ਵੀਰਵਾਰ ਨੂੰ ਕੇਸਰ ਦਾ ਪ੍ਰਯੋਗ ਦੇਵੇਗਾ ਰਾਜਯੋਗ

06/04/2020 12:03:22 PM

ਮੁੰਬਈ (ਬਿਊਰੋ)— ਦੇਵ ਗੁਰੂ ਬ੍ਰਹਿਸਪਤੀ ਦੇ ਪਿਆਰੇ ਵਾਰ ਵੀਰਵਾਰ ਨੂੰ ਧਨ, ਪੁੱਤਰ, ਮਨਚਾਹਿਆ ਜੀਵਨਸਾਥੀ ਅਤੇ ਵਿੱਦਿਆ ਪ੍ਰਾਪਤੀ ਦਾ ਦਿਨ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਖੁਸ਼ ਕਰਨ ਲਈ ਲੋਕ ਵਰਤ, ਉਪਾਅ, ਦਾਨ ਅਤੇ ਖਾਸ ਪੂਜਾ ਕਰਦੇ ਹਨ। ਇਸ ਦਿਨ ਇਕ ਖਾਸ ਜੜ੍ਹੀ-ਬੂਟੀ ਜਿਸਦਾ ਨਾਮ ਹੈ ਕੇਸਰ, ਉਸ ਦੇ ਪ੍ਰਯੋਗ ਨਾਲ ਬਹੁਤ ਸਾਰੇ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ। ਵੀਰਵਾਰ ਦੇ ਦਿਨ ਸਵੇਰੇ ਨਹਾਉਣ ਵਾਲੀ ਬਾਲਟੀ ਵਿਚ ਥੋੜ੍ਹੀ ਜਿਹੀ ਹਲਦੀ ਪਾ ਕੇ ਇਸ਼ਨਾਨ ਕਰੋ, ਕੇਸਰ ਦਾ ਟਿੱਕਾ ਲਗਾਓ। ਲਲਾਟ 'ਤੇ ਸ਼ੁੱਧ ਕੇਸਰ ਦਾ ਟਿੱਕਾ ਲਗਾਉਣਾ ਸ਼ੁਭਤਾ ਦਾ ਪ੍ਰਤੀਕ ਹੈ। ਇਸ ਨਾਲ ਆਰਥਿਕ ਪੱਖ ਵੀ ਮਜ਼ਬੂਤ ਹੁੰਦਾ ਹੈ। ਇਸ ਤੋਂ ਬਾਅਦ ਘਰ ਦੇ ਮੰਦਰ ਵਿਚ ਅਤੇ ਕੇਲੇ ਦੇ ਦਰਖਤ ਕੋਲ ਬੈਠ ਕੇ ਧੂਫ-  ਦੀਪ ਨਾਲ ਪੂਜਾ ਕਰੋ ''ਓਮ ਨਮੋ ਭਗਵਤੇ ਵਾਸੂਦੇਵਾਏ'' ਮੰਤਰ ਦਾ ਜਾਪ ਕਰੋ। ਭਗਵਾਨ ਵਿਸ਼ਨੂੰ ਸਾਹਮਣੇ ਸ਼ੁੱਧ ਦੇਸੀ ਘਿਉ ਦਾ ਦੀਵਾ ਜਗਾਓ। ਇਹ ਉਪਾਅ ਦੇਵੇਗਾ ਰਾਜਯੋਗ।

— ਮੇਨ ਗੇਟ 'ਤੇ ਹੀ ਨਕਾਰਾਤਮਕਤਾ ਨੂੰ ਰੋਕਣ ਲਈ ਕੇਸਰ ਨਾਲ ਸਵਾਸਤਿਕ ਬਣਾਓ, ਘਰ 'ਚ ਖੁਸ਼ਹਾਲੀ ਆਵੇਗੀ।
— ਆਪਣੀ ਵਿਆਹੁਤਾ ਬੇਟੀ ਨੂੰ ਸਮੇਂ-ਸਮੇਂ 'ਤੇ ਕੇਸਰ ਉਪਹਾਰ ਦੇ ਰੂਪ 'ਤੇ ਦੇਣ ਨਾਲ ਉਸ ਦੀ ਜ਼ਿੰਦਗੀ 'ਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ।
— ਲਕਸ਼ਮੀ ਪੂਜਾ ਤੋਂ ਪਹਿਲਾ ਮਿੱਠੇ ਦਹੀਂ 'ਚ ਕੇਸਰ ਮਿਲਾ ਕੇ ਖਾਣ ਨਾਲ ਲਾਭ ਪ੍ਰਾਪਤ ਹੁੰਦਾ ਹੈ।
— ਕੰਡਲੀ 'ਚ ਬ੍ਰਹਿਸਪਤੀ ਅਸ਼ੁੱਭ ਚੱਲ ਰਿਹਾ ਹੋਵੇ ਤਾਂ ਹਰ ਰੋਜ਼ ਨਿਯਮ ਅਨੁਸਾਰ ਕੇਸਰ ਦਾ ਤਿਲਕ ਲਗਾਓ।
— ਦੁੱਧ 'ਚ ਕੇਸਰ ਮਿਲਾ ਕੇ ਪੀਣ ਨਾਲ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ।
— ਚਨੇ ਦੇ ਦਾਲ ਅਤੇ ਕੇਸਰ ਸ਼੍ਰੀ ਹਰੀ ਵਿਸ਼ਣੂ ਦੇ ਮੰਦਰ ਅਤੇ ਕੇਲੇ ਦੇ ਦਰੱਖਤ 'ਤੇ ਬ੍ਰਹਸਪਤੀ ਨੂੰ ਰੱਖ ਆਓ। ਧਿਆਨ ਰਹੇ ਕਿ ਪਿੱਛੇ ਮੁੜ ਕੇ ਨਾ ਦੇਖੋ। ਇਸ ਉਪਾਅ ਨਾਲ ਬੁਰੀ ਕਿਸਮਤ ਦਾ ਨਾਸ਼ ਹੁੰਦਾ ਹੈ।

manju bala

This news is Content Editor manju bala