ਘਰ 'ਚ ਹੋਣ ਵਾਲੀਆਂ ਇਹ ਅਸ਼ੁਭ ਘਟਨਾਵਾਂ  ਹੋ ਸਕਦੀਆਂ ਹਨ ਵਾਸਤੂ ਨੁਕਸ ਦਾ ਸੰਕੇਤ

01/15/2024 12:47:56 PM

ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿਚ ਦੋ ਤਰ੍ਹਾਂ ਦੀਆਂ ਊਰਜਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇੱਕ ਸਕਾਰਾਤਮਕ ਅਤੇ ਇੱਕ ਨਕਾਰਾਤਮਕ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਘਰ ਅਤੇ ਘਰ 'ਚ ਰੱਖੀਆਂ ਚੀਜ਼ਾਂ ਵਾਸਤੂ ਸ਼ਾਸਤਰ ਦੇ ਮੁਤਾਬਕ ਨਾ ਹੋਣ ਤਾਂ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਨਤੀਜੇ ਵਜੋਂ ਆਰਥਿਕ ਤੰਗੀ ਅਤੇ ਬੀਮਾਰੀਆਂ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਘਰ ਵਾਸਤੂ ਅਨੁਸਾਰ ਨਹੀਂ ਬਣਾਇਆ ਗਿਆ ਤਾਂ ਇਸ ਨੂੰ ਵਾਸਤੂ ਨੁਕਸ ਮੰਨਿਆ ਜਾਂਦਾ ਹੈ। ਜੀਵਨ ਦੀਆਂ ਸਮੱਸਿਆਵਾਂ ਦੱਸਦੀਆਂ ਹਨ ਕਿ ਤੁਹਾਡੇ ਘਰ ਵਿੱਚ ਵਾਸਤੂ ਨੁਕਸ ਹੈ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਦੇ ਸੰਕੇਤ

ਇਹ ਵੀ ਪੜ੍ਹੋ :    Vastu Tips : ਕੀ ਕੈਕਟਸ ਦਾ ਬੂਟਾ ਘਰ 'ਚ ਲਗਾਉਣਾ ਅਸ਼ੁੱਭ ਹੁੰਦਾ ਹੈ?

ਵਿੱਤੀ ਸਥਿਤੀ 

ਜੇਕਰ ਘਰ 'ਚ ਆਰਥਿਕ ਤੰਗੀ ਖ਼ਤਮ ਨਹੀਂ ਹੋ ਰਹੀ ਹੈ ਜਾਂ ਕਾਫੀ ਮਿਹਨਤ ਕਰਨ ਦੇ ਬਾਅਦ ਵੀ ਪੈਸੇ ਦੀ ਬਚਤ ਨਹੀਂ ਹੁੰਦੀ ਹੈ ਤਾਂ ਵਾਸਤੂ ਨੁਕਸ ਇਸ ਦਾ ਕਾਰਨ ਹੋ ਸਕਦਾ ਹੈ। ਘਰ ਦੀ ਦੱਖਣ-ਪੱਛਮ ਦਿਸ਼ਾ ਵਿੱਚ ਕੋਈ ਵਾਸਤੂ ਨੁਕਸ ਹੋ ਸਕਦਾ ਹੈ। ਇਸ ਲਈ ਘਰ ਦੇ ਮੁੱਖ ਦਰਵਾਜ਼ੇ ਜਾਂ ਖਿੜਕੀ ਦੀ ਦਿਸ਼ਾ ਬਦਲਣ ਨਾਲ ਇਸ ਨੁਕਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ :     ਨਵੇਂ ਸਾਲ 'ਤੇ ਆਪਣੇ ਪਿਆਰਿਆਂ ਨੂੰ ਨਾ ਕਰੋ ਇਹ ਚੀਜ਼ਾਂ ਗਿਫਟ, ਰਿਸ਼ਤਿਆਂ 'ਚ ਆ ਸਕਦੀ ਦਰਾਰ

ਕੰਮ ਵਿੱਚ ਰੁਕਾਵਟ

ਜੇਕਰ ਅਚਾਨਕ ਕੀਤੇ ਗਏ ਕੰਮ ਵਿਗੜ ਜਾਣ ਜਾਂ ਸਫਲਤਾ ਹੱਥੋਂ ਨਿਕਲ ਜਾਵੇ ਤਾਂ ਇਹ ਵਾਸਤੂ ਨੁਕਸ ਦਾ ਸੰਕੇਤ ਵੀ ਹੋ ਸਕਦਾ ਹੈ। ਕੰਮ ਵਿੱਚ ਅਕਸਰ ਰੁਕਾਵਟਾਂ ਘਰ ਦੇ ਮੱਧ ਹਿੱਸੇ ਵਿੱਚ ਵਾਸਤੂ ਨੁਕਸ ਨੂੰ ਦਰਸਾਉਂਦੀਆਂ ਹਨ। ਘਰ ਦਾ ਕੇਂਦਰੀ ਹਿੱਸਾ ਬ੍ਰਹਮਾ ਸਥਾਨ ਹੈ। ਜੇਕਰ ਤੁਸੀਂ ਘਰ ਦੇ ਮੱਧ ਹਿੱਸੇ 'ਚ ਕੋਈ ਭਾਰੀ ਚੀਜ਼ ਰੱਖੀ ਹੋਈ ਹੈ ਤਾਂ ਉਸ ਨੂੰ ਇੱਥੋਂ ਹਟਾ ਦਿਓ। ਗਲਤੀ ਨਾਲ ਵੀ ਇਸ ਜਗ੍ਹਾ 'ਤੇ ਟਾਇਲਟ ਨਾ ਬਣਾਓ।

ਸਿਹਤ ਵਿਗੜਣ ਲੱਗੇ

ਜੇਕਰ ਤੁਹਾਨੂੰ ਜਾਂ ਘਰ ਦੇ ਹੋਰ ਲੋਕ ਅਕਸਰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ, ਤਾਂ ਇਹ ਵੀ ਵਾਸਤੂ ਨੁਕਸ ਦਾ ਸੰਕੇਤ ਹੋ ਸਕਦਾ ਹੈ। ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਰੱਖੀ ਗਲਤ ਚੀਜ਼ਾਂ ਦਾ ਘਰ ਦੇ ਮੈਂਬਰਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਘਰ ਦੀ ਇਸ ਦਿਸ਼ਾ ਨੂੰ ਹਮੇਸ਼ਾ ਖਾਲੀ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ :     ਰਾਮ ਮੰਦਿਰ : ਵਿਦੇਸ਼ ਤੋਂ 'ਮਾਤਾ ਸੀਤਾ' ਦੇ ਪੇਕਿਓਂ ਅਯੁੱਧਿਆ ਆਉਣਗੇ 3,000 ਤੋਂ ਵੱਧ ਕੀਮਤੀ ਤੋਹਫ਼ੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur