ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

02/14/2019 7:56:22 AM

ਮੇਖ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ, ਯਤਨ ਕਰਨ ’ਤੇ ਨਾ ਸਿਰਫ ਕੋਈ ਕਾਰੋਬਾਰੀ ਕੰਪਲੀਕੇਸ਼ਨ ਹਟੇਗੀ ਸਗੋਂ ਕਦਮ ਬੜ੍ਹਤ ਵੱਲ ਰਹੇਗਾ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਬਿਹਤਰ ਬਣੇਗੀ, ਸਫਲਤਾ ਸਾਥ ਦੇਵੇਗੀ, ਚੰਚਲ ਅਤੇ ਜ਼ਿੰਦਾ- ਦਿਲ ਹੁੰਦੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ।

ਮਿਥੁਨ- ਖਰਚਿਆਂ ਕਰਕੇ ਅਰਥ ਦਸ਼ਾ ਤੰਗ ਰਹੇਗੀ, ਧਿਆਨ ਰੱਖੋ ਕਿ ਕੰਮਕਾਜੀ ਕੰਮਾਂ ’ਚ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ, ਸਫਰ ਵੀ ਨਾ ਕਰੋ।

ਕਰਕ- ਸਿਤਾਰਾ ਆਮਦਨ ਅਤੇ ਕਾਰੋਬਾਰੀ ਕੰਮਾਂ ਲਈ ਚੰਗਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਪ੍ਰਾਬਲਮ ਸੁਲਝੇਗੀ, ਕੰਮਕਾਜੀ ਟ੍ਰਿਪ ਵੀ ਲਾਭਕਾਰੀ ਰਹੇਗਾ।

ਸਿੰਘ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਯਤਨ ਕਰਨ ’ਤੇ ਕੋਈ ਰੁਕਾਵਟ, ਮੁਸ਼ਕਲ ਹਟੇਗੀ, ਅਫਸਰਾਂ ਦੇ ਹਮਦਰਦਾਨਾ ਰੁਖ ਕਰਕੇ ਹਰ ਕੰਮ ’ਚ ਬਿਹਤਰੀ ਹੋਵੇਗੀ।

ਕੰਨਿਆ- ਜਨਰਲ ਸਿਤਾਰਾ ਮਜ਼ਬੂਤ, ਆਪ ਹਰ ਪੱਖੋਂ ਹਾਵੀ ਅਤੇ ਪ੍ਰਭਾਵੀ ਰਹੋਗੇ, ਦੂਸਰੇ ਲੋਕ ਆਪ ਦੀ ਗੱਲ ਧਿਆਨ ਨਾਲ ਸੁਣਨਗੇ, ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧੇਗੀ।

ਤੁਲਾ- ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ਕੁਝ ਵਿਗੜਿਆ-ਵਿਗੜਿਆ ਰਹੇਗਾ, ਵੈਸੇ ਕਾਰੋਬਾਰੀ ਕੰਮ ਵੀ ਸਾਵਧਾਨੀ ਨਾਲ ਕਰੋ, ਨੁਕਸਾਨ ਦਾ ਡਰ।

ਬ੍ਰਿਸ਼ਚਕ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ ਹਰ ਮਾਮਲੇ ’ਚ ਪਤੀ-ਪਤਨੀ ਦੀ ਇਕੋ ਸੋਚ, ਅਪਰੋਚ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਧਨ- ਜਨਰਲ ਸਿਤਾਰਾ ਕਮਜ਼ੋਰ, ਇਸ ਲਈ ਨਾ ਤਾਂ ਕੋਈ ਕੰਮਕਾਜੀ ਕੰਮ ਜਲਦਬਾਜ਼ੀ ’ਚ ਕਰੋ, ਅਤੇ ਨਾ ਹੀ ਕਿਸੇ ’ਤੇ ਅੱਖਾਂ ਬੰਦ ਕਰਕੇ ਭਰੋਸਾ ਕਰੋ, ਨੁਕਸਾਨ ਦਾ ਡਰ।

ਮਕਰ- ਜਨਰਲ ਸਿਤਾਰਾ ਜ਼ੋਰਦਾਰ, ਸਕੀਮਾਂ ਪ੍ਰੋਗਰਾਮ ਸਿਰੇ ਚੜ੍ਹਨਗੇ, ਧਾਰਮਿਕ ਕੰਮਾਂ ’ਚ ਰੁਚੀ, ਜਨਰਲ ਹਾਲਾਤ ਵੀ ਹਰ ਪੱਖੋਂ ਬਿਹਤਰ ਬਣੇ ਰਹਿਣਗੇ।

ਕੁੰਭ- ਪ੍ਰਾਪਰਟੀ ਦੇ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗੀ ਸਕਸੈੱਸ ਦੇਵੇਗੀ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ, ਵੱਡੇ ਲੋਕ ਹੈਲਪ ਵਾਲਾ ਰੁਖ ਰੱਖਣਗੇ।

ਮੀਨ- ਕੰਮਕਾਜੀ ਸਾਥੀ, ਪਾਰਟਨਰਜ਼, ਸਹਿਯੋਗੀ, ਸੁਪਰੋਟਿਵ ਰੁਖ ਰੱਖਣਗੇ, ਜਨਰਲ ਤੌਰ ’ਤੇ ਆਪ ਦੀ ਪੈਠ-ਛਾਪ ਬਣੀ ਰਹੇਗੀ, ਦੁਸ਼ਮਣਾਂ ’ਤੇ ਆਪ ਦੀ ਪਕੜ ਬਣੇਗੀ।