ ਵਾਲਾ ਪਰ ਬਾਅਦ ’ਚ ਕੋਈ ਵੀ ਕਦਮ ਸੋਚੇ-ਵਿਚਾਰੇ ਬਗੈਰ ਜਲਦਬਾਜ਼ੀ ’ਚ ਨਾ ਚੁੱਕੋ।